ਚੋਹਲਾ ਸਾਹਿਬ/ਤਰਨਤਾਰਨ 21 ਮਈ -ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਪ੍ਰੋ ਵਿਰਸਾ ਵਲਟੋਹਾ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ ਅਤੇ ਹਲਕਾ ਖਡੂਰ ਸਾਹਿਬ ਦੀ ਹੋਣ ਵਾਲੇ ਵਿਕਾਸ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਉਣਗੇ।ਇਹਨਾ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸ.ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਪਿੰਡ ਘੜਕਾ ਵਿਖੇ ਪਿੰਡ ਵਾਸੀਆਂ ਅਤੇ ਅਕਾਲੀ ਵਰਕਰਾਂ ਨਾਲ ਮੀਟਿੰਗ ਦੌਰਾਨ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਦਰਕਿਨਾਰ ਕਰਕੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਭਾਰੀ ਫਤਵਾ ਦੇਣਗੇ। ਇਹ ਮੀਟਿੰਗ ਸ. ਉਜਾਗਰ ਸਿੰਘ ਸਾਬਕਾ ਸਰਪੰਚ ਪਿੰਡ ਘੜਕਾ ਦੇ ਗ੍ਰਹਿ ਵਿਖੇ ਹੋਈ ।ਸ.ਬ੍ਰਹਮਪੁਰਾ ਨੇ ਪ੍ਰੋਫ਼ੈਸਰ ਵਲਟੋਹਾ ਦੀ ਕਾਬਲੀਅਤ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਪਾਰਟੀ ਵਰਕਰਾਂ ਵਿੱਚ ਸ਼ਾਨਦਾਰ ਉਤਸ਼ਾਹ ਨੂੰ ਦੇਖਦੇ ਹੋਏ ਅਤੇ ਅਕਾਲੀ ਦਲ ਦੀ ਅਗਾਮੀ ਜਿੱਤ ਵਿੱਚ ਅਟੁੱਟ ਭਰੋਸਾ ਪ੍ਰਗਟਾਇਆ। ਉਨ੍ਹਾਂ ਨੇ ਅਕਾਲੀ ਸ਼ਾਸਨ ਅਧੀਨ ਖਡੂਰ ਸਾਹਿਬ ਵਿੱਚ ਕੀਤੇ ਗਏ ਵਿਆਪਕ ਵਿਕਾਸ ਕਾਰਜਾਂ ਵੱਲ ਧਿਆਨ ਦਿਵਾਉਂਦੇ ਹੋਏ, ਉਨ੍ਹਾਂ ਨੇ ਰਵਾਇਤੀ ਸਿਆਸੀ ਧੜਿਆਂ ਦੀ ਮਾੜੀ ਅਤੇ ਦੋਗਲੀ ਕਾਰਗੁਜ਼ਾਰੀ ‘ਤੇ ਅਫ਼ਸੋਸ ਪ੍ਰਗਟ ਕੀਤਾ ਅਤੇ ਲੋਕਾਂ ਨੂੰ ਪੰਜਾਬੀ ਭਲਾਈ ਮੱਦੇਨਜ਼ਰ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਨਕਾਰਨ ਦੀ ਜ਼ੋਰਦਾਰ ਅਪੀਲ ਕੀਤੀ। ਇਸ ਮੌਕੇ ਡਾ ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ,ਮਨਜਿੰਦਰ ਸਿੰਘ ਲਾਟੀ, ਅਤੇ ਗੁਰਦੇਵ ਸਿੰਘ ਸ਼ਬਦੀ ਯੂਥ ਆਗੂ ਅਤੇ ਪਿੰਡ ਘੜਕਾ ਦੇ ਕਪੂਰ ਸਿੰਘ ਸਾਬਕਾ ਸਰਪੰਚ,ਜਗਜੀਤ ਸਿੰਘ ਬੱਲ ਸਾਬਕਾ ਸਰਪੰਚ,ਗੁਰਵਿੰਦਰ ਸਿੰਘ ਬੱਲ ਯੂਥ ਆਗੂ, ਸਰਦੂਲ ਸਿੰਘ ਮੈਂਬਰ ਪੰਚਾਇਤ, ਗੁਰਭੇਜ ਸਿੰਘ ਬੱਲ ਜਸਬੀਰ ਸਿੰਘ ਆਦਿ ਅਕਾਲੀ ਵਰਕਰ ਅਤੇ ਨੌਜਵਾਨ ਆਗੂ ਹਾਜ਼ਰ ਸਨ।
Boota Singh Basi
President & Chief Editor