ਜੰਡਿਆਲਾ ਗੁਰੂ (ਸਾਂਝੀ ਸੋਚ ਬਿਊਰੋ) – ਪਾਵਰਕਾਮ ਦੇ ਐਸ.ਡੀ.ਓ ਪੰਕਜ ਕੁਮਾਰ ਵੱਲੋ ਜੰਡਿਆਲਾ ਗੁਰੂ ਡਵੀਜ਼ਨ ਅਧੀਨ ਆਉਂਦੇ ਸਬ ਡਵੀਜ਼ਨ ਦਫਤਰ ਕੋਟ ਮਿਤ ਸਿੰਘ ਵਿਖੇ ਬਤੌਰ ਐਸ.ਡੀ.ਓ ਵਜੋਂ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਸਮੂਹ ਸਟਾਫ ਵੱਲਂੋ ਪੰਕਜ ਕੁਮਾਰ ਦਾ ਸਨਮਾਨ ਕੀਤਾ ਅਤੇ ਜੀ ਆਇਆਂ ਕਿਹਾ। ਇਸ ਮੌਕੇ ਸਬ ਡਵੀਜ਼ਨ ਜੰਡਿਆਲਾ ਗੁਰੂ ਦੇ ਟੀ.ਐਸ.ਯੂ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਢੀ, ਜੇ ਈ ਲਖਵਿੰਦਰ ਸਿੰਘ, ਜੇ ਈ ਕਰਨਬੀਰ ਸਿੰਘ,ਦਲਬੀਰ ਸਿੰਘ ਜੌਹਲ ਅਤੇ ਸਪੋਟ ਬਿਲਿੰਗ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਤੇ ਹੋਰ ਮੁਲਾਜ਼ਮ ਹਾਜ਼ਰ ਸਨ। ਐਸ.ਡੀ.ਓ ਪੰਕਜ ਕੁਮਾਰ ਨੇ ਕਿਹਾ ਕਿ ਸਬ ਡਵੀਜ਼ਨ ਅਧੀਨ ਆਉਂਦੇ ਕਿਸੇ ਖਪਤਕਾਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਉਨ੍ਹਾਂ ਸਮੂਹ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।
Boota Singh Basi
President & Chief Editor