ਪੰਚਾਇਤ ਚੋਣਾ ਨੂੰ ਲੈ ਕੇ ਪੰਜਾਬ ਸਰਕਾਰ ਦੀ ਮਨਸ਼ਾ ਸਾਫ਼ ਨਹੀਂ- ਇਕੋਲਾਹਾ
ਕਿਹਾ -27 ਤੋ ਨਾਮਜਦਗੀਆਂ ਸ਼ੁਰੂ, ਪਰ ਸੂਚੀਆਂ ਨਹੀਂ ਕੀਤੀਆ ਜਾਰੀ
ਖੰਨਾ,25 ਸਤੰਬਰ
ਪੰਜਾਬ ਚੋਣ ਕਮਿਸ਼ਨ ਵੱਲੋਂ 15 ਅਕਤੂਬਰ ਨੂੰ ਸੂਬੇ ਅੰਦਰ ਪੰਚਾਇਤ ਚੋਣਾ ਦਾ ਐਲਾਨ ਕਰ ਦਿੱਤਾ ਗਿਆ ਹੈ। ਐਲਾਨ ਅਨੁਸਾਰ 27ਸਤੰਬਰ ਤੋ ਏਨਾ ਚੋਣਾ ਵਾਸਤੇ ਨਾਮਜਦਗੀਆਂ ਭਰੇ ਜਾਣ ਦੀ ਪ੍ਰਕ੍ਰਿਆ ਸ਼ੁਰੂ ਹੋ ਰਹੀ ਹੈ। ਪਰ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਅੰਦਰ ਵਾਰਡਾਂ ਦੀ ਰਿਜਰਵੇਸ਼ਨ ਬਾਰੇ ਹਾਲੇ ਤਕ ਸੂਚੀਆਂ ਜਾਰੀ ਨਹੀਂ ਕੀਤੀਆ ਗਈਆਂ। ਇਹ ਗੱਲ ਜ਼ਿਲਾ ਪ੍ਰੀਸ਼ਦ ਮੈਬਰ ਅਤੇ ਬਲਾਕ ਕਾਂਗਰਸ ਕਮੇਟੀ ਖੰਨਾ (ਦਿਹਾਤੀ) ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਇਕੋਲਾਹਾ ਨੇ ਕਹੀ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਹ ਸੂਚੀਆਂ ਨਾ ਤਾ ਮੀਡੀਆ ਚ ਪ੍ਰਕਾਸ਼ਤ ਕੀਤੀਆਂ ਹਨ ਤੇ ਨਾ ਹੀ ਕਿਸੇ ਬੋਰਡ ਵਗ਼ੈਰਾ ਤੇ ਲਾਈਆਂ ਗਈਆਂ ।ਜਿਸ ਕਰਕੇ ਔਰਤਾ ਅਤੇ ਜਨਰਲ ਤੋ ਇਲਾਵਾ ਐੱਸਸੀ ਬੀਸੀ ਉਮੀਦਵਾਰ ਕਿਸ ਵਾਰਡ ਤੋ ਆਪਣੇ ਨਾਮਜ਼ਦਗੀ ਕਾਗਜ ਦਖਲ ਕਰਵਾਉਣਗੇ।ਉਹਨਾਂ ਕਿਹਾ ਕੇ ਅਗਰ ਸਰਕਾਰ ਦੀ ਮਨਸ਼ਾ ਸਾਫ਼ ਹੈ ਤਾ ਉਸ ਨੂੰ ਪਹਿਲਾਂ ਰਿਜਰਵੇਸ਼ਨ ਸੂਚੀਆਂ ਜਾਰੀ ਕਰਦੀ ਫੇਰ ਚੋਣਾ ਕਰਵਾਉਂਦੀ। ਉਹਨਾਂ ਦੋਸ਼ ਲਾਇਆ ਕਿ ਸੂਚੀਆਂ ਜਾਰੀ ਨਾ ਕੀਤੇ ਜਾਣ ਪਿੱਛੇ ਸਰਕਾਰ ਦੀ ਮਨਸ਼ਾ ਸ਼ੱਕੀ ਲਗਦੀ ਹੈ ।