ਪੰਜਾਬੀ ਅਧਿਆਪਕ ਵਲੋਂ ਤਿਆਰ ‘ਮੇਰੇ ਵਿਦਿਆਰਥੀ ਤੇ ਮੈਂ ਡਾਟ ਕਾਮ’ ਵੈਬਸਾਈਟ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਲਾਂਚ 

0
570
ਚੋਹਲਾ ਸਾਹਿਬ/ਤਰਨਤਾਰਨ,12 ਅਗਸਤ (ਰਾਕੇਸ਼ ਨਈਅਰ) -ਸਿੱਖਿਆ ਵਿਭਾਗ ਦੇ ਮਿਹਨਤੀ ਅਧਿਆਪਕ ਸਹਿਬਾਨ ਆਪਣੇ ਵਿਦਿਆਰਥੀਆਂ ਲਈ ਕੁਝ ਅਜਿਹਾ ਨਿਵੇਕਲਾ ਕਰਦੇ ਹਨ ਕਿ ਉਹਨਾਂ ਦੇ ਕਾਰਜ ਹਮੇਸ਼ਾਂ ਲਈ ਯਾਦ ਰੱਖੇ ਜਾਂਦੇ ਹਨ।ਕੁਝ ਅਜਿਹਾ ਹੀ ਕੀਤਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਬਲੀ ਦੇ ਪੰਜਾਬੀ ਦੇ ਅਧਿਆਪਕ ਡਾ. ਇੰਦਰਪ੍ਰੀਤ ਸਿੰਘ ਧਾਮੀ ਨੇ। ਜਿੰਨਾ ਨੇ ਆਪਣੀ ਮਿਹਨਤ ਲਗਨ ਅਤੇ ਮਜ਼ਬੂਤ ਇਰਾਦਿਆਂ ਨਾਲ “ਮੇਰੇ ਵਿਦਿਆਰਥੀ ਤੇ ਮੈਂ ਡਾਟ ਕਾਮ” ਵੈਬਸਾਈਟ ਤਿਆਰ ਕੀਤੀ ਜਿਸਨੂੰ ਸ਼ੁੱਕਰਵਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ.ਹਰਭਗਵੰਤ ਸਿੰਘ ਵਲੋਂ ਲਾਂਚ ਕੀਤਾ ਅਤੇ ਸਮੁੱਚੇ ਵਿਦਿਆਰਥੀਆਂ ਅਤੇ ਅਧਿਆਪਕ ਵਰਗ ਦੇ ਨਾਲ ਨਾਲ ਆਮ ਲੋਕਾਂ ਨੂੰ ਸਮਰਪਿਤ ਕੀਤਾ।ਇਸ ਮੌਕੇ ਸਕੂਲ ਪ੍ਰਿੰਸੀਪਲ ਹਰਬੰਸ ਸਿੰਘ ਧਾਲੀਵਾਲ ਤੇ ਸਕੂਲ ਇੰਚਾਰਜ ਬਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ । ਸਭ ਤੋਂ ਪਹਿਲਾਂ ਹਰਭਗਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸੈ.)ਤੇ ਉਨ੍ਹਾਂ ਦੀ ਟੀਮ ਨੇ ਪੰਜਾਬੀ ਅਧਿਆਪਕ ਡਾ.ਇੰਦਰਪ੍ਰੀਤ ਧਾਮੀ ਧਾਮੀ ਦੁਆਰਾ ਤਿਆਰ ਕਰਵਾਈ ਪੁਰਾਤਨ ਪੰਜਾਬੀ ਸਭਿਆਚਾਰ ,ਸਾਹਿੱਤ ਤੇ ਭਾਸ਼ਾ ਨੂੰ ਪ੍ਰਸਤੁਤ ਕਰਦੀ “ਤੁਹਾਡੀ ਹਵੇਲੀ” ਦੇਖੀ। ਜਿਸ ਵਿੱਚ ਅਲੋਪ ਹੋ ਚੁੱਕੇ ਵਿਰਾਸਤੀ ਸਭਿਆਚਾਰ ਨੂੰ ਦਰਸਾਉਂਦੀਆਂ ਤਸਵੀਰਾਂ ਤੇ ਦੁਰਲੱਭ ਵਸਤੂਆਂ ਹਰ ਦੇਖਣ ਵਾਲ਼ੇ ਨੂੰ ਆਕਰਸ਼ਿਤ ਕਰਦੀਆਂ ਹਨ।ਇਸ ਉਪਰੰਤ ਜ਼ਿਲ੍ਹਾ ਸਿੱਖਿਆ ਅਫਸਰ ਹਰਭਗਵੰਤ ਸਿੰਘ ਨੇ ਡਾ.ਇੰਦਰਪ੍ਰੀਤ ਧਾਮੀ ਦੁਆਰਾ ਆਪਣੇ ਅਤੇ ਆਪਣੇ ਵਿਦਿਆਰਥੀਆਂ ਦੇ ਕਿਰਿਆਤਮਕ ਤੇ ਸਿਰਜਣਾਤਮਕ ਕਾਰਜਾਂ ਨੂੰ ਉਘਾੜਦੀ ‘ਮੇਰੇ ਵਿਦਿਆਰਥੀ ਤੇ ਮੈਂ ਡਾਟ ਕਾਮ’ ਨਾਮ ਦੀ ਵੈਬਸਾਈਟ ਨੂੰ ਆਪਣੇ ਸ਼ੁਭ ਹੱਥਾਂ ਨਾਲ਼ ਲਾਂਚ ਕੀਤਾ।ਉਨ੍ਹਾ ਇਸ ਵੈਬਸਾਈਟ ਨੂੰ ਲਾਂਚ ਕਰਨ ਮੌਕੇ ਕਿਹਾ ਕਿ ਇਹ ਆਪਣੇ ਆਪ ‘ਚ ਨਵੇਕਲੀ ਤੇ ਤਕਨਾਲੋਜੀ ਯੁੱਗ ਦੀ ਮੰਗ ਅਨੁਸਾਰ ਗਿਆਨਮਈ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਤੇ ਪ੍ਰੇਰਿਤ ਕਰਨ ਦੇ ਮੰਤਵ ਹਿੱਤ ਬਣਾਈ ਗਈ ਵੈਬਸਾਈਟ ਹੈ।ਇਸ ਨਾਲ਼ ਸਮੁੱਚਾ ਅਧਿਆਪਕ ਵਰਗ ਨਾ ਸਿਰਫ਼ ਮਾਣ ਮਹਿਸੂਸ ਕਰੇਗਾ ਬਲਿਕ ਇਸ ਕਾਰਜ ਤੋਂ ਪ੍ਰੇਰਿਤ ਹੋ ਕੇ ਉਹ ਵੀ ਆਪਣੇ ਵਿਦਿਆਰਥੀਆਂ ਦੇ ਕਾਰਜਾਂ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣਗੇ।ਉਹਨਾਂ ਨਾਲ ਟੀਮ ਮੈਂਬਰ ਸ.ਸੁਖਬੀਰ ਸਿੰਘ ਕੰਗ ਕੈਰੀਅਰ ਐੰਡ ਗਾਈਡੈਂਸ ਕੋਆਰਡੀਨੇਟਰ,ਮਨਦੀਪ ਸਿੰਘ ਐਜੂਸੈੱਟ ਕੋਆਰਡੀਨੇਟਰ ਵੀ ਉਚੇਚੇ ਤੌਰ ‘ਤੇ ਸਰਕਾਰੀ ਸੈਕੰਡਰੀ ਸਕੂਲ ਦੁੱਬਲੀ ਪਹੁੰਚੇ।ਇਸ ਮੌਕੇ ਪ੍ਰਿੰਸੀਪਲ ਹਰਬੰਸ ਸਿੰਘ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ.ਧਾਮੀ ਵੱਲੋਂ ਤਿਆਰ ਇਸ ਵੈਬਸਾਈਟ ਨਾਲ਼ ਸਮੂਹ ਅਧਿਆਪਕ ਵਰਗ ਦੇ ਨਾਲ਼ ਨਾਲ਼ ਵਿਦਿਆਰਥੀ ਵੀ ਭਰਪੂਰ ਲਾਹਾ ਲੈਣਗੇ।ਇਸ ਮੌਕੇ ਡਾ.ਧਾਮੀ ਨੇ ਕਿਹਾ ਕਿ ਕੋਈ ਵੀ ਅਧਿਆਪਕ ਉਸ ਸਮੇੰ ਹੀ ਸਫ਼ਲ ਅਧਿਆਪਕ ਹੁੰਦਾ ਹੈ ਜਦੋਂ ਉਸਦੇ ਵਿਦਿਆਰਥੀ ਸਫ਼ਲਤਾ ਵੱਲ ਕਦਮ ਵਧਾਉਂਦੇ ਹਨ। ਉਨ੍ਹਾਂ ਦੀਆਂ ਗਤੀਵਿਧੀਆਂ ਤੇ ਸਿਰਜਣਾਤਮਕ ਕਾਰਜ ਉਨ੍ਹਾਂ ਦੇ ਮਨਾਂ ਅੰਦਰ ਸਾਰਥਕ ਊਰਜਾ ਤੇ ਭਰਪੂਰ ਉਤਸ਼ਾਹ ਭਰਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਇਹ ਵੈਬਸਾਈਟ ਉਨ੍ਹਾਂ ਦੇ ਸਹਿਕਰਮੀਆਂ ਵੱਲੋਂ ਸਮੇਂ ਸਮੇਂ ਮਿਲੇ ਸਾਰਥਕ ਸੁਝਾਵਾਂ ਤੇ ਮੁੱਲਵਾਨ ਰਾਵਾਂ ਦੀ ਬਦੌਲਤ ਹੀ ਤਿਆਰ ਹੋ ਪਾਈ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਬੰਸ ਸਿੰਘ ਅਤੇ ਸਕੂਲ ਮੁਖੀ ਬਲਜੀਤ ਸਿੰਘ ਨੇ ਮੁੱਖ ਮਹਿਮਾਨ  ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਇਸ ਮੌਕੇ ਪ੍ਰਿੰਸੀਪਲ ਜਗਮੋਹਨ ਸਿੰਘ ਭੱਲਾ,ਸੰਜੀਵ ਕੁਮਾਰ ਸ਼ਰਮਾ,ਹਰਸ਼ਰਨ ਸਿੰਘ,ਚਰਨਜੀਤ ਸਿੰਘ,ਵਕੀਲ ਸਦਾ,ਲਖਵਿੰਦਰ ਸਿੰਘ,ਰਾਕੇਸ਼ ਕੁਮਾਰ,ਰਾਜੀਵ,ਕੁਮਾਰ,ਨਵਦੀਪਸਿੰਘ,ਗਗਨਦੀਪ ਸਿੰਘ,ਅਮਨ ਗਰਗ, ਮਨਮੋਹਨਜੀਤ ਸਿੰਘ, ਰਮਨ ਕੁਮਾਰ,ਇੰਦੂ ਬਾਲਾ,ਸੰਦੀਪ ਕੌਰ,ਸੁਪਿੰਦਰ ਕੌਰ,ਪਰਮਜੀਤ ਕੌਰ,ਕਮਲਜੀਤ ਕੌਰ,ਬਲਜੀਤ ਕੌਰ ,ਚਰਨਜੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here