ਪੰਜਾਬੀ ਅਮਰੀਕਨ ਫੈਸਟੀਵਲ 2024 ਦਾ ਯੂਬਾ ਸਿਟੀ ਮੇਲਾ ਧੁੰਮਾ ਪਾ ਗਿਆ । ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਉੱਘੇ ਸਾਹਿਤਕਾਰ ਨੂੰ ਵਿਸ਼ੇਸ ਤੌਰ ਤੇ ਸਨਮਾਨਿਆ।

0
78
ਪੰਜਾਬੀ ਅਮਰੀਕਨ ਫੈਸਟੀਵਲ 2024 ਦਾ ਯੂਬਾ ਸਿਟੀ ਮੇਲਾ ਧੁੰਮਾ ਪਾ ਗਿਆ ।
ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਉੱਘੇ ਸਾਹਿਤਕਾਰ ਨੂੰ ਵਿਸ਼ੇਸ ਤੌਰ ਤੇ ਸਨਮਾਨਿਆ।
ਯੂਬਾ ਸਿਟੀ-( ਸੁਰਿੰਦਰ ਗਿੱਲ ) ਪੰਜਾਬੀਆ ਦੇ ਗੜ ਵਾਲੀ ਕੈਲੀਫੋਰਨੀਆ ਸਟੇਟ ਦਾ ਸ਼ਹਿਰ ਯੂਬਾ ਸਿਟੀ ਹੈ।ਜਿੱਥੇ ਹਰ ਉਹ ਸਮਾਗਮ ਕੀਤਾ ਜਾਂਦਾ ਹੈ। ਜੋ ਪੰਜਾਬ,ਪੰਜਾਬੀ,ਪੰਜਾਬੀਅਤ ਤੋਂ ਇਲਾਵਾ ਅਮੀਰ ਵਿਰਸੇ,ਧਾਰਮਿਕ ਰਹੁਰੀਤਾ ਦਾ ਬੋਲਬਾਲਾ ਕਰਨ ਵਿਚ ਹਮੇਸ਼ਾ ਮੋਢੀ ਰਿਹਾ ਹੈ। ਪਿਛਲੇ ਤੀਹ ਸਾਲਾਂ ਤੋਂ ਇਸ ਦੀ ਰੰਗਤ ਨੂੰ ਬਿਖੇਰਨ ਵਿੱਚ ਉੱਘੀਆਂ ਸ਼ਖਸੀਅਤਾ ਦਾ ਖ਼ਾਸ ਯੋਗਦਾਨ ਹੈ। ਜਸਬੀਰ ਸਿੰਘ ਕੰਗ,ਸਰਬ ਥਿਆੜਾ,ਦੇ ਸਹਿਯੋਗ ਸਦਕਾ ਸੱਭਿਆਚਾਰ ਮੇਲਾ ਅਯੋਜਿਤ ਕੀਤਾ ਗਿਆ। ਜਿਸ ਵਿੱਚ ਬੱਚਿਆਂ,ਮੁਟਿਆਰਾਂ ਤੇ ਗੁਰੂਆਂ ਨੇ ਅਪਨੀ ਪ੍ਰਤਿਭਾ ਦੇ ਖੂਬ ਜੌਹਰ ਦਿਖਾਏ। ਜੋ ਕਾਬਲੇ ਤਾਰੀਫ ਤੋ ਇਲਾਵਾ ਮਾਪਿਆ ਤੇ ਹਾਜ਼ਰੀਨ ਲਈ ਖਾਸ ਪ੍ਰੇਰਨਾ ਸੀ।
ਬੀਬਾ ਹਰਜੀਤ ਉਪਲ ਨੇ ਸਟੇਜ ਸਕੱਤਰ ਨੇ ਸ਼ਬਦਾਂ ਨਾਲ ਹਾਜ਼ਰੀਨ ਨੂੰ ਬੰਨ ਕੇ ਰੱਖਿਆ। ਜਿੱਥੇ ਉਹਨਾਂ ਗਾਇਕਾਂ ਦੇ ਸਤੰਭਾ ਨੂੰ ਇੱਕ ਇੱਕ ਕਰਕੇ ਪੇਸ਼ ਕੀਤਾ। ਪਰੀ ਪਾਂਡੇ ਉੱਘੀ ਗਾਇਕਾ ਤੇ ਐਕਟਰਿਸ ਨੇ ਹਿੰਦੀ ਗਾਣਿਆਂ ਨਾਲ ਖੂਬ ਮੰਨੋਰੰਜਨ ਕੀਤਾ।
ਜਿਸੁ ਹੀ ਯਸ਼ ਵਡਾਲੀ ਨੇ ਸਟੇਜ ਤੇ ਪ੍ਰਵੇਸ਼ ਕੀਤਾ ਪੂਰਾ ਪੰਡਾਲ ਤਾੜੀਆਂ ਸੀਟੀਆ ਤੇ ਚੀਕਾਂ ਨਾਲ ਗੂੰਜ ਉੱਠਿਆ। ਯਸ਼ ਵਡਾਲੀ ਨੇ ਸੂਫ਼ੀ ਗਾਇਕਾ ਦੇ ਨਾਲ ਨਾਲ ਵੱਖ ਵੱਖ ਗਾਇਕਾਂ ਦੇ ਗੀਤਾਂ ਗਾ ਕੇ ਹਰੇਕ ਦੀ ਹਾਜ਼ਰੀ ਲਗਵਾਈ ਜੋ ਤਾਰੀਫ ਤੋ ਘੱਟ ਨਹੀਂ ਸੀ। ਜਿਸ ਨੂੰ ਹਾਜ਼ਰੀਨ ਨੱਚ ਕੇ ਸਵਾਗਤ ਕੀਤਾ।
ਪ੍ਰਬੰਧਕਾਂ ਵੱਲੋਂ ਗੁਰਪ੍ਰੀਤ ਸਿੰਘ ਧੁੱਗਾ ਦੀ ਚਾਲੀ ਦਿਨ ਲਿਖੀ ਕਿਤਾਬ ਦਾ ਜ਼ਿਕਰ ਕੀਤਾ। ਜਿਸ ਦੇ ਪੰਜ ਅਡੀਸ਼ਨ ਹਥੋ ਹੱਥੀਂ ਸਰੋਤਿਆਂ ਦੇ ਰੂਬਰੂ ਚਲੇ ਗਏ। ਜਿੱਥੇ ਗੁਰਪ੍ਰੀਤ ਸਿੰਘ ਧੁੱਗਾ ਭਾਵੇਂ ਪੇਸ਼ੇ ਵਜੋਂ ਡਾਕਟਰ ਹਨ। ਪਰ ਉਹਨਾ ਦੀ ਸਾਹਿਤਕ ਦੇਣ ਨੇ ਸਰੋਤਿਆਂ ਨੂੰ ਮਜਬੂਰ ਕਰ ਦਿੱਤਾ ਕਿ ਇਸ ਸਾਲ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇ। ਜੋ ਪ੍ਰਬੰਧਕਾਂ ਨੇ ਇਸ ਸਾਲ ਐਲਾਨਿਆ ਸੀ।ਜਿਸ ਨੂੰ ਮੁੱਖ ਪ੍ਰਬੰਧਕ ਜਸਬੀਰ ਕੰਗ ਨੇ ਸਟੇਜ ਤੇ ਗੁਰਪ੍ਰੀਤ ਸਿੰਘ ਧੁੱਗਾ ਨੂੰ ਨਿਮੰਤ੍ਰਂਤ ਕੀਤਾ। ਉਹਨਾਂ ਨਾਲ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਵਸ਼ਿਗਟਨ ਡੀ ਸੀ,ਡਾਕਟਰ ਰੁਪਿੰਦਰ ਸਿੰਘ ਬਰਾੜ,ਡਾਕਟਰ ਐਵਰਟ,ਡਾਕਟਰ ਨਵਦੀਪ ਸਿੰਘ,ਸਾਹਿਬ ਧਿਆਰਾ ਪ੍ਰਧਾਨ ਬਿਊਨਾ ਗੁਰੂ ਘਰ ਤੋ ਇਲਾਵਾ ਉਘੀਆ ਸ਼ਖਸੀਅਤਾ ਨਾਲ ਸਟੇਜ ਤੇ ਪਹੁੰਚੇ।ਹਾਜ਼ਰੀਨ ਵੱਲੋਂ ਨਿੱਘਾ ਸਵਾਗਤ ਕੀਤਾ ਉਪਰੰਤ ਵਿਸ਼ੇਸ਼ ਪਲੈਕ ਨਾਲ  ਸਨਮਾਨਿਤ ਕੀਤਾ।
ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਨੇ ਮੇਲੇ ਦੀ ਤਾਰੀਫ ਕਰਦੇ ਕਿਹਾ ਕਿ ਇਹ ਆਉਣ ਵਾਲੀਆਂ ਪੀੜੀਆ ਲਈ ਸਭਿਅਕ ਸਰੋਤ ਹੈ।ਜਿਸ ਰਾਹੀ ਉਹ ਸਾਡੇ ਵਿਰਸੇ ਤੇ ਸੱਭਿਆਚਾਰ ਵਿਰਸੇ ਨਾਲ ਜੁੜੇ ਰਹਿਣਗੇ। ਉਹਨਾਂ ਅੱਗੇ ਕਿਹਾ ਕਿ ਕਿਤਾਬਾ ਪੜਨ ਨਾਲ ਸਾਨੂੰ ਨਵੀਆਂ ਗੱਲਾਂ,ਨਵੇਂ ਗਿਆਨ ਤੇ ਖੋਜਾਂ ਦੀ ਜਾਣਕਾਰੀ ਮਿਲਦੀ ਹੈ। ਚਾਲੀ ਦਿਨ ਕਿਤਾਬ ਸਾਡੀ ਨਿੱਜੀ ਜ਼ਿੰਦਗੀ ਦੇ ਪਹਿਲੂ ਦੀ ਅਜਿਹੀ ਵਿਆਖਿਆ ਹੈ,ਜੋ ਵਿਰਸੇ ਦੇ ਪਾੜੇ ,ਪੇਂਡੂ ਜ਼ਿੰਦਗੀ ਦੀ ਅਜਿਹੀ ਸੱਚੀ ਕਹਾਣੀ ਹੈ । ਜੋ ਅਤੀਤ ਪੇਂਡੂ ਜੀਵਨ ਨੂੰ ਬਿਆਨ ਕਰਦੀ ਹੈ। ਜਿਸ ਦੇ ਕਈ ਅਡੀਸ਼ਨ ਛਪ ਚੁੱਕੇ ਹਨ। ਕਈ ਭਸ਼ਾਵਾ ਵਿਚ ਉਲੱਥਾ ਵੀ ਹੋ ਚੁੱਕਿਆ ਹੈ। ਜੋ ਮੇਰੇ ਲਈ ਮਾਣ ਹੈ। ਅੱਜ ਦੇ ਇਕੱਠ ਵਿੱਚ ਦਿੱਤਾ ਸਨਮਾਨ ਮੇਰੀ ਜ਼ਿੰਦਗੀ ਨੂੰ ਨਵਾਂ ਰਾਹ ਦਿਖਾ ਗਿਆ ਹੈ।ਜੋ ਤੁਹਾਡੇ ਪਿਆਰ ਤੇ ਸੱਚੇ ਦਿਲੋਂ ਦਿੱਤੇ ਮਾਣ ਦਾ ਮੈਂ ਰਿਣੀ ਹਾਂ। ਪ੍ਰਬੰਧਕ ਧੰਨਵਾਦ ਦੇ ਪਾਤਰ ਹਨ।ਮੇਰੇ ਨਾਲ ਮੇਰੇ ਮਿੱਤਰ ਡਾਕਟਰ ਸੁਰਿੰਦਰ ਸਿੰਘ ਗਿੱਲ ਜੋ ਵਿਸ਼ੇਸ਼ ਤੋਰ ਤੋ ਵਸ਼ਿਗਟਨ ਡੀ ਸੀ ਤੋਂ ਆਏ ਹਨ। ਜੋ ਪੰਜਾਬ ਵਿੱਚ ਮੁਕਾਬਲੇ ਦੀ ਸਿੱਖਿਆ ਨੂੰ ਉਜਾਗਰ ਕਰਕੇ ਨੋਜਵਾਨ ਪੀੜੀ ਨੂੰ ਆਈ ਏ ਐਸ ਵੱਲ ਲਿਜਾਣ ਦਾ ਉਪਰਾਲਾ ਕਰ ਰਹੇ ਹਨ। ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ।
ਸਟੇਜ ਸਕੱਤਰ ਨੇ ਮਸ਼ਹੂਰ ਗਾਇਕ ਕੇ ਐਸ ਮੱਖਣ ਨੂੰ ਸਟੇਜ ਤੇ ਸੱਦਾ ਦਿੱਤਾ ਤਾਂ ਹਾਜਰੀਨ ਅਗਾਹੂ ਹੀ ਭੰਗੜੇ ਵਿੱਚ ਰੁੱਝ ਗਈ। ਕੇ ਐਸ ਮੱਖਣ ਨੇ ਸਟੇਜ ਤੋਂ ਗੀਤ ਗਾ ਕੇ ਹਾਜ਼ਰੀਨ ਨੂੰ ਕਈ ਘੰਟੇ ਬੰਨ ਕੇ ਰੱਖਿਆ ਜੋ ਅੱਜ ਦੇ ਮੇਲੇ ਦਾ ਸ਼ਿੰਗਾਰ ਬਣ ਕੇ ਰਿਹਾ।ਹਾਜ਼ਰੀਨ ਨੇ ਗਾਇਕਾਂ ਦਾ ਭਰਵਾਂ ਅਨੰਦ ਮਾਣਿਆ ਜੋ ਕੇ ਐਸ ਮੱਖਣ ਦੀ ਵਿਸ਼ੇਸ਼ ਗਾਇਕੀ ਦੀ ਰੰਗਤ ਦਾ ਬਿਖੇਰਿਆ ਰੰਗ ਸੀ। ਹਰ ਮੁਟਿਆਰ ,ਗੱਭਰੂ ,ਬੱਚੇ ਤੇ ਬੁੱਢੇ ਨੇ ਪੂਰਾ ਲਾਹਾ ਲਿਆ।
ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਬੱਚਿਆਂ ਮੁਟਿਆਰਾਂ ਤੇ ਗਭਰੂਆ ਨੂੰ ਟਰਾਫੀਆਂ ਨਾਲ ਮਾਣ ਸਤਿਕਾਰ ਦਿੱਤਾ।ਜੋ ਉਹਨਾ ਦੀ ਹੋਸਲਾ ਅਫਜਾਈ ਸੀ। ਸ਼ਾਮ ਨੂੰ ਰਾਤਰੀ ਭੋਜ ਰਾਹੀ ਮੇਲੇ ਦੇ ਸਪਾਸਰਾ ,ਪ੍ਰਬੰਧਕਾਂ ਤੇ ਮਹਿਮਾਨਾਂ ਨੂੰ ਨਿਵਾਜਿਆ ਗਿਆ। ਮੇਲਾ ਧੁੰਮਾ ਪਾ ਗਿਆ ਜੋ ਭਵਿੱਖ ਵਿੱਚ ਹੋਰ ਬਿਹਤਰ ਕਰਨ ਦੀ ਚੇਟਕ ਲਾ ਗਿਆ ਹੈ।

LEAVE A REPLY

Please enter your comment!
Please enter your name here