ਪੰਜਾਬੀ ਕਲੱਬ ਮੈਰੀਲੈਡ,ਸਿੱਖਸ ਆਫ ਡੀ ਐਮ ਵੀ ਤੇ ਮਲਟੀਮੀਡੀਆ ਸਾਂਝੇ ਤੋਰ ਦੀਵਾਲੀ ਮਨਾਵੇਗਾ।

0
132

ਖੁਦਾ ਬਖਸ਼ ਇੰਡੀਅਨ ਆਈਡਲ ਤੇ ਸ਼ਾਜੀਆ ਮਨਜ਼ੂਰ ਹਾਜ਼ਰੀਨ ਦਾ ਕਰਨਗੇ ਮੰਨੋਰੰਜਨ

ਮੈਰੀਲੈਡ/ਵਰਜੀਨੀਆ-( ਗਿੱਲ ) ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਜਾਬੀ ਭਾਈਚਾਰਾ ਦੀਵਾਲੀ ਸਾਂਝੇ ਤੋਰ ਤੇ ਮਨਾ ਰਿਹਾ ਹੈ। ਜਿਸ ਵਿੱਚ ਤਿੰਨ ਸੰਸਥਾਵਾ ਦੀ ਸ਼ਮੂਲੀਅਤ ਅਹਿਮ ਰੋਲ ਅਦਾ ਕਰੇਗੀ। ਜਿੱਥੇ ਮੰਨੋਰੰਜਨ,ਆਤਿਸ਼ਬਾਜੀ ਤੇ ਪ੍ਰੀਵਾਰਾਂ ਦੀ ਮਿਲਣੀ ਸਾਂਝ ਪਕੇਰਿਆਂ ਕਰੇਗੀ, ਉੱਥੇ ਤਿਉਹਾਰਾਂ ਦੀ ਅਹਿਮੀਅਤ ਦਾ ਜ਼ਿਕਰ ਵਿਸ਼ੇਸ਼ ਤੋਰ ਤੇ ਕੀਤਾ ਜਾਵੇਗਾ। ਕਿ ਸਿੱਖ ਇਸ ਤਿਉਹਾਰ ਨੂੰ ਕਿਉਂ ਮਨਾਉਂਦੇ ਹਨ।
ਵਰਜੀਨੀਆ ਤੋ ਮਹਿਤਾਬ ਸਿੰਘ ਕਾਹਲੋ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਹਾਲ ਦੀ ਸਮਰੱਥਾ ਮੁਤਾਬਕ ਪ੍ਰੀਵਾਰਾ ਵੱਲੋਂ ਸੀਟਾਂ ਬੁੱਕ ਕਰਵਾ ਲਈਆਂ ਹਨ।

ਕੇ ਕੇ ਸਿਧੂ ਫਾਊਡਰ ਪੰਜਾਬੀ ਕਲੱਬ ਨੇ ਦੱਸਿਆ ਕਿ ਮੈਰੀਲੈਡ ਪੰਜਾਬੀ ਕਲੱਬ ਦੀ ਪਹਿਲ ਕਦਮੀ ਨੇ ਪ੍ਰੀਵਾਰਾ,ਨੋਜਵਾਨ ਬਚਿਆ ਤੇ ਮੁਟਿਆਰਾਂ ਨੂੰ ਪੰਜਾਬ ,ਪੰਜਾਬੀ ਤੇ ਪੰਜਾਬੀਅਤ ਦੇ ਨਾਲ ਨਾਲ ਸੱਭਿਆਚਾਰ ਬਾਰੇ ਵੀ ਜਾਗਰੂਕ ਕਰਨ ਵੱਲ ਖ਼ਾਸ ਧਿਆਨ ਦਿੱਤਾ ਜਾਵੇਗਾ।
ਅਮਰਜੀਤ ਸਿੰਘ ਸੰਧੂ ਪ੍ਰਧਾਨ ਸਿੱਖਸ ਆਫ ਡੀ ਐਨ ਵੀ ਨੇ ਕਿਹਾ ਕਿ ਤਿਉਹਾਰ ਸਾਡੀ ਨੋਜਵਾਨ ਪੀੜੀ ਲਈ ਸ਼ਰਮਾਇਆ ਹਨ। ਜਿਸ ਨੂੰ ਮਨਾਉਣ ਦਾ ਉਪਰਾਲਾ ਕੀਤਾ ਗਿਆ ਹੈ। ਜੋ ਨੋਜਵਾਨ ਪੀੜੀ ਲਈ ਮੀਲ ਪੱਥਰ ਸਾਬਤ ਹੋਵੇਗਾ।
ਹੈਰੀ ਸਿੰਘ ਤੇ ਅਜੀਤ ਸ਼ਾਹੀ ਨੇ ਕਿਹਾ ਕਿ ਪੰਜਾਬੀ ਕਲੱਬ ਦਾ ਇਹ ਕਦਮ ਸ਼ਲਾਘਾ ਯੋਗ ਹੈ। ਜੋ ਡੀ ਐਮ ਵੀ ਵੱਲੋਂ ਸਾਂਝੇ ਤੋਰ ਤੇ ਉਪਰਾਲਾ ਕੀਤਾ ਹੈ।

ਸੁਰਜੀਤ ਸਿੰਘ ਭੱਟੀ ਪ੍ਰਧਾਨ ਅਤੇ ਰਣਜੀਤ ਸਿੰਘ ਚਹਿਲ ਸਕੱਤਰ ਨੇ ਕਿਹਾ ਕਿ ਅਸੀ ਸਾਰੇ ਇਕ ਮਹੀਨੇ ਤੋਂ ਇਸ ਤਿਉਹਾਰ ਨੂੰ ਮਨਾਉਣ ਲਈ ਮੀਟਿੰਗਾ ਕਰਕੇ ਇਸ ਨੂੰ ਰੰਗਤ ਦਿੱਤੀ ਹੈ।ਆਸ ਹੈ ਕਿ ਇਹ ਤਿਉਹਾਰ ਸਿੱਖ ਭਾਈਚਾਰੇ ਵਿਚ ਨਿਵੇਕਲੀ ਥਾਂ ਬਣਾਵੇਗਾ। ਜਿੱਥੇ ਉੱਘੇ ਗਾਇਕ ਪ੍ਰੀਵਾਰਕ ਨੂੰ ਭਰਪੂਰ ਮੰਨੋਰੰਜਨ ਦੇਣਗੇ।

ਸਿੱਖੀ ਪਹਿਚਾਣ ਤੇ ਸੱਭਿਆਚਾਰ ਰੰਗਤ ਦੇ ਨਾਲ ਨਾਲ ਭਾਰਤੀ ਤਿਉਹਾਰਾਂ ਦੀ ਅਹਿਮੀਅਤ ਨੂੰ ਬੜਾਵਾ ਦਿੱਤਾ ਜਾਵੇਗਾ।ਹਾਲ ਦੀ ਘੜੀ ਤਿੰਨੇ ਸੰਸਥਾਵਾ ਬਾਕੀ ਸੰਸਥਾਵਾ ਦਾ ਸਮਰਥਨ ਵੀ ਲੈ ਰਹੀਆਂ ਹਨ, ਤਾਂ ਜੋ ਪੰਜਾਬੀ ਭਾਈਚਾਰੇ ਦਾ ਪਲੇਟਫਾਰਮ ਮਜ਼ਬੂਤ ਹੋ ਸਕੇ।
ਸਮੁੱਚੀ ਦੀਵਾਲੀ ਦਾ ਤਿਉਹਾਰ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰ ਗੋਬਿੰਦ ਸਿੰਘ ਜੀ ਵੱਲੋਂ ਬਵੰਜਾ ਰਾਜਿਆਂ ਦੀ ਬੰਦੀ ਛੋੜ ਨੂੰ ਯਾਦ ਕਰਵਾਏਗਾ ਤੇ ਦੀਪਮਾਲਾ ਦੇ ਪਿਛੋਕੜ ਬਾਰੇ ਸਾਡੀ ਸੋਚ ਨੂੰ ਮਜ਼ਬੂਤ ਕਰੇਗਾ।
ਪ੍ਰੀਵਾਰਕ ਵਿੱਚ ਕਾਫੀ ਉਤਸ਼ਾਹ ਹੈ। ਸਾਰਿਆਂ ਵੱਲੋਂ ਡਿਊਟੀਆ ਤੇ ਯੋਗਦਾਨ ਨੂੰ ਭਰਪੂਰ ਸਹਿਯੋਗ ਦੇ ਰਹੇ ਹਨ।

LEAVE A REPLY

Please enter your comment!
Please enter your name here