ਮੈਰੀਲੈਡ -( ਗਿੱਲ ) ਪੰਜਾਬੀ ਕਲੱਬ ਮੈਰੀਲੈਡ ਦੇ ਫਾਊਡਰ ਕੇ ਕੇ ਸਿਧੂ ਨੇ ਇਕ ਅਹਿਮ ਮੀਟਿੰਗ ਦਾ ਅਯੋਜਿਨ ਪ੍ਰਿੰਸ ਕਬਾਬ ਰੈਸਟੋਰੈਟ ਵਿੱਚ ਕੀਤੀ। ਜਿਸ ਵਿੱਚ ਸਿੱਖਸ ਆਫ ਯੂ ਐਸ ਏ,ਤੋ ਦਲਜੀਤ ਸਿੰਘ ਪ੍ਰਧਾਨ,ਗੁਰਪ੍ਰੀਤ ਸੰਨੀ,ਪਾਰਟੀ ਪ੍ਰਧਾਨ ਗੁਰਦਿਆਲ ਸਿੰਘ ਭੁੱਲਾ, ਪੰਹਾਬੀ ਕਲੱਬ ਤੋ ਚਰਨਜੀਤ ਸਿੰਘ ਸਰਪੰਚ,ਅਵਤਾਰ ਸਿੰਘ ਵੜਿੰਗ , ਅਜੀਤ ਸਿੰਘ ਸ਼ਾਹੀ, ਸੁਰਿੰਦਰ ਸੰਧੂ ਤੋ ਇਲਾਵਾ ਹਰਜੀਤ ਸਿੰਘ ਹੁੰਦਲ ਸੀ ਦੀ ਓ ਸਬਰੰਗ ਟੀ ਵੀ ਨੇ ਹਿੱਸਾ ਲਿਆ । ਜਿੱਥੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਸੰਬੰਧੀ ਵਿਚਾਰਾ ਕੀਤੀਆਂ , ਉੱਥੇ ਪੰਜਾਬੀ ਮਾਂ ਬੋਲੀ ਦੇ ਪਸਾਰੇ ਤੇ ਪ੍ਰਚਾਰੇ ਬਾਰੇ ਵੀ ਗੱਲ ਬਾਤ ਕੀਤੀ ਗਈ ਹੈ।
ਮੀਟਿੰਗ ਦੀ ਪ੍ਰਧਾਨਗੀ ਕਰਦੇ ਕੇ ਕੇ ਸਿਧੂ ਤੇ ਸੰਨੀ ਮੱਲੀ ਨੇ ਕਿਹਾ ਕਿ ਅਸੀਂ 17 ਸਤੰਬਰ ਦੇ ਮੇਲੇ ਨੇ ਸਪਾਸਰ ਹਾਂ। ਸਾਨੂੰ ਇਸ ਮੇਲੇ ਨੂੰ ਕਾਮਯਾਬ ਕਰਨ ਲਈ ਵੱਧ ਤੋ ਵੱਧ ਫੰਡ ਜੁਟਾਉਣੇ ਹੋਣਗੇ। ਸਮੂੰਹ ਹਾਜ਼ਰੀਨ ਨੇ ਸਹਿਮਤੀ ਪ੍ਰਗਟਾਉਂਦੇ ਕਿਹਾ ਕਿ ਹਰੇਕ ਪੰਜ ਪੰਜ ਸੋ ਡਾਲਰ ਦਾ ਯੋਗਦਾਨ ਪਾਵੇਗਾ। ਜਿਸ ਨੂੰ ਸਾਰਿਆਂ ਪ੍ਰਵਾਨ ਕੀਤਾ। ਮੋਕੇ ਤੇ ਹੀ ਟਾਰਗੇਟ ਪੂਰਾ ਜਰ ਲਿਆ ਗਿਆ। ਸਬਰੰਗ ਟੀ ਵੀ ਤੇ ਇੰਟਰਵੀਊ ਦਿੰਦੇ ਚਰਨਜੀਤ ਸਿੰਘ ਸਰਪੰਚ ਨੇ ਕਿਹਾ ਕਿ ਪੰਜਾਬੀ ਮੇਲੇ ਪੰਜਾਬੀਆ ਲਈ ਸ਼ਾਨ ਹਨ। ਇਹਨਾਂ ਨੂੰ ਕਾਮਯਾਬ ਕਰਨਾ ਸਾਡਾ ਮੁਢਲਾ ਫਰਜ ਹੈ। ਜਿਸ ਲਈ ਅਸੀਂ ਸਾਰੇ ਇਕ ਜੁੱਟ ਮੈਰੀਲੈਡ ਤੋ ਪੰਜਾਬੀ ਕਲੱਬ ਤੇ ਸਿੱਖਸ ਆਫ ਯੂ ਐਸ ਏ ਦੇ ਬੈਨਰ ਹੇਠਾਂ ਹਿੱਸਾ ਲਵਾਂਗੇ। ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਸਾਰੇ ਪ੍ਰਬੰਧ ਨੇਪਰੇ ਚਾੜ ਲਏ ਗਏ ਹਨ। ਮੇਲੇ ਦੇ ਹਮਾਇਤੀਆਂ ਵਿੱਚ ਭਾਰੀ ਉਤਸ਼ਾਹ ਹੈ। ਆਸ ਹੈ ਕਿ ਬੁਲ-ਰਨ ਦਾ ਇਹ ਪੰਜਾਬੀ ਮੇਲਾ ਵੱਖਰੇ ਹੀ ਰੰਗ ਬਿਖੇਰੇਗਾ। ਸੁਖਜਿੰਦਰ ਸੋਨੀ , ਜੋਨੀ ਤੋ ਇਲਾਵਾ ਛੋਟੇ ਗੋਲਡੀ ਨੇ ਵੀ ਪੂਰਾ ਸਹਿਯੋਗ ਮੇਲੇ ਦੀ ਕਾਮਯਾਬੀ ਲਈ ਦਿੱਤਾ ਹੈ।