ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੀਤੇ ਦਿਨੀ ਕਰਮਨ ਨਿਵਾਸੀ ਕਵੀ ਅਤੇ ਗੀਤਕਾਰ ਸੁੱਖੀ ਧਾਲੀਵਾਲ ਅਤੇ ਸਮੂੰਹ ਧਾਲੀਵਾਲ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਗੁਰਚਰਨ ਸਿੰਘ ਧਾਲੀਵਾਲ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਉਨਾਂ ਦੀ ਉਮਰ ਲਗਭਗ 88 ਸਾਲ ਸੀ ਅਤੇ ਪੰਜਾਬ ਤੋਂ ਪਿਛਲਾ ਪਿੰਡ ਬੱਧਨੀ ਖੁਰਦ, ਜਿਲ੍ਹਾਂ ਮੋਗਾ ਸੀ। ਪਿਛਲੇ ਲਗਭਗ 32 ਸਾਲਾਂ ਤੋਂ ਵਧੀਕ ਸਮੇਂ ਤੋਂ ਉਹ ਪਰਿਵਾਰ ਸਮੇਤ ਕਰਮਨ ਸ਼ਹਿਰ ਵਿੱਚ ਰਹਿ ਰਹੇ ਸਨ। ਉਹ ਸੰਤ ਸੁਭਾਅ ਦੇ ਮਾਲਕ ਅਤੇ ਮਿਹਨਤ ਕਰਨ ਵਾਲੇ ਇਨਸਾਨ ਸਨ। ਜਿੰਨਾਂ ਨੇ ਪਹਿਲਾਂ ਪੰਜਾਬ ਵਿੱਚ ਖੇਤੀਬਾੜੀ ਕੀਤੀ ਅਤੇ ਕੈਲੇਫੋਰਨੀਆਂ ਆ ਕੇ ਵੀ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਬੱਚਿਆਂ ਨੂੰ ਪੜਾਈ ਵੱਲ ਪ੍ਰੇਰਿਤ ਕਰਦੇ ਹੋਏ ਆਪਣੇ ਪਰਿਵਾਰ ਨੂੰ ਕਾਮਯਾਬ ਕੀਤਾ। ਉਹ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਦੋ ਧੀਆਂ ਦੀ ਹੱਸਦੀ-ਖੇਡਦੀ ਪਰਿਵਾਰਕ ਫੁੱਲਵਾੜੀ ਛੱਡ ਗਏ।
ਉਨ੍ਹਾਂ ਦਾ ਅੰਤਮ ਸੰਸਕਾਰ ਅਤੇ ਸਰਧਾਜ਼ਲੀਆਂ ਦੀ ਰਸਮ “ਸਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ 31 ਮਈ, 2023 ਦਿਨ ਬੁੱਧਵਾਰ ਨੂੰ ਸਵੇਰੇ 11 ਵਜ਼ੇ ਤੋਂ 1 ਵਜ਼ੇ ਤੱਕ ਹੋਵੇਗਾ। ਜਿਸ ਦਾ ਪਤਾ: 4800 E. Clayton Avenue, Fowler CA 93625 ਹੈ। ਇਸ ਉਪਰੰਤ ਪਾਠ ਦਾ ਭੋਗ ਅਤੇ ਅੰਤਮ ਅਰਦਾਸ “ਗੁਰਦੁਆਰਾ ਅਨੰਦਗੜ ਸਾਹਿਬ , ਕਰਮਨ ਵਿਖੇ ਹੋਵੇਗੀ। ਜਿਸ ਦਾ ਪਤਾ: 680 S. Vineland Ave. Kerman, CA 93630 ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਾਂ ਹੋਰ ਜਾਣਕਾਰੀ ਲਈ ਉਨਾਂ ਦੇ ਪੁੱਤਰ ਸੁੱਖੀ ਧਾਲੀਵਾਲ ਨਾਲ ਫੋਨ ਨੰਬਰ(559)283-2298 ‘ਤੇ ਸੰਪਰਕ ਕਰ ਸਕਦੇ ਹੋ।