ਪੰਜਾਬੀ ਕੈਲੰਡਰ ਕੱਲ੍ਹ ਜਲੰਧਰ ਵਿਖੇ ਲੋਕ ਅਰਪਿਤ ਕੀਤਾ ਗਿਆ

0
243

ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦਾ ਇਹ ਕੈਲੰਡਰ ਬਣਾਉਣਾ ਇੱਕ ਚਣੌਤੀ ਭਰਿਆ ਕਾਰਜ ਸੀ। ਜ਼ਮੀਨੀ ਹਕੀਕਤਾਂ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਸਾਡੇ ਬੱਚੇ ਤਾਂ ਕੀ ਵੱਡੇ ਵੀ ਪੰਜਾਬੀ ਭਾਸ਼ਾ ਦੀ ਅਮੀਰੀ ਤੋਂ ਮੁਨਕਰ ਹੋ ਰਹੇ ਨੇ। ਉਹ ਆਪਣੇ ਬੱਚਿਆਂ ਨਾਲ਼ ਪੰਜਾਬੀ ਬੋਲੀ ਦੀ ਸਾਂਝ ਪਾਉਣ ਤੋਂ ਪਤਾ ਨਹੀਂ ਕਿਉਂ ਟਾਲਾ ਵੱਟ ਰਹੇ ਹਨ। ਪੰਜਾਬੀ ਬੋਲੀ ਕਿੱਥੋਂ ਆਈ,ਇਸ ਦੀਆਂ ਉਪ ਭਾਸ਼ਾਵਾਂ ਨੇ ਇਸ ਨੂੰ ਕਿਵੇਂ ਸ਼ਿੰਗਾਰਿਆ, ਸੁੰਦਰ ਲਿਖਾਈ ਕਿਵੇਂ ਲਿਖਣੀ, ਸ਼ੁੱਧ ਪੰਜਾਬੀ ਸਬਦ-ਜੋੜਾਂ ਦੇ ਮੋਟੇ ਮੋਟੇ ਨੇਮ ਕੀ ਹਨ, ਲਿਖਦੇ ਸਮੇਂ ਕਿਹੜੇ ਕਿਹੜੀਆਂ ਕਿਹੜੀਆਂ ਲਗਾਂ ਮਾਤਰਾ ਅਤੇ ਵਿਸ਼ਰਾਮ ਚਿੰਨ੍ਹ ਕਿੱਥੇ ਤੇ ਕਿਉਂ ਲੱਗਣੇ ਹਨ, ਇਸ ਦੀ ਸੰਖੇਪ ਜਾਣਕਾਰੀ ਇਸ ਕੈਲੰਡਰ ਵਿੱਚ ਦੇਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਅੱਜ ਪੰਜਾਬੀ ਸਾਰੀ ਦੁਨੀਆ ਵਿੱਚ ਫ਼ੈਲੇ ਹੋਏ ਹਨ, ਅੰਤਰਰਾਸ਼ਟਰੀ ਪੱਧਰ ਤੇ ਇਸ ਕੈਲੰਡਰ ਦੀ ਲੋੜ ਮਹਿਸੂਸ ਕਰਦਿਆਂ ਮੈਂ ਇਸ ਨੂੰ ਅੰਗਰੇਜ਼ੀ ਮਹੀਨਿਆਂ ਵਿੱਚ ਲਿਖ ਕੇ ਆਪ ਜੀ ਦੇ ਸਨਮੁੱਖ ਪੇਸ਼ ਕੀਤਾ ਹੈ ਤਾਂ ਜੋ ਹਰ ਘਰ, ਦਫ਼ਤਰ ਅਤੇ ਵਿਦਿਅਕ ਸੰਸਥਾਵਾਂ ਵਿੱਚ ਇਸ ਨੂੰ ਪੜ੍ਹਿਆ ਜਾਵੇ ਅਤੇ ਪੰਜਾਬੀਅਤ ਦੀ ਗੱਲ ਹੋਵੇ।
ਆਪਣੀ ਸਹੂਲਤ ਲਈ ਤੁਸੀਂ ਇਸ ਕੈਲੰਡਰ ਵਿਚਲੀ ਉਪਰਲੀ ਮੂਲ ਇਬਾਰਤ ਅਤੇ ਤਸਵੀਰਾਂ/ਨਕਸ਼ੇ ਨੂੰ ਇਸੇ ਤਰ੍ਹਾਂ ਹੀ ਰੱਖਦੇ ਹੋਏ ਹੇਠਲਾ ਮਿਤੀਆਂ ਵਾਲ਼ਾ ਹਿੱਸਾ ਨਾਨਕਸ਼ਾਹੀ ਕੈਲੰਡਰ ਜਾਂ ਕੋਈ ਵੀ ਹੋਰ ਕਰ ਸਕਦੇ ਹੋ।
ਇਸ ਕੈਲੰਡਰ ਦੀ ਸਾਫ਼ ਸੁਥਰੀ PDF ਕੁਝ ਦਿਨਾਂ ਤੱਕ ਆਪ ਜੀ ਨਾਲ਼ ਸਾਂਝੀ ਕੀਤੀ ਜਾਵੇਗੀ। ਕੁਝ ਦਿਨ ਉਡੀਕ ਕਰੋ ਜੀ।ਆਪ ਜੀ ਦੇ ਸਾਰਥਿਕ ਸੁਝਾਅ ਅਤੇ ਹੁੰਗਾਰੇ ਦੀ ਉਡੀਕ ਰਹੇਗੀ।

LEAVE A REPLY

Please enter your comment!
Please enter your name here