ਪੰਜਾਬੀ ਨਾਟਕ ‘ ਵਿਚਲੀ ਔਰਤ’ ਦਾ ਸਫਲਤਾ ਪੂਰਵਕ ਮੰਚਨ

0
431

ਔਰਤ ਦੀ ਜ਼ਿੰਦਗੀ ਦੇ ਅੰਤਰੀਵੀ ਅਣਛੂਹੇ ਪਹਿਲੂਆਂ ਨੂੰ ਪੇਸ਼ ਕਰ ਗਿਆ ਨਾਟਕ ‘ ਵਿਚਲੀ ਔਰਤ’
ਪੰਜਾਬੀ ਦੀਆਂ ਤਿੰਨ ਕਲਾਸੀਕਲ ਕਹਾਣੀਆਂ ਨੂੰ ਇੱਕ ਸੂਤਰ ‘ਚ ਪਰੋਉਣ ਦੀ ਡਾ ਕਰਨੈਲ ਸਿੰਘ ਯੂ.ਐਸ.ਏ ਨੇ ਕੀਤੀ ਸ਼ਾਲਾਘਾ

ਅੰਮ੍ਰਿਤਸਰ , 26 ਫਰਵਰੀ
ਔਰਤ ਦੇ ਅੰਤਰੀਵੀ ਦਵੰਦਾਂ ਨੂੰ ਭਰਪੂਰ ਨਾਟਕੀ ਛੂਹਾਂ ਨਾਲ ਸਫਲਤਾਪੂਰਵਕ ਪੇਸ਼ ਕਰ ਗਿਆ ਨਾਟਕ ‘ ਵਿਚਲੀ ਔਰਤ ‘। ਪੰਜਾਬੀ ਦੇ ਉੱਘੇ ਡਾਇਰੈਕਟਰ ਮੰਚਪ੍ਰੀਤ ਅਤੇ ਪੰਜਾਬੀ ਰੰਗਮੰਚ ਦੇ ਪ੍ਰੋੜ ਅਦਾਕਾਰਾ ਦੀ ਕਲਾ ਦੀ ਬਦੌਲਤ ਇੱਕ ਨਾਟਕ ਮੰਚ ‘ਤੇ ਖੇਡਿਆ ਜਾ ਰਿਹਾ ਸੀ ਅਤੇ ਇੱਕ ਇੱਕ ਦਰਸ਼ਕਾਂ ਦੇ ਮਨਾਂ ਵਿੱਚ ਬਰਾਬਰ ਚਲ ਰਿਹਾ ਸੀ ,ਤੱਕ ਦਾ ਸਫਰ ਤੈਅ ਕੀਤਾ । ਨਾਟਕ ਵੇਖਣ ਯੂ.ਐਸ.ਏ ਤੋਂ ਉਚੇਚੇ ਤੋਰ ‘ਤੇ ਪੁੱਜੇ ਉੱਘੇ ਸ਼ਾਇਰ ਅਤੇ ਕਹਾਣੀਕਾਰ ਡਾ ਕਰਨੈਲ ਸਿੰਘ , ਪੰਜਾਬੀ ਮੈਗਜ਼ੀਨ ‘ਅੱਖਰ’ ਦੇ ਸਰਪ੍ਰਸਤ ਡਾ ਵਿਕਰਮ , ਪੰਜਾਬੀ ਸ਼ਾਇਰ ਅਤੇ ਨਾਟਕ ਦੇ ਗੀਤ ਲਿਖਣ ਵਾਲੇ ਸ਼ਾਇਰ ਵਿਸ਼ਾਲ , ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਪ੍ਰਵੀਨ ਪੁਰੀ , ਉੱਘੀ ਸਮਾਜ ਸੇਵਿਕਾ ਮਨਦੀਪ ਟਾਗਰਾ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਵੀ ਉੱਘੀਆਂ ਹਸਤੀਆਂ ਉਚੇਚੇ ਤੋਰ ਤੇ ਨਾਟਕ ਵੇਖਣ ਪੁੱਜੀਆਂ ਸਨ । ਜਿਨ੍ਹਾਂ ਵੱਲੋਂ ਔਰਤਾਂ ਦੇ ਅਤਿ ਸੰਵੇਦਨਸ਼ੀਲ ਵਿਸ਼ੇ ਨੂੰ ਕਹਾਣੀਆਂ ਵਿੱਚੋਂ ਕੱਢ ਕੇ ਰੰਗ ਮੰਚ ‘ਤੇ ਸਫਲਤਾ ਪੂਰਵਕ ਪੇਸ਼ ਕਰਨ ਦੀਆਂ ਡਾਇਰੈਕਟਰ ਅਤੇ ਕਲਾਕਾਰਾਂ ਨੂੰ ਮੁਬਾਰਕ‌ਾਂ ਦਿੱਤੀਆਂ । ਔਰਤਾਂ ਦੇ ਅੰਤਰੀਵ ਪੱਖਾਂ ਨੂੰ ਕਹਾਣੀਆਂ ਵਿੱਚ ਕਲਾਤਮਿਕਤਾ ਨਾਲ ਪੇਸ਼ ਕਰਨਾ ਅਜੇ ਬਹੁਤ ਸੌਖਾ ਹੈ ਪਰ ਮੰਚ ‘ਤੇ ਪੇਸ਼ ਕਰਨਾ ਬਹੁਤ ਔਖਾ ਜਿਸ ਨੂੰ ਦੂਰ-ਅੰਦੇਸ਼ੀ ਅਤੇ ਬਰੀਕਬੀਨੀ ਵਾਲਾ ਕਲਾਕਾਰ ਅਤੇ ਡਾਇਰੈਕਟਰ ਹੀ ਪੇਸ਼ ਕਰ ਸਕਦਾ । ਉੱਘੇ ਨਾਟਕਕਾਰ ਸ੍ਰ ਜਤਿੰਦਰ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਲਾਕਾਰਾਂ ਨਾਲ ਅਤੇ ਨਾਟਕ ਦੇ ਡਾਇਰੈਕਟਰ ਨਾਲ ਜਾਣ ਪਛਾਣ ਕਰਵਾਉਦਿਆ ਕਿਹਾ । ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਦੇ ਸੰਜੀਦਾ ਦਰਸ਼ਕਾਂ ਵੱਲੋਂ ਭਰੇ ਜਾ ਰਹੇ ਹੁੰਗਾਰੇ ਦੀ ਬਦੌਲਤ ਹੀ ਉਹ ਇਹ ਉਪਰਾਲੇ ਜਾਰੀ੍ ਰੱਖ ਰਹੇ ਹਨ । ਉਨ੍ਹਾਂ ਪੰਜਾਬੀ ਦੇ ਜਿਨ੍ਹਾਂ ਤਿੰਨ ਕਹਾਣੀਕਾਰਾਂ ਦੀਆਂ ਕਹਾਣੀਆਂ ਦੇ ਅਧਾਰ ਨਾਟਕ ‘ ਵਿਚਲੀ ਔਰਤ’ ਤਿਆਰ ਕੀਤਾ ਗਿਆ ਦੇ ਪਿਛੋਕੜ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਇਸ ਸਮੇਂ ਪੰਜਾਬੀ ਨਾਟਕ ਅਤੇ ਪੰਜਾਬੀ ਕਹਾਣੀਆਂ ਵਿਸ਼ਵ ਸਾਹਿਤ ਦੇ ਨਾਲ ਬਰ ਮੇਚ ਕਿ ਚੱਲ ਰਹੀਆਂ ਜੋ ਪੰਜਾਬੀ ਸਾਹਿਤ ਜਗਤ ਦ‍ ਇੱਕ ਹਾਸਿਲ ਹੈ । ਅੱਜ ਨਾਟਕ ਦਾ ਪਹਿਲਾਂ ਮੰਚਨ ਪੰਜਾਬ ਨਾਟਸ਼ਾਲਾ ਸਾਹਮਣੇ ਖਾਲਸਾ ਕਾਲਜ ਵਿੱਚ ਹੋਇਆ ਜਿਸ ਦਾ ਦੂਸਰੇ ਦਿਨ ਦ‍ਾ ਸ਼ੋਅ 26 ਫਰਵਰੀ ਨੂੰ ਸ਼ਾਮ ਦੇ 6:00 ਵਜੇ ਹੋਵੇਗਾ । ਨਾਟਕ ਦੇ ਡਾਇਰੈਕਟਰ ਮੰਚਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਦੇ ਸਮਰੱਥ ਕਹਾਣੀਕਾਰਾਂ ਦੀਆਂ ਤਿੰਨ ਕਲਾਸੀਕਲ ਕਹਾਣੀਆਂ ਨੂੰ ਨਾਟਕ ਦਾ ਅਧਾਰ ਬਣਾ ਕੇ ਇੱਕ ਨਵਾਂ ਤਜਰਬਾ ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਕੀਤਾ ਗਿਆ ਹੈ । ਜਿਸ ਵਿੱਚ ਔਰਤ ਵਿਚਲੀ ਔਰਤ ਨੂੰ ਪੇਸ਼ ਕੀਤਾ ਗਿਆ ਹੈ ।ਇਸ ਨਾਟਕ ਦੇ ਗੀਤ ਪੰਜਾਬੀ ਸ਼ਾਇਰ ਵਿਸ਼ਾਲ ਨੇ ਬਹੁਤ ਢੁਕਵੇਂ ਲਿਖੇ ਹਨ ਜਿਨ੍ਹਾਂ ਨੂੰ ਸੰਗੀਤ ਹਰਿੰਦਰ ਸੋਹਲ ਨੇ ਦਿੱਤਾ ਹੈ । ਉਨ੍ਹਾਂ ਪੰਜਾਬੀ ਰੰਗਮੰਚ ਪ੍ਰੇਮੀਆਂ ਵੱਲੋਂ ਪਹਿਲੇ ਦਿਨ ਭਰੇ ਭਰਪੂਰ ਹੁੰਗਰੇ ਦ‍ਾ ਧੰਨਵਾਦ ਕੀਤਾ ਅਤੇ ਕਿਹਾ ਉਹ ਭਵਿੱਖ ਵਿੱਚ ਵੀ ਉਨ੍ਹਾਂ ਦੀਆਂ ਇੱਛਾਵਾਂ ‘ਤੇ ਖਰੇ ਉਤਰਨ ਦਾ ਉਪਰਾਲਾ ਕਰਨਗੇ । ਨਾਟਕ “ਵਿਚਲੀ ਔਰਤ” ਵਿੱਚ ਔਰਤਾਂ ਦੀ ਜਿੰਦਗੀ ਤੇ ਅਧਾਰਿਤ ਪੰਜਾਬੀ ਦੇ ਤਿੰਨ ਪ੍ਰਮੁੱਖ ਕਹਾਣੀਕਾਰਾਂ ਦੀਆਂ ਤਿੰਨ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਸ ਵਿਚ ਕਰਤਾਰ ਸਿੰਘ ਦੁੱਗਲ ਦੀ “”ਚਾਨਣੀ ਰਾਤ ਦਾ ਇੱਕ ਦੁਖਾਂਤ”, ਰਾਮ ਸਰੂਪ ਅਣਖੀ ਦੀ “ਸੁੱਤਾ ਨਾਗ” ‘ਤੇ ਤਲਵਿੰਦਰ ਸਿੰਘ ਦੀ “ਵਿਚਲੀ ਔਰਤ” ਸ਼ਾਮਲ ਹੈ।| ਇਹ ਤਿੰਨੇ ਕਹਾਣੀਆਂ ਔਰਤ ਦੀ ਜ਼ਿੰਦਗੀ ਦੇ ਉਸ ਦੁਖਾਂਤ ਨੂੰ ਪ੍ਰਸਤੁਤ ਕਰਦੀਆਂ ਹਨ ਜਿਸ ਦੀ ਗੱਲ ਕਰਨ ਤੋਂ ਅਕਸਰ ਸਾਡਾ ਸਮਾਜ ਗੁਰੇਜ਼ ਕਰਦਾ ਹੈ। ਪਰਿਵਾਰ ਤੇ ਸਮਾਜ ਦੀ ਇੱਜ਼ਤ ਦੇ ਨਾਂ ਤੇ ਔਰਤ ਦੀ ਆਜ਼ਾਦੀ, ਉਸਦੀਆਂ ਸੱਧਰਾਂ, ਉਸ ਦੀਆਂ ਇੱਛਾਵਾਂ ਨੂੰ ਹਮੇਸ਼ਾ ਤੋਂ ਕੁਰਬਾਨ ਕੀਤਾ ਜਾਂਦਾ ਆਇਆ ਹੈ। ਵਧੇਰੇ ਕਰਕੇ ਔਰਤਾਂ ਆਪਣੀ ਸਥਿਤੀ ਨਾਲ ਸਮਝੌਤਾ ਕਰਕੇ ਸਮਾਜ ਦੇ ਇਸ ਵਰਤਾਰੇ ਨੂੰ ਸਵੀਕਾਰ ਕਰ ਲੈਂਦੀਆਂ ਹਨ। ਪਰ ਕੁਝ ਅਜਿਹੀਆਂ ਵੀ ਹੁੰਦੀਆਂ ਹਨ ਜਿਹੜੀਆਂ ਕਿ ਸਮਾਜ ਦੇ ਇਸ ਵਖਰੇਵੇਂ ਦੇ ਖਿਲਾਫ਼ ਆਵਾਜ਼ ਉਠਾਉਣ ਦੀ ਹਿੰਮਤ ਜੁਟਾਉਂਦੀਆਂ ਹਨ । ਉਨ੍ਹਾਂ ਦੱਸਿਆ ਕਿ ਇਸ ਅੰਜਾਮ ਨੂੰ ਸਿਰ ਚੁੱਕ ਕੇ ਭੁਗਤਦੀਆਂ ਹਨ, ਚਾਹੇ ਉਹ ਚੰਗਾ ਹੋਵੇ ਜਾਂ ਮਾੜਾ। ਨਾਟਕ ਵਿਚਲੀ ਔਰਤ ਅਜਿਹੀਆਂ ਹੀ ਨੂੰ ਔਰਤਾਂ ਨੂੰ ਸਮਰਪਿਤ ਹੈ, ਜਿਹੜੀਆਂ ਦੂਸਰਿਆਂ ਵੱਲੋਂ ਸਿਰਜ ਕੇ ਦਿੱਤੀ ਹੋਈ ਜ਼ਿੰਦਗੀ ਜਿਉਂਦਿਆਂ ਜਦੋਂ ਅੱਕ ਜਾਂਦੀਆਂ ਨੇ ਤੇ ਫਿਰ ਉਹ ਇਕ ਵੱਖਰਾ ਰਾਹ ਚੁਣ ਲੈੱਦੀਆਂ । ਜਿਸ ਦੇ ਚਲਦਿਆਂ ਹੋਇਆਂ ਕਈ ਵਾਰੀ ਉਹਨਾਂ ਦਾ ਜੀਵਨ ਸੁਖਾਲਾ ਹੋ ਜਾਂਦਾ ਹੈ। ਕਈ ਵਾਰੀ ਬਹੁਤ ਚੰਗੇ ਨਤੀਜੇ ਵੀ ਨਹੀਂ ਨਿਕਲਦੇ। ਪਰ ਇਹ ਉਹਨਾਂ ਵੱਲੋਂ ਚੁਣੀ ਗਈ, ਆਪਣੀ ਸਿਰਜੀ ਜ਼ਿੰਦਗੀ ਹੁੰਦੀ ਹੈ। ਉਨ੍ਹਾਂ ਦਸਿ‍ਆ ਕਿ
ਨਾਟਕ ਦਾ ਸੰਗੀਤ ਹਰਿੰਦਰ ਸੋਹਲ ਦਾ ਹੈ, ਗੀਤ ਵਿਸ਼ਾਲ ਬਿਆਸ ਦੇ ਲਿਖੇ ਹੋਏ ਹਨ ਜਿਸ ਨਾਟਕ ਆਪਣੀਆ ਸਿਖਰਾਂ ਛੂਹਦ‌ਾ ਹੈ। ਨਾਟਕ ਵਿੱਚ ਮਨਦੀਪ ਘੱਈ , ਸੁਖਵਿੰਦਰ ਵਿਰਕ , ਜਗਦੀਸ਼ ਸਿੰਘ ਜੱਬਲ ,ਭਜਨਦੀਪ ਸਿੰਘ, ਕਮਲਜੀਤ ਸਿੰਘ ਬਿਸ਼ਟ ,ਕਰਨਬੀਰ ਸਿੰਘ ,ਰੋਬਿਨ ਭਸੀਨ ,ਕੁਲਜੀਤ ਸਿੰਘ ,ਦਿਪੀਕਾ , ਹਰਸ਼ਿਤਾ, ਗਾਯਤ੍ਰੀ , ਸਾਚਿਨਾਂ , ਮੋਹਿਤ , ਸੂਰਜ ,ਕਾਕਾ਼ ਨੇ ਕਮਾਲ ਦੀ ਅਦਾਕਾਰੀ ਵਿਖਾਈ ਜੋ ਦਰਸ਼ਕਾ ਨੂੰ ਅਹਿਸਾਸ ਕਰਵ‍ਾ ਦਿੰਦੀ ਹੈ ਕਿ ਇਹ ਅਸਲ ਨਾਟਕ ਜੋ ਰੰਗਮੰਚ ‘ਤੇ ਚੱਲ ਰਿਹਾ ਹੈ । ਕਹਾਣੀਕਾਰ ਤਲਵਿੰਦਰ ਸਿੰਘ ਦੀ ਬੇਟੀ ਸੁਪ੍ਰੀਤ ਕੌਰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਇਸ ਮੌਕੇ ਯੂ.ਐਸ.ਏ ਤੋਂ ਉਚੇਚੇ ਤੋਰ ਤੇ ਪੁੱਜੇ ਸਨ । ਅੱਜ ਦੇ ਨਾਟਕ ਦਾ ਨਾਂ ਹੀ ਉਨ੍ਹਾਂ ਦੇ ਪਿਤਾ ਮਰਹੂਮ ਕਹਾਣੀਕਾਰ ਤਲਵਿੰਦਰ ਸਿੰਘ ਦੀ ਕਹਾਣੀ ‘ ਵਿਚਲੀ ਔਰਤ ‘ਤੇ ਅਧਾਰਿਤ ਸੀ । ਤਰਲੋਚਨ ਤਰਨਤਾਰਨ , ਭੁਪਿੰਦਰ ਸਿੰਘ ਸੰਧੂ, ਜਗਤਾਰ ਮਹਿਲਾਵਾਲਾ, ਵੀ ਦਰਸ਼ਕਾਂ ਵਿੱਚ ਹਾਜ਼ਰ ਸਨ ।
ਕੈਪਸ਼ਨ : ਪੰਜਾਬ ਨਾਟਸ਼ਾਲਾ ਵਿੱਚ ਖੇਡੇ ਗਏ ਨਾਟਕ ‘ ਵਿਚਲੀ ਔਰਤ’ ਦੇ ਭਾਵਪੂਰਤ ਦਿ੍ਸ਼ ਅਤੇ ਕਲਾਕਾਰਾਂ ਤੇ ਹੋਰ ।

LEAVE A REPLY

Please enter your comment!
Please enter your name here