ਪੰਜਾਬੀ ਫ਼ਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵੱਲੋਂ ਆਪਣਾ ਸਥਾਪਨਾ ਦਿਵਸ ਮੌਕੇ ਇੱਕ ਵਿਸ਼ੇਸ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਟੀਵੀ ਜਗਤ ਨਾਲ ਸਬੰਧਿਤ ਨਾਮੀ ਹਸਤੀਆਂ ਨੇ ਸ਼ਮੂਲੀਅਤ ਕੀਤੀ।ਇਸ ਸਮਾਗਮ ਦਾ ਆਗਾਜ਼ ਸਲੀਮ ਸਿਕੰਦਰ ਅਤੇ ਅਨੁਸ਼ਕਾ ਬਜਾਜ ਦੇ ਗੀਤਾਂ ਨਾਲ ਹੋਇਆ।ਇਸ ਮੌਕੇ ਮੰਚ ਸੰਚਾਲਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਦੇ ਕਲਾਕਾਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੇਖਦਿਆਂ ਅਤੇ ਪੰਜਾਬੀ ਸਿਨੇਮਾ ਦਾ ਮਿਆਰ ਉੱਚਾ ਚੁੱਕਣ ਲਈ 10 ਸਾਲ ਪਹਿਲਾਂ ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਦੀ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ ਅਤੇ ਸਾਲ 2018 ਵਿਚ ਸੰਸਥਾ ਦਾ ਪੁਨਰਗਠਨ ਕਰਨ ਉਪਰੰਤ ਕਈ ਵੱਡੇ ਕਲਾਕਾਰਾਂ ਨੇ ‘ਪਫਟਾ’ ‘ਚ ਸ਼ਮੂਲੀਅਤ ਕਰ ਕੇ ਇਸ ਨੂੰ ਇਕ ਨਵਾਂ ਤੇ ਵਿਸ਼ਾਲ ਰੂਪ ਦਿੱਤਾ ਅਤੇ ਅੱਜ ‘ਪਫਟਾ’ ਦਾ ਇਹ ਬੂਟਾ ਵੱਡਾ ਛਾਂਦਾਰ ਰੁੱਖ ਬਣ ਗਿਆ ਹੈ ਜੋ ਸੁਨਹਿਰੀ ਪਰਦੇ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਂਦੇ ਹੋਏ ਕਲਾਕਾਰਾਂ ਅਤੇ ਕਾਮਿਆਂ ਲਈ ਇਹ ਮਾਣ ਵਾਲੀ ਗੱਲ ਹੈ।ਇਸ ਉਪਰੰਤ ਪੰਮੀ ਬਾਈ, ਸੁਨੀਤਾ ਧੀਰ, ਭਾਰਤ ਭੂਸ਼ਨ ਵਰਮਾ, ਤੋਤਾ ਸਿੰਘ ਦੀਨਾ, ਬਲਕਾਰ ਸਿੰਘ ਸਿੱਧੂ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਕੌਰ ਰੂਪੀ, ਸ਼ਵਿੰਦਰ ਮਾਹਲ ਅਤੇ ਬਾਲ ਮੁਕੰਦ ਸ਼ਰਮਾ ਨੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਸਾਊਂਡ ਰਿਕਾਰਡਸਿਟ ਗੋਪਾਲ, ਰਾਜਿੰਦਰ, ਪੀਐੱਸ ਨਿਰੋਲਾ, ਫ਼ਿਲਮ ਡਾਇਰੈਕਟਰ ਸਤਿੰਦਰ ਦੇਵ, ਗਦਰ, ਜਸਦੀਪ ਸਿੰਘ ਰਤਨ ਪੰਜਾਬੀ ਟੈਸ਼ਨ, ਲਾਲੀ ਗਿੱਲ, ਗੁਲਸ਼ਨ ਜੱਗੀ, ਦੇਵਾ ਲਾਇਟਸ ਮਨਜੀਤ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਾਣਾ ਜੰਗ ਬਹਾਦਰ, ਮੋਹਨ ਬੱਗਣ, ਅਸ਼ੋਕ ਟਾਂਗਰੀ, ਰਤਨ ਔਲਖ, ਗੁਰਪ੍ਰੀਤ ਭੰਗੂ, ਰਾਜ ਧਾਲੀਵਾਲ, ਸੀਮਾ ਕੌਸ਼ਲ, ਪਰਮਜੀਤ ਭੰਗੂ, ਰਵਿੰਦਰ ਮੰਡ, ਹਰਵਿੰਦਰ ਔਲਖ ਤੇ ਵਿਨੋਦ ਸ਼ਰਮਾ ਹਾਜ਼ਰ ਸਨ।
ਹਰਜਿੰਦਰ ਸਿੰਘ ਜਵੰਦਾ