ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਨੇ ਮੋਮਬੱਤੀਆਂ ਜਗਾ ਕੇ ਸਾਰਾਗੜ੍ਹੀ ਦੇ ਸ਼ਹੀਦਾਂ ਤੇ 1947 ਕਤਲੇਆਮ ਦੇ ਪੀੜਤਾਂ ਨੂੰ ਯਾਦ ਕੀਤਾ

0
367
ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਸਾਰਾਗੜ੍ਹੀ ਦੇ ਸ਼ਹੀਦਾਂ ਦੀ ਸ਼ਹਾਦਤ ਦਾ ਇਹ 125ਵਾਂ ਵਰ੍ਹਾ ਹੈ ਤੇ 1947 ਕਤਲੇਆਮ ਦੀ 75ਵੀਂ ਯਾਦ ਵਰੇਗੰਢ ਹੈ। ਅਫਸੋਸ ਕਿ ਦੋਵੇਂ ਦਿਨ ਬਰਤਾਨਵੀ ਸਾਮਰਾਜ ਦੇ ਅਧੀਨ ਹੀ ਹੋਂਦ ਵਿੱਚ ਆਏ, ਪਰ ਯਾਦ ਕਰਨ ਵੱਲੋਂ ਕੰਨੀ ਹੀ ਕਤਰਾਈ ਗਈ। ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦੇ ਵਿਸ਼ੇਸ਼ ਉੱਦਮ ਨਾਲ ਬਰਤਾਨੀਆ ਦੀ ਧਰਤੀ ‘ਤੇ ਪਹਿਲੀ ਵਾਰ ਦੋਵੇਂ ਮਹਾਨ ਵਰ੍ਹਿਆਂ ਦੀਆਂ ਯਾਦਾਂ ਨੂੰ ਸੱਚੇ ਦਿਲੋਂ ਯਾਦ ਕੀਤਾ ਗਿਆ। ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਰਤਾਨੀਆ ਦੇ ਸੰਸਦ ਦੇ ਬਾਹਰ ਮੋਮਬੱਤੀਆਂ ਜਗਾ ਕੇ ਸਾਰਾਗੜੀ ਦੇ ਸ਼ਹੀਦਾਂ ਤੇ 1947 ਕਤਲੇਆਮ ਦੇ ਪੀੜਤਾਂ ਨੂੰ ਯਾਦ ਕੀਤਾ ਗਿਆ। ਇਸ ਸਮੇਂ ਪ੍ਰਸਿੱਧ ਇਮੀਗ੍ਰੇਸ਼ਨ ਸਲਾਹਕਾਰ ਬਲਜਿੰਦਰ ਸਿੰਘ ਰਾਠੌਰ, ਕੌਂਸਲਰ ਰਾਜੂ ਸੰਸਾਰਪੁਰੀ ਸਮੇਤ ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਸ਼ਰਧਾ ਦੇ ਫੁੱਲ ਭੇਂਟ ਕੀਤੇ।

LEAVE A REPLY

Please enter your comment!
Please enter your name here