ਪੰਜਾਬੀ ਲੇਖਕਾਂ ਨੇ ਕਥਾਕਾਰ ਦੀਪ ਦੇਵਿੰਦਰ ਸਿੰਘ ਦੀ ਸਿਹਤਯਾਬੀ ਲਈ ਕਾਮਨਾ ਕੀਤੀ
ਅੰਮ੍ਰਿਤਸਰ, 12ਅਗਸਤ:- ਪੰਜਾਬੀ ਸਾਹਿਤਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਕੇਂਦਰੀ ਪੰਜਾਬੀ ਲੇਖਕ ਦੇ ਦਫਤਰ ਸੱਕਤਰ ਅਤੇ ਨਾਮਵਰ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਜਿਹੜੇ ਪਿਛਲੇ ਦਿੰਨੀ ਇਕ ਹਾਦਸੇ ਵਿਚ ਜਖਮੀ ਹੋ ਗਏ ਸਨ ਦੀ ਸਿਹਤਯਾਬੀ ਲਈ ਕਾਮਨਾ ਕੀਤੀ।
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਬ ਦੇ ਸੰਚਾਲਕ ਅਤੇ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਹੁਰਾਂ ਦੀ ਅਗਵਾਈ ਵਿਚ ਮਨਜੀਤ ਸਿੰਘ ਵੱਸੀ, ਸੁਖਵੰਤ ਕੌਰ ਆਤੇ ਨਾਮਵਰ ਗੀਤਕਾਰ ਮੱਖਣ ਭੈਣੀਵਾਲ ਨੇ ਮਿਲ ਕੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ।
ਗੌਰਤਲਬ ਹੈ ਕਿ ਦੀਪ ਦੇਵਿੰਦਰ ਸਿੰਘ ਆਪਣੇ ਕੰਮਕਾਰ ਦੇ ਸਿਲਸਿਲੇ ਤਹਿਤ ਸੁਲਤਾਨਵਿੰਡ ਤੋਂ ਦਬੁਰਜ਼ੀ ਲਿੰਕ ਰੋਡ ਤੇ ਜਾ ਰਹੇ ਸਨ। ਅਚਨਚੇਤ ਸਕੂਲੀ ਬੱਚੇ ਸੜਕ ਦੇ ਵਿਚਕਾਰ ਆਉਣ ਕਰਕੇ ਉਹ ਬੱਚਿਆਂ ਦਾ ਬਚਾਅ ਕਰਦੇ ਅਕਟੀਆ ਸਮੇਤ ਸੜਕ ਤੇ ਡਿਗ ਪਏ ਜਿਸ ਨਾਲ ਉਹਨਾਂ ਦੇ ਸੱਜੇ ਮੋਢੋ ਦੀ ਹੱਡੀ ਕਰੈਕ ਹੋ ਗਈ। ਇਲਾਜ ਕਰਦੇ ਡਾਕਟਰਾਂ ਨੇ ਉਹਨਾਂ ਨੂੰ ਮੁਕੰਬਲ ਅਰਾਮ ਦੀ ਸਲਾਹ ਦਿੱਤੀ ਹੈ।
ਇਸੇ ਦੌਰਾਨ ਪ੍ਰੋ. ਗੁਰਭਜਨ ਗਿੱਲ, ਸ਼੍ਰੋਮਣੀ ਸ਼ਾਇਰ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਮੱਖਣ ਕੁਹਾੜ,ਡਾ਼ ਮਨਜਿੰਦਰ ਸਿੰਘ, ਡਾ਼ ਬਲਜੀਤ ਰਿਆੜ,ਗੁਰਮੀਤ ਬਾਜਵਾ, ਡਾ ਕਸਮੀਰ ਸਿੰਘ, ਪ੍ਰਤੀਤ ਸਹਿਦੇਵ, ਮੋਹਿਤ, ਇਕ ਵਾਕ ਸਿੰਘ ਪੱਟੀ, ਵਰਿੰਦਰ ਅਜਾਦ,ਡਾ ਪ੍ਰਮਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਪ੍ਰਮਜੀਤ ਸਿੰਘ ਬਾਠ ਆਦਿ ਨੇ ਦੀਪ ਦੇਵਿੰਦਰ ਸਿੰਘ ਦੀ ਸਿਹਤ ਦਾ ਹਾਲ ਜਾਣਿਆ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ।







