ਪੰਜਾਬੀ ਵਿਰਸਾ ਟਰੱਸਟ ਵਲੋਂ “ਬਾਬਾ ਗੁਰਦਿੱਤਾ ਜੀ” ਪੁਸਤਕ ਲੋਕ ਅਰਪਣ

0
146

ਵਿਦੇਸ਼ ਵਸਦੇ ਪੰਜਾਬੀ ਆਪਣੀ ਬੋਲੀ ਅਤੇ ਵਿਰਸੇ ਨਾਲ ਜੁੜੇ ਹੋਏ ਹਨ- ਅਵਤਾਰ ਸਿੰਘ ਸਪਰਿੰਗਫੀਲਡ

ਫਗਵਾੜਾ, 8 ਮਈ – ਪੰਜਾਬੀ ਵਿਰਸਾ ਟਰੱਸਟ ਵਲੋਂ ਪ੍ਰਕਾਸ਼ਤ ਅਤੇ ਕੁਲਦੀਪ ਸਿੰਘ ਕਾਮਿਲ ਅਤੇ ਡਾ: ਚਰਨਜੀਤ ਸਿੰਘ ਗੁਮਟਾਲਾ ਵਲੋਂ ਲਿਖੀ ਪੁਸਤਕ “ਬਾਬਾ ਗੁਰਦਿੱਤਾ ਜੀ” ਦਾ ਲੋਕ ਅਪਰਣ ਅਮਰੀਕਾ ਨਿਵਾਸੀ ਪ੍ਰਸਿੱਧ ਪਰਵਾਸੀ ਪੰਜਾਬੀ ਅਵਤਾਰ ਸਿੰਘ ਸਪਰਿੰਗਫੀਲਡ ਵਲੋਂ ਕੀਤਾ ਗਿਆ। ਇਸ ਸਮੇਂ ਬੋਲਦਿਆਂ ਉਹਨਾ ਕਿਹਾ ਕਿ ਵਿਦੇਸ਼ ਵਸਦੇ ਪੰਜਾਬੀ, ਆਪਣੀ ਮਾਂ ਬੋਲੀ ਪੰਜਾਬੀ, ਪੰਜਾਬ ਅਤੇ ਆਪਣੇ ਵਿਰਸੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ ਅਤੇ ਉਹ ਪੰਜਾਬੀ ਬੋਲੀ ਦੇ ਵਿਕਾਸ ਲਈ ਹਰ ਪਲ ਤਤਪਰ ਹਨ। ਸਮਾਗਮ ਵਿੱਚ ਡਾ: ਜਗੀਰ ਸਿੰਘ ਨੂਰ, ਚਰਨਜੀਤ ਸਿੰਘ ਪਨੂੰ ਯੂ.ਐਸ.ਏ. ਨੇ ਪੁਸਤਕ ਸੰਬੰਧੀ ਵਿਚਾਰ ਪੇਸ਼ ਕੀਤੇ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਦਾ ਆਪਣੀ ਧਰਤੀ ਨਾਲ ਅੰਤਾਂ ਦਾ ਮੋਹ ਹੈ ਅਤੇ ਉਹ ਆਪਣੇ ਇਤਿਹਾਸ, ਸਭਿਆਚਾਰ, ਬੋਲੀ ਦੀ ਤਰੱਕੀ ਲਈ ਹਰ ਪਲ ਤਿਆਰ ਰਹਿੰਦੇ ਹਨ।

ਇਸ ਸਮੇਂ ਕਰਵਾਏ ਕਵੀ ਦਰਬਾਰ ਵਿੱਚ ਬਲਦੇਵ ਰਾਜ ਕੋਮਲ, ਮਨੋਜ ਫਗਵਾੜਵੀ, ਰਵਿੰਦਰ ਸਿੰਘ ਰਾਏ ਨੇ ਹਿੱਸਾ ਲਿਆ। ਪਰਵਿੰਦਰ ਜੀਤ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਪ੍ਰਧਾਨ, ਨਰਿੰਦਰ ਸੈਣੀ, ਅਨੂਪ ਦੁੱਗਲ, ਸੁਖਵਿੰਦਰ ਸਿੰਘ ਸੱਲ ਪਲਾਹੀ, ਗੁਰਨਾਮ ਸਿੰਘ ਸੱਲ ਪਲਾਹੀ, ਗੁਰਮੇਲ ਸਿੰਘ, ਸੁਰਜੀਤ ਰਾਓ, ਦਿਲਬਹਾਰ ਸ਼ੌਕਤ, ਮਨਦੀਪ ਸਿੰਘ, ਕਲਮੇਸ਼ ਸੰਧੂ, ਅਸ਼ੋਕ ਸ਼ਰਮਾ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਅਵਤਾਰ ਸਿੰਘ ਸਪਰਿੰਗਫੀਲਡ ਦਾ ਉਹਨਾ ਵਲੋਂ ਪੰਜਾਬੀ ਬੋਲੀ ਦੇ ਪ੍ਰਸਾਰ ਲਈ ਕੀਤੀਆਂ ਪ੍ਰਾਪਤੀਆਂ ਲਈ ਪੰਜਾਬੀ ਵਿਰਸਾ ਟਰੱਸਟ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਅਵਤਾਰ ਸਿੰਘ ਸਪਰਿੰਗਫੀਲਡ ਦੇ ਪਤਨੀ ਸਰਬਜੀਤ ਕੌਰ, ਜਗਤਬੀਰ ਸਿੰਘ, ਤਲਵਿੰਦਰ ਸਿੰਘ, ਇੰਦਰਜੀਤ ਸਿੰਘ ਅਤੇ ਉਹਨਾ ਦਾ ਪਰਿਵਾਰ ਹਾਜ਼ਰ ਸੀ।

ਫੋਟੋ ਕੈਪਸ਼ਨ: 1. ਅਵਤਾਰ ਸਿੰਘ ਸਪਰਿੰਗਫੀਲਡ “ਬਾਬਾ ਗੁਰਦਿੱਤਾ ਜੀ” ਪੁਸਤਕ ਲੋਕ ਅਰਪਣ ਕਰਦੇ ਹੋਏ, ਨਾਲ ਖੜੇ ਹਨ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਡਾ: ਜਗੀਰ ਸਿੰਘ ਨੂਰ, ਚਰਨਜੀਤ ਸਿੰਘ ਪਨੂੰ ਯੂ.ਐਸ.ਏ. ਅਤੇ ਹੋਰ।

2. ਪੰਜਾਬੀ ਵਿਰਸਾ ਟਰੱਸਟ ਵਲੋਂ ਅਵਤਾਰ ਸਿੰਘ ਸਪਰਿੰਗਫੀਲਡ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਪਰਵਿੰਦਰ ਜੀਤ ਸਿੰਘ ਅਤੇ ਹੋਰ।

LEAVE A REPLY

Please enter your comment!
Please enter your name here