ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਹੋਈ

0
237

ਧੂਰੀ
ਸਥਾਨਕ ਪੰਜਾਬੀ ਸਾਹਿਤ ਸਭਾ ਦੀ ਅਪਰੈਲ ਮਹੀਨੇ ਦੀ ਸਾਹਿਤਕ ਇਕੱਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਭਵਨ ਵਿਖੇ ਕੀਤੀ ਗਈ । ਸੁਆਗਤੀ ਸ਼ਬਦਾਂ ਤੋਂ ਉਪਰੰਤ ਸਭਾ ਦੇ ਅਹੁਦੇਦਾਰ ਅਜਮੇਰ ਸਿੰਘ ਫਰੀਦਪੁਰ ਦੀ ਜੀਵਨ ਸਾਥਣ ਅਤੇ ਗੀਤਕਾਰ ਕੁੰਢਾ ਸਿੰਘ ਧਾਲੀਵਾਲ ਨੂੰ ਸਰਧਾਂਜਲੀ ਭੇਂਟ ਕਰਕੇ ਇੱਕ ਵੱਖਰੇ ਮਤੇ ਰਾਹੀਂ ਜਗਦੇਵ ਸਿੰਘ ਧਾਂਦਰਾ ਨੂੰ ਸੈਨਾਂ ਵਿੱਚੋਂ ਸੇਵਾ ਮੁਕਤ ਹੋਣ ਅਤੇ ਜਗਮੇਲ ਸਿੰਘ ਸਿੱਧੂ ਨੂੰ ਸਾਹਿਤ ਅਕਾਦਮੀ ਦਿੱਲੀ ਵਿੱਚ ਮੈਂਬਰ ਨਿਯੁਕਤ ਕੀਤੇ ਜਾਣ ‘ਤੇ ਵਧਾਈ ਵੀ ਦਿੱਤੀ ਗਈ ।
ਦੂਸਰੇ ਦੌਰ ਵਿੱਚ ਸੁਖਵਿੰਦਰ ਲੋਟੇ ਦੇ ਸਟੇਜ ਸੰਚਾਲਨ ਅਧੀਨ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਸਰਵ ਸ਼ੀ੍ ਕਰਮ ਸਿੰਘ ਜ਼ਖ਼ਮੀ, ਸੁਖਵਿੰਦਰ ਸੁੱਖੀ, ਕੁਲਦੀਪ ਸਿੰਘ ਹਰੀ, ਲਖਵਿੰਦਰ ਖੁਰਾਣਾ, ਪੇਂਟਰ ਸੁਖਦੇਵ ਸਿੰਘ, ਰਜਿੰਦਰ ਸਿੰਘ ਰਾਜਨ, ਮਨਿੰਦਰ ਮੂਲੋਵਾਲ, ਜਗਦੇਵ ਸ਼ਰਮਾ ਬੁਗਰਾ, ਰਣਜੀਤ ਆਜ਼ਾਦ ਕਾਂਝਲਾ, ਗੁਰਤੇਜ ਮੱਲੂਮਾਜਰਾ, ਬਲਵੰਤ ਕੌਰ ਘਨੌਰੀ, ਖ਼ੁਸ਼ਪੀ੍ਤ ਕੌਰ, ਲੀਲਾ ਖਾਨ, ਮਹਿੰਦਰ ਜੀਤ ਸਿੰਘ, ਪਰਮਜੀਤ ਦਰਦੀ, ਸੁਖਦੇਵ ਸ਼ਰਮਾ, ਸ਼ੈਲੇਂਦਰ ਕੁਮਾਰ ਗਰਗ, ਅਸ਼ੋਕ ਭੰਡਾਰੀ, ਮੰਗਲ ਬਾਵਾ, ਕਵੀਸ਼ਰ ਸੁਖਦੇਵ ਲੱਡਾ, ਗੁਰਮੀਤ ਸੋਹੀ ਅਤੇ ਗੁਰਦਿਆਲ ਨਿਰਮਾਣ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆਂ। ਸਭਾ ਦੀ ਅਗਲੀ ਇਕੱਤਰਤਾ ਮਈ ਮਹੀਨੇ ਦੇ ਪਹਿਲੇ ਐਤਵਾਰ ਹੋਵੇਗੀ ।

LEAVE A REPLY

Please enter your comment!
Please enter your name here