ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਰਾਜ ਦਵਿੰਦਰ ਸਿੰਘ ਵੜੈਚ ਦੀ ਪੁਸਤਕ
“ਮਿੱਠੀਆਂ ਯਾਦਾਂ” ਲੋਕ ਅਰਪਿਤ ਸਮਾਗਮ
ਬਾਬਾ ਬਕਾਲਾ ਸਾਹਿਬ 27 ਅਕਤੂਬਰ (……………………….) ਪਿਛਲੇ 39 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਨਿਰੰਤਰ ਜੁੱਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਸਿੱਧ ਚਿੰਤਕ ਅਤੇ ਵਿਦਵਾਨ ਲੇਖਕ ਡਾ: ਆਸਾ ਸਿੰਘ ਘੁੰਮਣ ਨੇ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ, ਜਦਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸਕੱਤਰ ਦੀਪ ਦਵਿੰਦਰ ਸਿੰਘ, ਕਾਰਜਕਾਰਨੀ ਮੈਂਬਰ ਮਾ: ਮਨਜੀਤ ਸਿੰਘ ਵੱਸੀ, ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਸੀਨੀਅਰ ਮੀਤ ਪ੍ਰਧਾਨ ਡਾ: ਪਰਮਜੀਤ ਸਿੰਘ ਬਾਠ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਸਾਬਕਾ ਬੀ.ਈ.ਈ.ਓ, ਜਸਵਿੰਦਰ ਸਿੰਘ ਢਿੱਲੌਂ ਪ੍ਰਧਾਨ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਮੰਚ ਤਰਨ ਤਾਰਨ, ਅਵਤਾਰ ਸਿੰਘ ਗੋਇੰਦਵਾਲ ਜਨਰਲ ਸਕੱਤਰ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ, ਸ: ਬਲਵਿੰਦਰ ਸਿੰਘ ਚਾਹਲ ਜਮਾਲਪੁਰ, ਸ: ਕੁਲਵੰਤ ਸਿੰਘ ਕੋਹਾਰ, ਰਾਜ ਦਵਿੰਦਰ ਸਿੰਘ ਵੜੈਚ ਅਤੇ ਡਾ: ਕੁਲਵੰਤ ਸਿੰਘ ਬਾਠ ਸੀ: ਵੈਟਰਨਰੀ ਅਫਸਰ ਸ਼ੁਸ਼ੋਭਿਤ ਹੋਏ । ਇਸ ਮੌਕੇ ਸ਼ਾਇਰ ਰਾਜ ਦਵਿੰਦਰ ਸਿੰਘ ਵੜੈਚ ਵੱਲੋਂ ਸੰਪਾਦਿਤ ਕੀਤੀ ਸਾਂਝੀ ਕਾਵਿ ਪੁਸਤਕ “ਮਿੱਠੀਆਂ ਯਾਦਾਂ” ਨੂੰ ਸਮੱਚੁ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ । ਮੰਚ ਸੰਚਾਲਨ ਕਰ ਰਹੇ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਮੁੱਚੇ ਸਮਾਗਮ ਨੰੁ ਤਰਤੀਬ ਦਿੱਤੀ । ਇਸ ਮੌਕੇ ਇਸ ਮੌਕੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਰਵਾਏ ਗਏ ਕਵੀ ਦਰਬਾਰ ਵਿੱਚ ਗੁਰਜੀਤ ਕੌਰ ਅਜਨਾਲਾ, ਅਮਨ ਢਿੱਲੋਂ ਕਸੇਲ, ਰਾਜਵਿੰਦਰ ਕੌਰ ਰਾਜ, ਗੁਰਮੀਤ ਕੌਰ ਬੱਲ, ਹਰਵਿੰਦਰਜੀਤ ਕੌਰ ਬਾਠ, ਪ੍ਰਵੀਨ ਕੌਰ ਸਿੱਧੂ, ਬਲਵਿੰਦਰ ਕੌਰ ਸਰਘੀ, ਜਤਿੰਦਰਪਾਲ ਕੌਰ ਭਿੰਡਰ, ਰਾਜਵਿੰਦਰ ਕੌਰ ਵੜੈਚ, ਮਲੂਕ ਸਿੰਘ ਧਿਆਨਪੁਰ, ਸਰਬਜੀਤ ਸਿੰਘ ਪੱਡਾ, ਮਾ: ਬਲਬੀਰ ਸਿੰਘ ਬੀਰ, ਬਲਵਿੰਦਰ ਸਿੰਘ ਅਠੌਲਾ, ਅਸ਼ੋਕ ਟਾਂਡੀ, ਜਗਨ ਨਾਥਾ ਨਿਮਾਣਾ, ਰਮੇਸ਼ ਕੁਮਾਰ ਜਾਨੂੰ, ਸੁਖਵਿੰਦਰ ਸਿੰਘ ਖਾਰੇ ਵਾਲਾ, ਮਨਮੋਹਣ ਸਿੰਘ ਨਾਭਾ, ਅਨਮੋਲਦੀਪ ਸਿੰਘ, ਮਨਦੀਪ ਸਿੰਘ ਹੈਪੀ ਜੋਸਨ, ਹਰਜੀਤ ਸਿੰਘ ਸੰਧੂ, ਹਰਜਿੰਦਰ ਸਿੰਘ ਖੰਨਾ, ਅੰਮ੍ਰਿਤਪਾਲ ਸਿੰਘ, ਜਸਵਿੰਦਰ ਸਿੰਘ, ਅਭੈਜੋਤ ਸਿੰਘ, ਗੁਰਸ਼ਾਨ ਸਿੰਘ ਧਿਆਨਪੁਰ, ਵੀਰ ਕੌਰ, ਗੁਰਲੀਨ ਕੌਰ, ਦਾਰਿਸ਼ਬੀਰ ਸਿੰਘ , ਰਣਜੀਤ ਕੌਰ, ਸਮੇਤ ਸਮੇਤ ਵੱਖ ਵੱਖ ਸਾਹਿਤ ਸਭਾਵਾਂ ਵਿਚੋਂ ਪੁਜੇ ਕਵੀਜਨਾਂ ਨੇ ਕਾਵਿ-ਰਚਨਾਵਾਂ ਦੀ ਛਹਿਬਰ ਲਾਈ ।
ਫਾਈਲ-27-01
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਰਾਜ ਦਵਿੰਦਰ ਸਿੰਘ ਵੜੈਚ ਦੀ ਪੁਸਤਕ “ਮਿੱਠੀਆਂ ਯਾਦਾਂ” ਨੂੰ ਲੋਕ ਅਰਪਿਤ ਕਰਦਿਆਂ ਡਾ: ਆਸਾ ਸਿੰਘ ਘੁੰਮਣ, ਸ਼ੇਲਿੰਦਰਜੀਤ ਸਿੰਘ ਰਾਜਨ, ਦੀਪ ਦਵਿੰਦਰ ਸਿੰਘ, ਪ੍ਰਿੰ: ਰਘਬੀਰ ਸਿੰਘ ਸੋਹਲ, ਮਾ: ਮਨਜੀਤ ਸਿੰਘ ਵੱਸੀ, ਡਾ: ਪਰਮਜੀਤ ਸਿੰਘ ਬਾਠ, ਮੱਖਣ ਸਿੰਘ ਭੈਣੀਵਾਲਾ, ਜਸਵਿੰਦਰ ਸਿੰਘ ਢਿੱਲੋਂ ਅਤੇ ਹੋਰ ਸਖਸ਼ੀਅਤਾਂ । ਤਸਵੀਰ :