*ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ “ਵਿਸ਼ਾਲ ਕਵੀ ਦਰਬਾਰ”

0
151

*ਕਵਿੱਤਰੀ ਜਤਿੰਦਰਪਾਲ ਕੌਰ ਦਾ ਕਾਵਿ ਸੰਗ੍ਰਹਿ “ਬੀਜ ਤੋਂ ਬੂਟਾ” ਲੋਕ ਅਰਪਿਤ
*ਗੋਲਡ ਮੈਡਲ ਜੇਤੂ ਬੱਚੀਆਂ ਖੁਸ਼ਪ੍ਰੀਤ ਸੇਰੋਂ ਅਤੇ ਅਨਮੋਲਪ੍ਰੀਤ ਕੌਰ ਕੰਗ ਦਾ ਵਿਸ਼ੇਸ਼ ਸਨਮਾਨ
*ਪੰਜਾਬ ਭਰ ‘ਚੋਂ ਪੱੁਜੀਆਂ ਕਵਿੱਤਰੀਆਂ ਨੇ ਲਾਈ ਕਾਵਿ ਰਚਨਾਵਾਂ ਦੀ ਛਹਿਬਰ

ਬਿਆਸ 5 ਮਾਰਚ (ਬਲਰਾਜ ਸਿੰਘ ਰਾਜਾ) ਅੱਜ ਇੱਥੇ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ “ਵਿਸ਼ਾਲ ਕਵੀ ਦਰਬਾਰ” ਅੰਮ੍ਰਿਤ ਏ.ਸੀ. ਹਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਸਮਾਗਮ ਦੇ ਮੱੁਖ ਮਹਿਮਾਨ ਡਾ: ਤੇਜਿੰਦਰ ਕੌਰ ਸ਼ਾਹੀ (ਓ.ਐਸ.ਡੀ. ਗੁਰੂ ਤੇਗ ਬਹਾਦਰ ਯੂਨੀਵਰਸਿਟੀ, ਸਠਿਆਲਾ) ਅਤੇ ਵਿਸ਼ੇਸ਼ ਮਹਿਮਾਨ ਪ੍ਰੋ: ਗੁਰਬਚਨ ਕੌਰ ਦੂਆ (ਸਰਪ੍ਰਸਤ ਪੰਜਾਬੀ ਲਿਖਾਰੀ ਸਭਾ, ਜਲੰਧਰ) ਹੋਣਗੇ, ਜਦਕਿ ਸਮਾਗਮ ਦੀ ਪ੍ਰਧਾਨਗੀ ਪ੍ਰਿੰ: ਪ੍ਰੋਮਿਲਾ ਅਰੋੜਾ (ਸਰਪ੍ਰਸਤ ਸਿਰਜਣਾ ਕੇਂਦਰ, ਕਪੂਰਥਲਾ) ਨੇ ਕੀਤੀ, ਜਦਕਿ ਪ੍ਰਧਾਨਗੀ ਮੰਡਲ ਵਿੱਚ ਰਜਨੀ ਵਾਲੀਆ (ਕਪੂਰਥਲਾ), ਕਵਿੱਤਰੀ ਲਾਡੀ ਭੱੁਲਰ, ਅਮਨਦੀਪ ਕੌਰ ਥਿੰਦ (ਸੰਚਾਲਿਕਾ ਅਵਤਾਰ ਰੇਡੀਉ ਸੀਚੇਵਾਲ),ਰਸ਼ਪਿੰਦਰ ਕੌਰ ਗਿੱਲ (ਸੰਚਾਲਿਕਾ ਪੀਂਘਾਂ ਸੋਚ ਦੀਆਂ), ਕਰਮਜੀਤ ਕੌਰ ਰਾਣਾ ਅੰਮ੍ਰਿਤਸਰ, ਅਮਰਜੀਤ ਕੌਰ ਅਠੌਲਾ, ਸਭਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਸੁਖਵੰਤ ਕੌਰ ਵੱਸੀ, ਸਕੱਤਰ ਰਾਜਵਿੰਦਰ ਕੌਰ ਰਾਜ ਸ਼ੁਸ਼ੋਭਿਤ ਹੋਏ । ਮੰਚ ਸੰਚਾਲਨ ਨਿਭਾ ਰਹੇ ਸਭਾ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਨੇ ਪਿਛਲੀਆਂ ਸਰਗਰਮੀਆਂ ਤੇ ਝਾਤ ਪਾਈ ਅਤੇ ਸਮੱੁਚੇ ਸਮਾਗਮ ਨੂੰ ਤਰਤੀਬ ਦਿੱਤੀ । ਇਸ ਮੌਕੇ ਕਵਿੱਤਰੀ ਜਤਿੰਦਰਪਾਲ ਕੌਰ ਦੇ ਕਾਵਿ ਸੰਗ੍ਰਹਿ “ਬੀਜ ਤੋਂ ਬੂਟਾ” ਨੂੰ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ ।ਮੈਡਮ ਸੁਖਵੰਤ ਕੌਰ ਵੱਸੀ ਅਤੇ ਰਾਜਵਿੰਦਰ ਕੌਰ ਰਾਜ ਨੇ ਪੁਸਤਕ “ਬੀਜ ਤੋਂ ਬੂਟਾ” ਉਪਰ ਪਰਚੇ ਵੀ ਪੜ੍ਹੇ, ਜਿਸਨ੍ਹਾਂ ਉਪਰ ਚਰਚਾ ਵੀ ਹੋਈ । ਇਸ ਮੌਕੇ ਬੇਟੀ ਖੁਸ਼ਪ੍ਰੀਤ ਕੌਰ ਸੇਰੋਂ (ਗੋਲਡ ਮੈਡਲ ਵਿਜੇਤਾ), ਬੇਟੀ ਅਨਮੋਲਪ੍ਰੀਤ ਕੌਰ ਕੰਗ (ਗੋਲਡ ਮੈਡਲ ਵਿਜੇਤਾ) ਨੂੰ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮਹਿਲਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਕਵੀ ਦਰਬਾਰ ਮੌਕੇ ਮਨਜੀਤ ਕੌਰ ਮੀਸ਼ਾ, ਬਲਵਿੰਦਰ ਸਰਘੀ, ਸਿਮਬਰਨ ਕੌਰ ਸਾਬਰੀ, ਹਰਜੀਤ ਕੌਰ ਭੁੱਲਰ, ਮਨਦੀਪ ਕੌਰ ਰਤਨ, ਜਤਿੰਦਰਪਾਲ ਕੌਰ, ਦੀਪ ਕੌਰ ਚੰਡੀਗੜ੍ਹ, ਜਾਪ ਕੌਰ, ਗੁਰਮੀਤ ਕੌਰ ਬੱਲ, ਨਵਜੋਤ ਕੌਰ ਨਵੂ ਭੁੱਲਰ, ਸੁਰਿੰਦਰ ਖਿਲਚੀਆਂ, ਭੁਪਿੰਦਰ ਕੌਰ ਭੁੱਲਰ, ਰਮਨਪ੍ਰੀਤ ਕੌਰ, ਅੰਮ੍ਰਿਤਪਾਲ ਕੌਰ, ਸਤਿਬੀਰ ਕੌਰ, ਮੀਨੂੰ ਬਾਵਾ, ਨਿੰਦਰ ਕੌਰ, ਸੁਨੈਨਾ, ਮਨਪ੍ਰੀਤ ਕੌਰ, ਰਣਦੀਪ ਕੌਰ ਮਹਿਤਾ, ਕਿਰਨ ਮਹਿਤਾ, ਮਨਰੀਤ ਕੌਰ, ਅਨੁਰੀਤ ਕੌਰ, ਰਾਜਿੰਦਰ ਕੌਰ ਟਕਾਪੁਰ, ਸੁਖਵਿੰਦਰ ਕੌਰ ਟੌਂਗ, ਕੁਲਵਿੰਦਰ ਕੌਰ ਮੱਦ, ਗੁਰਨਾਮ ਕੌਰ ਚੀਮਾਂ, ਮਮਤਾ ਸ਼ਰਮਾ, ਹਰਪ੍ਰੀਤ ਕੌਰ ਚੀਮਾਂ, ਪਰਮਜਤਿ ਕੌਰ, ਜਸਪ੍ਰੀਤ ਕੌਰ ਜਲੰਧਰ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਔਰਤ ਦਿਵਸ ਮੌਕੇ ਭਰਵੀਂ ਹਾਜ਼ਰੀ ਲਗਵਾਈ । ਇਸ ਮੌਕੇ ਸਭਾ ਵੱਲੋਂ ਤੋਂ 50 ਦੇ ਕਰੀਬ ਕਵਿੱਤਰੀਆਂ ਅਤੇ ਵੱਖ ਵੱਖ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਲੈਣ ਵਾਲੀਆਂ ਸਕਸ਼ੀਅਤਾਂ ਨੰੁ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਨ ਮੱਖਣ ਭੈਣੀਵਾਲਾ, ਸੁਖਦੇਵ ਸਿੰਘ ਭੱੁਲਰ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਦਰਸ਼ਨ ਨੰਦੜਾ, ਸੁਖਦੇਵ ਸਿੰਘ ਗੰਢਵਾਂ, ਸੋਢੀ ਸੱਤੋਵਾਲੀਆ, ਲਾਲੀ ਕਰਤਾਰਪੁਰੀ, ਰਮੇਸ਼ ਕੁਮਾਰ ਜਾਨੂੰ, ਬਖਤੌਰ ਧਾਲੀਵਾਲ, ਪ੍ਰੋ: ਬਾਊ ਕੇਵਲ ਕਨੋਈਆ, ਜੋਬਨ ਰਿਆੜ, ਸਰਬਜੀਤ ਸਿੰਘ ਪੱਡਾ, ਸੁਖਰਾਜ ਸਕੰਦਰ, ਅਮਰਜੀਤ ਸਿੰਘ ਰਤਨਗੜ੍ਹ, ਸਤਰਾਜ ਜਲਾਲਾਂਬਾਦੀ, ਨਵਦੀਪ ਸਿੰਘ ਬਦੇਸ਼ਾ, ਅਰਜਿੰਦਰ ਬੁਤਾਲਵੀ, ਜਗਦੀਸ਼ ਸਿੰਘ ਬਮਰਾਹ, ਬਲਕਾਰ ਸਿੰਘ, ਸੰਪੂਰਨ ਸਿੰਘ ਦੁਬਰਜੀ, ਜਗਨ ਨਾਥ ਨਿਮਾਣਾ, ਸਕੱਤਰ ਸਿੰਘ ਪੁਰੇਵਾਲ, ਮਨਜੀਤ ਸਿੰਘ ਕੰਬੋ, ਬਲਵਿੰਦਰ ਸਿੰਘ ਅਠੌਲਾ, ਬਲਬੀਰ ਸਿੰਘ ਬੀਰ, ਜਸਪਾਲ ਸਿੰਘ ਧੂਲ਼ਕਾ, ਹਰਬੰਸ ਸਿੰਘ ਤਾਹਿਰਪੁਰ, ਪ੍ਰੀਤਮ ਸਿੰਘ, ਰਣਜੀਤ ਸਿੰਘ ਕੰਗ, ਰਾਜਿੰਦਰ ਸਿੰਘ ਸੰਧੂ, ਅਜੈਦੀਪ ਸਿੰਘ ਸਮੇਤ ਸੈਂਕੜੇ ਕਵੀਆਂ ਅਤੇ ਸਖਸ਼ੀਅਤਾਂ ਨੇ ਇਸ ਸਮੱੁਚੇ ਸਮਾਗਮ ਦਾ ਆਨੰਦ ਮਾਣਿਆ

LEAVE A REPLY

Please enter your comment!
Please enter your name here