ਪੰਜਾਬੀ ਸਾਹਿਤ ਸੰਗਮ ਵਲੋਂ ‘ਚੇਤਰ ਦਾ ਵਣਜਾਰਾ’ ਤਹਿਤ ਰਚਾਈ ਕਾਵਿ-ਮਹਿਫਲ

0
205

ਭਾਈ ਵੀਰ ਸਿੰਘ ਦੀ ਜਨਮ ਸਤਾਬਤੀ ਨੂੰ ਸਮਰਪਿਤ ਸਮਾਗਮ ਵਿੱਚ ਸ਼ਾਇਰਾਂ ਲਾਈ ਕਾਵਿ ਛਹਿਬਰ

ਅਮ੍ਰਿਤਸਰ 27 ਮਾਰਚ:- ਲੇਖਕਾਂ ਦੀ ਸੰਸਥਾ ਪੰਜਾਬੀ ਸਾਹਿਤ ਸੰਗਮ ਵਲੋਂ “ਚੇਤਰ ਦਾ ਵਣਜਾਰਾ” ਵਿਸ਼ੇ ਤਹਿਤ ਡਾ ਭਾਈ ਵੀਰ ਸਿੰਘ ਦੀ 150ਵੀਂ ਜਨਮ ਸਤਾਬਤੀ ਨੂੰ ਸਮਰਪਿਤ ਕਾਵਿ ਮਹਿਫਲ ਰਚਾਈ ਗਈ। ਸਥਾਨਕ ਭਾਈ ਵੀਰ ਸਿੰਘ ਨਿਵਾਸ ਅਸਥਾਨ ਲਾਰੈਂਸ ਰੋਡ ਵਿਖੇ ਹੋਈ ਇਸ ਅਦਬੀ ਮਹਿਫਲ ਦਾ ਆਗਾਜ਼ ਡਾ ਮੋਹਨ ਬੇਗੋਵਾਲ ਅਤੇ ਸਰਬਜੀਤ ਸਿੰਘ ਸੰਧੂ ਦੇ ਸਵਾਗਤੀ ਸਬਦਾਂ ਨਾਲ ਹੋਇਆ। ਸ਼ਾਇਰ ਮਲਵਿੰਦਰ ਵਲੋਂ ਸਮੁੱਚੇ ਸਮਾਗਮ ਨੂੰ ਲੜੀ- ਬੱਧ ਕਰਦਿਆਂ ਮਹਿਮਾਨ ਸ਼ਾਇਰਾਂ ਦੀ ਜਾਣ ਪਹਿਚਾਣ ਕਰਾਈ। ਸਮਾਗਮ ਬਾਰੇ ਬੋਲਦਿਆਂ ਡਾ ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਭਾਈ ਵੀਰ ਸਿੰਘ ਦੀ ਯਾਦ ਵਿੱਚ ਅਜਿਹੇ ਸਮਾਗਮਾਂ ਦੀ ਪਿਰਤ ਪੰਜਾਬੀ ਭਾਸ਼ਾ ਅਤੇ ਪੰਜਾਬੀ ਸ਼ਾਇਰੀ ਦੋਹਾਂ ਲਈ ਸ਼ੁੱਭ ਸ਼ਗਨ ਹੈ। ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਸਮਾਗਮ ਦੀ ਅਨੁਸ਼ਾਸਨਤਾ ਤੇ ਵਧਾਈ ਦਿੰਦਿਆਂ ਕਿਹਾ ਕਿ ਚੇਤਰ ਜਿਥੇ ਸਾਨੂੰ ਨਵੇਂ ਅਹਿਦ ਕਰਨ ਲਈ ਪ੍ਰੇਰਿਤ ਕਰਦਾ ਹੈ ਉਥੇ ਮਿਲ ਬੈਠਣ ਅਤੇ ਸੰਵਾਦ ਰਚਾਉਣ ਦੀ ਹਾਮੀ ਵੀ ਭਰਦਾ ਹੈ।

ਰਚਨਾਵਾਂ ਦੇ ਚੱਲੇ ਦੌਰ ਵਿੱਚ ਸ਼ਾਇਰ ਬੀਬਾ ਬਲਵੰਤ, ਅਰਤਿੰਦਰ ਸੰਧੂ, ਮੰਗਤ ਚੰਚਲ, ਰਮਨ ਸੰਧੂ, ਨਕਾਸ਼, ਸ਼ੈਲਿੰਦਰਜੀਤ ਰਾਜਨ, ਵਿਸ਼ਾਲ ਬਿਆਸ,ਡਾ ਵਿਮਲ,ਸੰਦੀਪ, ਜਗਤਾਰ ਗਿੱਲ, ਜਸਵੰਤ ਧਾਪ, ਬਲਜਿੰਦਰ ਮਾਂਗਟ, ਡਾ ਭੁਪਿੰਦਰ ਸਿੰਘ ਫੇਰੂਮਾਨ, ਸਤਿੰਦਰ ਓਠੀ, ਮਖਣ ਭੈਣੀਵਾਲ, ਜੋਬਨ ਰੂਪ ਛੀਨਾ, ਪ੍ਰਭਜੀਤ ,ਰਾਜਵਿੰਦਰ ਰਾਜ, ਸਿਬਰਨ ਸਾਬਰੀ,ਜਸਵਿੰਦਰ ਜੱਸੀ, ਗੁਰਦੀਪ ਸੈਣੀ, ਜਗਦੀਸ਼ ਰਾਣਾ, ਸੁੱਚਾ ਸਿੰਘ ਰੰਧਾਵਾ, ਰੋਜੀ ਸਿੰਘ, ਹਰਪਾਲ ਨਾਗਰਾ, ਹਰਪਾਲ ਸੰਧਾਵਾਲੀਆ, ਜਸਵੰਤ ਹਾਂਸ, ਰਮੇਸ਼ ਜਾਨੂੰ, ਕੁਲਬੀਰ ਕੰਵਲ, ਸਤੀਸ਼ ਠੁਕਰਾਲ, ਸੁਲਤਾਨ ਭਾਰਤੀ, ਤੇਜਿੰਦਰ ਬਾਵਾ, ਹਰਮੀਤ ਆਰਟਿਸਟ, ਅਜੀਤ ਕਮਲ,ਜਸਵਿੰਦਰ ਢਿੱਲੋਂ,ਅਜੀਤ ਸਿੰਘ ਨਬੀਪੁਰੀ, , ਧਰਵਿੰਦਰ ਔਲਖ,ਰਾਜਿੰਦਰ ਭਕਨਾ, ਬਲਵਿੰਦਰ ਸਿੰਘ ,ਰਾਜਖੁਸ਼ਵੰਤ ਸਿੰਘ ਸੰਧੂ ਅਤੇ ਰੁਪਿੰਦਰ ਕੌਰ ਨੇ ਕਾਵਿ ਮਹਿਫਲ ਵਿਚ ਖੂਬ ਰੰਗ ਬੰਨ੍ਹਿਆ।

ਅੰਤ ਤੇ ਹਰਜੀਤ ਸਿੰਘ ਸੰਧੂ ਅਤੇ ਤਰਸੇਮ ਲਾਲ ਬਾਵਾ ਨੇ ਸਭ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਭਰੀ। ਸਮਾਗਮ ਦੌਰਾਨ ਪਰਮਿੰਦਰ ਸੋਢੀ ਦੀ ਪੁਸਤਕ “ਤੇਰੇ ਸਨਮੁੱਖ”, ਸਤਿੰਦਰ ਓਠੀ ਦੀ “ਦੀਵੇ ਸੁੱਚੀ ਸੋਚ ਦੇ” ਅਤੇ “ਮੇਲਾ” ਮੈਗਜੀਨ ਹਾਜਰ ਸਾਹਿਤਕਾਰਾਂ ਵਲੋਂ ਰਿਲੀਜ਼ ਕੀਤੇ ਗਏ।

LEAVE A REPLY

Please enter your comment!
Please enter your name here