ਚੰਡੀਗੜ੍ਹ: ਪੰਜਾਬੀ ਸਿੰਗਰ ਕਰਨ ਔਜਲਾ (Karan Aujla) ਦੇ ਕੈਨੇਡਾ ਵਾਲੇ ਘਰ ਫਾਇਰਿੰਗ ਹੋਣ ਦੀ ਖ਼ਬਰ ਹੈ। ਹੈਰੀ ਚੱਠਾ ਨਾਮਕ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਵੱਲੋਂ ਇੱਕ ਪੋਸਟ ਵੀ ਸ਼ੇਅਰ ਕੀਤੀ ਗਈ।ਜਿਸ ਵਿਚ ਉਨ੍ਹਾਂ ਲਿਖਿਆ ਕਿ ਕਰਨ ਔਜਲਾ ‘ਅਜੇ ਤਾਂ ਤੇਰੇ ਯਾਰਾਂ-ਦੋਸਤਾਂ ਦੇ ਨੁਕਸਾਨ ਹੋ ਰਹੇ, ਤੇਰਾ ਵੀ ਜਲਦੀ ਹੋਵੇਗਾ।ਕਦੋਂ ਤੱਕ ਦੋਸਤਾਂ ਦਾ ਨੁਕਸਾਨ ਕਰਵਾਏਂਗਾ।ਅਸੀਂ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਵੀ ਜਾਣਦੇ ਹਾਂ ਪਰ ਅਸੀਂ ਉਨ੍ਹਾਂ ਦਾ ਨੁਕਸਾਨ ਨਹੀਂ ਚਾਹੁੰਦੇ।ਕਦੋਂ ਤੱਕ ਆਪਣਾ ਪਤਾ ਬਦਲੇਂਗਾ?ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਆਵੇਂਗਾ।” ਕਰਨ ਦਾ ਇਹ ਘਰ ਜਿੱਥੇ ਗੋਲੀਆਂ ਚੱਲੀਆਂ ਹਨ ਸਰੀ ਵਿੱਚ ਹੈ।ਇਹ ਘਰ ਪਹਿਲਾਂ ਕਰਨ ਔਜਲਾ ਦੇ ਦੋਸਤ ਦਾ ਸੀ।ਕਰਨ ਔਜਲਾ ਪੰਜਾਬੀ ਗਾਇਕ ਹੈ।ਉਸਦੀ ਚੰਗੀ ਫੈਨ ਫਾਲੋਇੰਗ ਵੀ ਹੈ। ਕਰਨ ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ। ਕਰਨ ਔਜਲਾ ‘ਤੇ ਕੈਨੇਡਾ ਵਿੱਚ ਹਮਲਾ ਹੋਣ ਦੀ ਤਾਜ਼ਾ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
Boota Singh Basi
President & Chief Editor