ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਟੀਮ ਵਲੋਂ ਡੀਐਸਪੀ ਬਾਬਾ ਬਕਾਲਾ ਸਾਹਿਬ ਨਾਲ ਮੀਟਿੰਗ

0
148

ਰੱਖੜ ਪੁੰਨਿਆ ਮੌਕੇ ਹੋਣ ਵਾਲੀਆਂ ਸਿਆਸੀ ਕਾਨਫ਼ਰੰਸਾਂ ਬਾਰੇ ਕੀਤੀ ਵਿਚਾਰ ਚਰਚਾ

ਬਿਆਸ,ਕਾਰਤਿਕ ਰਿਖੀ

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੂਰੀ ਟੀਮ ਨੇ ਅੱਜ ਸਟੇਟ ਨੁਮਾਇੰਦੇ ਸੀਨੀਅਰ ਪੱਤਰਕਾਰ ਦਵਿੰਦਰ ਸਿੰਘ ਭੰਗੂ ਦੀ ਅਗਵਾਈ ਵਿਚ ਡੀਐਸਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨੇ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਮੌਕੇ ਹੋਣ ਵਾਲੀਆਂ ਸਿਆਸੀ ਕਾਨਫ਼ਰੰਸਾਂ ਬਾਰੇ ਵਿਚਾਰ ਚਰਚਾ ਕੀਤੀ। ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰੱਖੜ ਪੁੰਨਿਆ ਮੌਕੇ ਟ੍ਰੈਫਿਕ ਦੇ ਬਦਲੇ ਰੂਟਾਂ ਦਾ ਪਾਲਣ ਕਰਕੇ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਐਸਐਚਓ ਬਿਆਸ ਸਤਨਾਮ ਸਿੰਘ, ਯੂਨੀਅਨ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਡਾ.ਰਾਜਿੰਦਰ ਰਿਖੀ, ਡੀ.ਕੇ ਰੈਡੀ, ਸੁਮੀਤ ਕਾਲੀਆ, ਸੁਖਵਿੰਦਰ ਬਾਵਾ, ਨਵਰੂਪ ਸਲਵਾਨ, ਬਲਰਾਜ ਸਿੰਘ ਰਾਜਾ, ਵਿਸ਼ਵਜੀਤ, ਕਮਲਜੀਤ ਸੋਨੂ, ਰੋਹਿਤ ਅਰੋੜਾ, ਕਰਮਜੀਤ ਸਿੰਘ, ਬਲਜਿੰਦਰ ਸਿੰਘ, ਰਣਜੀਤ ਸਿੰਘ ਕੰਗ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here