ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵਿਖੇ ਏ ਟੀ ਐਮ ਸੇਵਾਵਾਂ ਆਰੰਭ

0
189

ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਉਦਘਾਟਨ ਕੀਤਾ
ਬੰਗਾ : 10 ਅਪਰੈਲ : ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਢਾਹਾਂ ਵੱਲੋਂ ਇਲਾਕੇ ਵਿਚ ਆਪਣੀਆਂ ਸੇਵਾਵਾਂ ਵਿਚ ਵਾਧਾ ਕਰਦੇ ਹੋਏ ਇਲਾਕਾ ਨਿਵਾਸੀਆਂ ਅਤੇ ਬੈਂਕ ਦੇ ਗਾਹਕਾਂ ਲਈ ਏ.ਟੀ.ਐਮ. ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਏ ਟੀ ਐਮ ਦਾ ਉਦਘਾਟਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਸ. ਕਾਹਮਾ ਨੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਲੋਕਾਂ ਨੂੰ ਏ ਟੀ ਐਮ ਦੀ ਸਹੂਲਤ ਦੇਣ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ। ਉਹਨਾਂ ਨੇ ਆਸ ਪ੍ਰਗਟਾਈ ਕਿ ਪੰਜਾਬ ਐਂਡ ਸਿੰਘ ਬੈਂਕ ਬ੍ਰਾਂਚ ਢਾਹਾਂ ਭਵਿੱਖ ਵਿਚ ਹੋਰ ਵੀ ਵਧੀਆ ਬੈਕਿੰਗ ਸੇਵਾਵਾਂ ਦੇ ਕੇ ਲੋਕ ਸੇਵਾ ਦੇ ਖੇਤਰ ਵਿਚ ਆਪਣਾ ਨਾਮ ਹੋਰ ਵੀ ਉੱਚਾ ਕਰੇਗੀ।
ਇਸ ਮੌਕੇ ਸ੍ਰੀ ਪ੍ਰਸ਼ੋਤਮ ਬੰਗਾ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਘ ਬੈਂਕ ਢਾਹਾਂ ਕਲੇਰਾਂ ਨੇ ਦੱਸਿਆ ਕਿ ਕਿ ਜ਼ੋਨਲ ਮੈਨੇਜਰ ਸ੍ਰੀ ਅਨਿਲ ਰਾਵਤ, ਪੰਜਾਬ ਐਂਡ ਸਿੰਧ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲੋਕਾਂ ਲਈ ਸੇਵਾਵਾਂ ਵਿਚ ਵਾਧਾ ਕਰਦੇ ਹੋਏ ਢਾਹਾਂ ਕਲੇਰਾਂ ਵਿਖੇ ਏ ਟੀ ਐਮ ਸੇਵਾ ਆਰੇੰਭ ਕੀਤੀ ਗਈ ਹੈ। ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਬੈਂਕ 1986 ਵਿਚ ਢਾਹਾਂ ਕਲੇਰਾਂ ਵਿਚ ਛੇ ਪਿੰਡਾਂ ਢਾਹਾਂ, ਕਲੇਰਾਂ, ਖਾਨਪੁਰ, ਲੱਖਪੁਰ, ਬੀਕਾ ਅਤੇ ਖਾਨਖਾਨਾ ਦੇ ਲੋਕਾਂ ਵਧੀਆ ਬੇਕਿੰਗ ਸੇਵਾਵਾਂ ਦੇਣ ਲਈ ਆਰੰਭ ਕੀਤੀ ਸੀ।
ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵਿਖੇ ਏ ਟੀ ਐਮ ਸੇਵਾਵਾਂ ਦਾ ਆਰੰਭ ਕਰਨ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ ਜਨਰਲ ਟਰੱਸਟ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਮਹਿੰਦਰ ਪਾਲ ਸਿੰਘ, ਸ੍ਰ੍ਰੀ ਮਨਿੰਦਰਪਾਲ ਬੈਂਂਕ ਅਫਸਰ, ਜੀਵਨਵੀਰ ਸਿੰਘ, ਮੈਡਮ ਸਵਾਤੀ, ਸ੍ਰੀ ਸਤਿੰਦਰ ਕੁਮਾਰ ਅਤੇ ਸਮੂਹ ਬੈਂਕ ਸਟਾਫ਼ ਵੀ ਹਾਜ਼ਰ ਸੀ।

LEAVE A REPLY

Please enter your comment!
Please enter your name here