ਪੰਜਾਬ ਕੋਲ ਕਿਸੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ, ਸੀਐਮ ਮਾਨ ਨੇ ਸੂਬੇ ਵਿੱਚ ਪਾਣੀ ਦੀ ਕਮੀ ਬਾਰੇ ਇੱਕ ਵਾਰ ਫਿਰ ਸਾਹਮਣੇ ਰੱਖੇ ਸਾਰੇ ਤੱਥ: ਆਪ

0
167

ਮੁੱਖ ਮੰਤਰੀ ਮਾਨ ਨੇ ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਹਿੱਤਾਂ ਦੀ ਦ੍ਰਿੜਤਾ ਨਾਲ ਰਾਖੀ ਕੀਤੀ

ਹਾਸੋਹੀਣੀ ਬਿਆਨਬਾਜ਼ੀ ਕਰਨ ਦੀ ਬਜਾਏ ਸੁਨੀਲ ਜਾਖੜ ਨੂੰ ਕੇਂਦਰ ਵਿੱਚ ਭਾਜਪਾ ਆਗੂਆਂ ਸਾਹਮਣੇ ਪੰਜਾਬ ਦੇ ਮੁੱਦਿਆਂ ਦੀ ਵਕਾਲਤ ਕਰਨੀ ਚਾਹੀਦੀ ਹੈ- ਬੱਬੀ ਬਾਦਲ

ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਵਾਲੀ ਪੰਜਾਬ ਦੀ ਝਾਂਕੀ ਬਾਰੇ ਜਾਖੜ ਝੂਠ ਬੋਲ ਰਹੇ ਹਨ, ਭਾਜਪਾ ਸਾਡੇ ਲੀਡਰਾਂ ਤੋਂ ਡਰਦੀ ਹੈ-ਬੱਬੀ ਬਾਦਲ

ਚੰਡੀਗੜ੍ਹ, 28 ਦਸੰਬਰ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇੱਕ ਵਾਰ ਫਿਰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਹੈ।  ‘ਆਪ’ ਨੇ ਕਿਹਾ ਕਿ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਇਕ ਵਾਰ ਫਿਰ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ, ਇਸ ਲਈ ਐਸਵਾਈਐਲ ਦਾ ਨਿਰਮਾਣ ਸਵਾਲ ਤੋਂ ਬਾਹਰ ਹੈ।

ਵੀਰਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਤੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਹਰਸੁਖਇੰਦਰ ਸਿੰਘ (ਬੱਬੀ) ਬਾਦਲ ਨੇ ਕਿਹਾ ਕਿ ਪੰਜਾਬ ਨੂੰ 52 ਐਮਏਐਫ ਪਾਣੀ ਦੀ ਲੋੜ ਹੈ ਪਰ ਸਾਡੇ ਕੋਲ ਸਿਰਫ਼ 14 ਐਮਏਐਫ ਪਾਣੀ ਹੈ ਇਸ ਲਈ ਅਸੀਂ ਪਹਿਲਾਂ ਹੀ ਪਾਣੀ ਦੀ ਕਮੀ ਨਾਲ ਜੂਝ ਰਹੇ ਹਾਂ ਅਤੇ ਅਸੀਂ ਖੇਤੀ ਪ੍ਰਧਾਨ ਸੂਬਾ ਹਾਂ।  ਇਸ ਲਈ ਸਾਡਾ ਸਟੈਂਡ ਸਪੱਸ਼ਟ ਹੈ ਕਿ ਐਸਵਾਈਐਲ ਦਾ ਨਿਰਮਾਣ ਸੰਭਵ ਨਹੀਂ ਹੈ, ਇਸ ਦੀ ਬਜਾਏ ਪੰਜਾਬ ਨੂੰ ਯਮੁਨਾ ਦਾ ਪਾਣੀ ਮਿਲਣਾ ਚਾਹੀਦਾ ਹੈ ਅਤੇ ਉਸ ਲਈ ਵਾਈਐਸਐਲ ਦੀ ਉਸਾਰੀ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ 70 ਫੀਸਦੀ ਹਿੱਸਾ ਡਾਰਕ ਜ਼ੋਨ ਵਿੱਚ ਹੈ ਅਤੇ ਅਸੀਂ ਦੂਜੇ ਸੂਬਿਆਂ ਨੂੰ ਪਾਣੀ ਨਹੀਂ ਦੇ ਸਕਦੇ।  ਉਨ੍ਹਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਭਾਜਪਾ ਦੇ ਕੌਮੀ ਆਗੂਆਂ ਸਾਹਮਣੇ ਪੰਜਾਬ ਦੇ ਹੱਕਾਂ ਲਈ ਉਠਾਉਣ ਅਤੇ ਵਕਾਲਤ ਕਰਨ ਲਈ ਕਿਹਾ।  ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਨੂੰ ਪਿਆਰ ਕਰਨ ਦਾ ਦਾਅਵਾ ਕਰਦੀ ਹੈ ਪਰ ਉਹ ਉਸ ਗੱਲ ‘ਤੇ ਨਹੀਂ ਚੱਲ ਰਹੀ, ਕਿਉਂਕਿ ਹਰ ਮੋੜ ‘ਤੇ ਪੰਜਾਬ ਅਤੇ ਇਸ ਦੇ ਹੱਕਾਂ ਲਈ ਆਵਾਜ਼ ਉਠਾਉਣ ਦੀ ਬਜਾਏ ਪੰਜਾਬ ਦੇ ਭਾਜਪਾ ਆਗੂ ਮੋਦੀ ਭਗਤ ਬਣਨ ਦਾ ਰਾਹ ਚੁਣ ਰਹੇ ਹਨ।

ਬੱਬੀ ਬਾਦਲ ਨੇ ਗਣਤੰਤਰ ਦਿਵਸ ਦੀ ਪਰੇਡ ਲਈ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਦੇ ਮੁੱਦੇ ‘ਤੇ ਭਾਜਪਾ ਆਗੂ ਜਾਖੜ ਨੂੰ ਵੀ ਘੇਰਿਆ ਅਤੇ ਕਿਹਾ ਕਿ ਜਾਖੜ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਵਾਲੀ ਝਾਕੀ ਬਾਰੇ ਝੂਠ ਬੋਲ ਰਹੇ ਹਨ।  ਆਪ ਆਗੂ ਨੇ ਕਿਹਾ ਕਿ ਅਸਲ ਵਿੱਚ ਭਾਜਪਾ ਸਾਡੇ ਮੁੱਖ ਮੰਤਰੀਆਂ ਮਾਨ ਅਤੇ ਕੇਜਰੀਵਾਲ ਦੇ ਕੰਮ ਅਤੇ ਲੋਕਪ੍ਰਿਅਤਾ ਤੋਂ ਬੇਖਬਰ ਹੈ ਇਸ ਲਈ ਉਹ ਇਹ ਬੇਬੁਨਿਆਦ ਦੋਸ਼ ਲਗਾ ਰਹੇ ਹਨ।  ਬੱਬੀ ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਦੀਆਂ ਝਾਕੀਆਂ ਵਿੱਚ ਸਾਡੇ ਸ਼ਹੀਦਾਂ ਦਾ ਇਤਿਹਾਸ, ਮਾਈ ਭਾਗੋ (ਮਹਿਲਾ ਸਸ਼ਕਤੀਕਰਨ) ਅਤੇ ਸਾਡੇ ਸੂਬੇ ਦਾ ਸੱਭਿਆਚਾਰ ਅਤੇ ਵਿਰਸਾ ਸ਼ਾਮਲ ਹੈ ਅਤੇ ਆਦਰਸ਼ਕ ਤੌਰ ‘ਤੇ ਸੁਨੀਲ ਜਾਖੜ ਨੂੰ ਸਾਡੇ ਸ਼ਹੀਦਾਂ, ਸਾਡੀਆਂ ਔਰਤਾਂ ਅਤੇ ਸਾਡੇ ਸੱਭਿਆਚਾਰ ਲਈ ਸਟੈਂਡ ਲੈਣਾ ਚਾਹੀਦਾ ਹੈ ਪਰ ਉਹ ਸੂਬੇ ਨਾਲ ਧੋਖਾ ਕਰ ਰਹੇ ਹਨ।  ਅਤੇ ਭਾਜਪਾ ਦਾ ਤੋਤਾ ਬਣਨਾ ਚੁਣ ਰਹੇ ਹਨ।

LEAVE A REPLY

Please enter your comment!
Please enter your name here