ਪੰਜਾਬ ‘ਚ ਕਰੋਨਾ ਦੇ 38 ਨਵੇਂ ਕੇਸ

0
729

ਚੰਡੀਗੜ੍ਹ-ਕਰੋਨਾਵਾਇਰਸ ਕਾਰਨ ਪੰਜਾਬ ‘ਚ 24 ਘੰਟਿਆਂ ਦੌਰਾਨ ਕੋਈ ਮੌਤ ਨਹੀਂ ਹੋਈ ਹੈ ਪਰ 38 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 23 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਸਿਹਤ ਵਿਭਾਗ ਅਨੁਸਾਰ ਇਸ ਸਮੇਂ ਸੂਬੇ ਵਿੱਚ ਕਰੋਨਾ ਦੇ 361 ਐਕਟਿਵ ਕੇਸ ਹਨ। ਸੂਬੇ ‘ਚ ਹੁਣ ਤੱਕ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 16608 ’ਤੇ ਪਹੁੰਚ ਚੁੱਕਾ ਹੈ। ਦੂਜੇ ਪਾਸੇ ਹਰਿਆਣਾ ਵਿੱਚ ਕਰੋਨਾ ਦੇ 22 ਨਵੇਂ ਕੇਸ ਸਾਹਮਣੇ ਆਏ ਹਨ ਅਤੇ 17 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹਰਿਆਣਾ ‘ਚ 162 ਐਕਟਿਵ ਕੇਸ ਹਨ।
ਦੇਸ਼ ‘ਚ ਕਰੋਨਾ ਕਾਰਨ 2796 ਮੌਤਾਂ ਨਵੀਂ ਦਿੱਲੀ-ਦੇਸ਼ ‘ਚ ਪਿਛਲੇ 24 ਘੰਟਿਆਂ ਅੰਦਰ ਕੋਵਿਡ-19 ਦੇ 8895 ਨਵੇਂ ਕੇਸ ਸਾਹਮਣੇ ਆਉਣ ਨਾਲ ਕਰੋਨਾ ਪੀੜਤਾਂ ਦੀ ਗਿਣਤੀ 3,46,33,255 ਹੋ ਗਈ ਹੈ ਜਦਕਿ 2796 ਹੋਰ ਮੌਤਾਂ ਹੋਣ ਨਾਲ ਇਸ ਮਹਾਮਾਰੀ ਕਰਨ ਮਰਨ ਵਾਲਿਆਂ ਦੀ ਗਿਣਤੀ 4,73,326 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ ਲੰਘੇ ਸਾਲ 21 ਜੁਲਾਈ ਨੂੰ ਭਾਰਤ ‘ਚ ਇੱਕ ਦਿਨ ਅੰਦਰ ਕਰੋਨਾ ਕਾਰਨ 3998 ਮੌਤਾਂ ਹੋਈਆਂ ਸਨ। ਮੰਤਰਾਲੇ ਨੇ ਦੱਸਿਆ ਕਿ ਮੌਤਾਂ ਦੇ 2796 ਮਾਮਲਿਆਂ ‘ਚ ਬਿਹਾਰ ਦੇ 2426 ਕੇਸ ਜੋੜੇ ਗਏ ਹਨ ਜਿਨ੍ਹਾਂ ਨੂੰ ਅੱਜ ਅੰਕੜਿਆਂ ‘ਚ ਸ਼ਾਮਲ ਕੀਤਾ ਗਿਆ ਹੈ। ਕੇਰਲਾ ‘ਚ ਵੀ ਮੌਤਾਂ ਦੇ ਪਿਛਲੇ 263 ਕੇਸ ਸ਼ਾਮਲ ਕੀਤੇ ਗਏ ਹਨ।

LEAVE A REPLY

Please enter your comment!
Please enter your name here