ਗੁਰਦਾਸਪੁਰ ‘ਚ ‘ਆਪ’ ਨੂੰ ਵੱਡਾ ਹੁਲਾਰਾ, ਸਵਰਨ ਸਲਾਰੀਆ ਪਾਰਟੀ ‘ਚ ਹੋਏ ਸ਼ਾਮਲ
ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ‘ਚ ‘ਆਪ’ ਹੋਈ ਮਜ਼ਬੂਤ, ਬਸਪਾ ਆਗੂ ਨਿਤਿਨ ਨੰਦਾ ਆਪਣੇ ਸਮਰਥਕਾਂ ਸਮੇਤ ‘ਆਪ’ ‘ਚ ਸ਼ਾਮਲ
ਲੁਧਿਆਣਾ ਵਿੱਚ ਆਪ ਨੂੰ ਵੱਡਾ ਹੁਲਾਰਾ, ਸਾਬਕਾ ਪ੍ਰਧਾਨ ਆਜ਼ਾਦ ਸਮਾਜ ਪਾਰਟੀ ਰਾਜੀਵ ਕੁਮਾਰ ਲਵਲੀ ਹੋਏ ਪਾਰਟੀ ਵਿੱਚ ਸ਼ਾਮਲ
ਚੰਡੀਗੜ੍ਹ, 13 ਮਈ
ਪੰਜਾਬ ਦੇ ਹਰ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ (ਆਪ) ਆਏ ਦਿਨ ਹੋਰ ਮਜ਼ਬੂਤ ਹੋ ਰਹੀ ਹੈ। ਸੋਮਵਾਰ ਨੂੰ ਪੰਜਾਬ ਦੇ ਕਈ ਪ੍ਰਮੁੱਖ ਨੇਤਾਵਾਂ ਨੇ ‘ਆਪ’ ‘ਚ ਸ਼ਾਮਲ ਹੋ ਕੇ ਅੱਧੀ ਦਰਜਨ ਤੋਂ ਵੱਧ ਸੀਟਾਂ ‘ਤੇ ਪਾਰਟੀ ਨੂੰ ਹੁਲਾਰਾ ਦਿੱਤਾ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਸਾਰੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ ਅਤੇ ‘ਆਪ’ ਪਰਿਵਾਰ ‘ਚ ਸਵਾਗਤ ਕੀਤਾ। ਸੀਐਮ ਮਾਨ ਨੇ ਕਿਹਾ ਕਿ ‘ਆਪ’ ‘ਚ ਹਰ ਵਰਗ ਦੇ ਚੰਗੇ ਲੋਕਾਂ ਲਈ ਹਮੇਸ਼ਾ ਦਰਵਜੇ ਖੁੱਲ੍ਹੇ ਹਨ। ਅਸੀਂ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦੇ ਮਿਸ਼ਨ ਲਈ ਪੰਜਾਬ ਨੂੰ ਪਿਆਰ ਕਰਨੇ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਸ਼ਾਮਲ ਕਰਕੇ ਖ਼ੁਸ਼ ਹਾਂ।
ਗੁਰਦਾਸਪੁਰ ‘ਚ ‘ਆਪ’ ਨੂੰ ਵੱਡਾ ਹੁਲਾਰਾ, ਸਵਰਨ ਸਲਾਰੀਆ ਪਾਰਟੀ ‘ਚ ਹੋਏ ਸ਼ਾਮਲ
ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ
ਲੋਕ ਸਭਾ ਚੋਣਾਂ ਤੋਂ ਪਹਿਲਾਂ ਗੁਰਦਾਸਪੁਰ ‘ਚ ਭਾਜਪਾ ਨੂੰ ਵੱਡਾ ਝਟਕਾ ਦਿੰਦਿਆਂ ਸਵਰਨ ਸਲਾਰੀਆ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ‘ਆਪ’ ਪਰਿਵਾਰ ‘ਚ ਸਵਾਗਤ ਕੀਤਾ। ਉਹ ਇੱਕ ਉੱਘੇ ਸਮਾਜ ਸੇਵਕ ਹਨ ਅਤੇ 2017 ਦੀਆਂ ਉਪ ਚੋਣਾਂ ਵਿੱਚ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਵੀ ਸਨ। ਉਹ ਆਜ਼ਾਦੀ ਘੁਲਾਟੀਏ ਨਿਧਾਨ ਸਿੰਘ ਸਲਾਰੀਆ ਦੇ ਪੁੱਤਰ ਹਨ ਅਤੇ ਗੁਰਦਾਸਪੁਰ ਵਿੱਚ ਲਗਾਤਾਰ ਸਰਗਰਮ ਰਹੇ ਹਨ। ‘ਆਪ’ ਵਿਚ ਉਨ੍ਹਾਂ ਦੀ ਮੌਜੂਦਗੀ ਯਕੀਨੀ ਤੌਰ ‘ਤੇ ਇਸ ਖੇਤਰ ਵਿਚ ਪਾਰਟੀ ਨੂੰ ਮਜ਼ਬੂਤ ਕਰੇਗੀ।
ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ‘ਚ ‘ਆਪ’ ਮਜ਼ਬੂਤ, ਬਸਪਾ ਆਗੂ ਨਿਤਿਨ ਨੰਦਾ ਆਪਣੇ ਸਮਰਥਕਾਂ ਸਮੇਤ ‘ਆਪ’ ‘ਚ ਸ਼ਾਮਲ
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਨੰਦਪੁਰ ਤੋਂ ਅਕਾਲੀ-ਬਸਪਾ ਉਮੀਦਵਾਰ ਨਿਤਿਨ ਨੰਦਾ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦਾ ‘ਆਪ’ ‘ਚ ਸ਼ਾਮਲ ਹੋਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਹਾਜ਼ਰ ਸਨ। ਨਿਤਿਨ ਨੰਦਾ ਦੇ ‘ਆਪ’ ‘ਚ ਸ਼ਾਮਲ ਹੋਣ ਦੇ ਫ਼ੈਸਲੇ ਨੇ ਅਨੰਦਪੁਰ ਸਾਹਿਬ ਲੋਕ ਸਭਾ ਸੀਟ ‘ਤੇ ਅਕਾਲੀ ਦਲ ਅਤੇ ਬਸਪਾ ਨੂੰ ਵੱਡਾ ਝਟਕਾ ਦਿੱਤਾ ਹੈ।
ਲੁਧਿਆਣਾ ਵਿੱਚ ਆਪ ਨੂੰ ਵੱਡਾ ਹੁਲਾਰਾ, ਸਾਬਕਾ ਪ੍ਰਧਾਨ ਆਜ਼ਾਦ ਸਮਾਜ ਪਾਰਟੀ ਰਾਜੀਵ ਕੁਮਾਰ ਲਵਲੀ ਪਾਰਟੀ ਵਿੱਚ ਸ਼ਾਮਲ
ਲੁਧਿਆਣਾ ਲੋਕ ਸਭਾ ‘ਚ ਵੀ ‘ਆਪ’ ਉਸ ਸਮੇਂ ਹੋਰ ਮਜ਼ਬੂਤ ਹੋ ਗਈ, ਜਦੋਂ ਆਜ਼ਾਦ ਸਮਾਜ ਪਾਰਟੀ (ਚੰਦਰ ਸ਼ੇਖਰ) ਦੇ ਸਾਬਕਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਪਾਰਟੀ ‘ਚ ਸ਼ਾਮਲ ਹੋ ਗਏ। ਉਨ੍ਹਾਂ ਦੀ ਲੁਧਿਆਣਾ ਸੈਂਟਰਲ ਵਿੱਚ ਚੰਗੀ ਪਕੜ ਹੈ ਅਤੇ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪੀ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ।
ਕਰਮਜੀਤ ਅਨਮੋਲ ਨੂੰ ਫ਼ਰੀਦਕੋਟ ਵਿੱਚ ਦਰਜਨ ਭਰ ਪ੍ਰਮੁੱਖ ਆਗੂਆਂ ਦੀ ਹਮਾਇਤ, ਚੋਣਾਂ ਤੋਂ ਪਹਿਲਾਂ ਕਈ ਲੋਕ ‘ਆਪ’ ਵਿੱਚ ਸ਼ਾਮਲ
‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੂੰ ਫ਼ਰੀਦਕੋਟ ‘ਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੋਮਵਾਰ ਨੂੰ ਉਨ੍ਹਾਂ ਦੀ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਦਰਜਨ ਭਰ ਪ੍ਰਮੁੱਖ ਆਗੂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਇਸ ਮੌਕੇ ਪ੍ਰੋ: ਸੁਖਵਿੰਦਰ ਸਿੰਘ ਸਾਗਰ (ਪੀ. ਈ. ਐੱਸ.-1) ਪ੍ਰਧਾਨ ਸੰਤ ਸਮਾਜ ਭਲਾਈ ਪੰਜਾਬ, ਪ੍ਰੋ: ਭੋਲਾ ਆਜ਼ਾਦ ਉਮੀਦਵਾਰ ਫ਼ਰੀਦਕੋਟ, ਮਾਧੋ ਜੀ ਚੇਅਰਮੈਨ ਸੰਤ ਸਮਾਜ ਭਲਾਈ, ਸੁਖਦੇਵ ਸਿੰਘ, ਸਤਵੀਰ ਸਿੰਘ ਚਾਹਲ, ਜੈ ਕਟਾਰੀਆ ਅਤੇ ਗੁਰਦੀਪ ਸਿੰਘ ਪਾਰਟੀ ਵਿੱਚ ਸ਼ਾਮਲ ਹੋਏ।
ਮੋਗਾ ਹਲਕੇ ਤੋਂ ਸੁਖਵਿੰਦਰ ਸਿੰਘ ਬਰਾੜ ਮੀਤ ਪ੍ਰਧਾਨ ਅਕਾਲੀ ਦਲ (2007 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ) ਅਤੇ ਸੂਬਾ ਸਕੱਤਰ ਬਸਪਾ ਪੰਜਾਬ ਕੁਲਵੰਤ ਸਿੰਘ ਰਾਮਗੜ੍ਹੀਆ (2007 ਅਤੇ 2017 ਵਿੱਚ ਬਸਪਾ ਉਮੀਦਵਾਰ) ਵੀ ਫ਼ਰੀਦਕੋਟ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਕਰਮਜੀਤ ਅਨਮੋਲ ਨੇ ਸਾਰੇ ਆਗੂਆਂ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ।
ਜਲੰਧਰ ‘ਚ ‘ਆਪ’ ਦਾ ਪਰਿਵਾਰ ਹੋਇਆ ਵੱਡਾ
ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋ ਗਿਆ ਹੈ। ਸੋਮਵਾਰ ਨੂੰ ਕਈ ਨੇਤਾ ‘ਆਪ’ ‘ਚ ਸ਼ਾਮਲ ਹੋ ਗਏ। ਅਰੁਣ ਸੰਦਲ ਸਤਿਗੁਰੂ ਕਬੀਰ ਟਾਈਗਰ ਫੋਰਸ, ਪ੍ਰਦੀਪ ਪਿੰਦਾ ਸ਼੍ਰੀ ਗੁਰੂ ਰਵਿਦਾਸ ਸੇਵਾ ਦਲ, ਮਨਦੀਪ ਸਿੰਘ ਸ਼੍ਰੀ ਰਾਮ ਦੁਸਹਿਰਾ ਕਮੇਟੀ, ਸ਼ਾਲ ਲਾਲ ਮਾਸ਼ਾ ਮਹਾਂ ਸਭਾ, ਦੀਪਕ ਭਗਤ ਸ਼ੇਰੇ ਪੰਜਾਬ ਵੈੱਲਫੇਅਰ ਕਮੇਟੀ ਪੰਜਾਬ, ਮੁਕੇਸ਼ ਕੁਮਾਰ ਲੱਖੋ ਬੀਜੇਪੀ ਐਮਸੀ ਉਮੀਦਵਾਰ ਵਾਰਡ 34, ਪ੍ਰਦੀਪ ਕੁਮਾਰ ਹਿਊਮਨ ਕੇਅਰ ਸੁਸਾਇਟੀ, ਸੋਮਾ ਗਿੱਲ ਭਗਵਾਨ ਵਾਲਮੀਕਿ ਵੈੱਲਫੇਅਰ ਕਮੇਟੀ ਪੰਜਾਬ, ਦਰਸ਼ਨ ਲਾਲ ਭਗਤ ਸਾਬਕਾ ਕੌਂਸਲਰ ਭਾਜਪਾ, ਸੁਦੇਸ਼ ਭਗਤ ਮੀਤ ਪ੍ਰਧਾਨ ਭਾਜਪਾ ਜਲੰਧਰ, ਪੂਰਨ ਭਾਰਤੀ ਪ੍ਰਧਾਨ ਮੰਡਲ, ਐਸ.ਪੀ ਲਵਲੀ ਗੁਰਬਚਨ ਜੱਲਾ, ਅਵਨੀ ਬਬਲ, ਸੁਭਾਸ਼ ਭਗਤ ਅਤੇ ਮਦਨ ਲਾਲ ਪਾਰਟੀ ਵਿੱਚ ਸ਼ਾਮਲ ਹੋਏ। ਇਨ੍ਹਾਂ ਸਾਰੇ ਆਗੂਆਂ ਨੇ ਲੋਕ ਸਭਾ ਚੋਣਾਂ ਵਿੱਚ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਦੀ ਹਮਾਇਤ ਕਰਕੇ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਦਾ ਫ਼ੈਸਲਾ ਕੀਤਾ।