ਚੋਹਲਾ ਸਾਹਿਬ/ਤਰਨਤਾਰਨ,23 ਅਗਸਤ (ਨਈਅਰ) -ਪੰਜਾਬ ਡੇਅਰੀ ਫੈਡਰੇ਼ਸਨ ਐਸੋਸੀਏਸ਼ਨ ਦੀ ਮੀਟਿੰਗ ਹਰਚੰਦ ਸਿੰਘ ਦੇ ਗ੍ਰਹਿ ਵਿਖੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਕਾਹਲਵਾਂ ਦੀ ਅਗਵਾਈ ਹੇਠ ਹੋਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਕਾਹਲਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਡੇਅਰੀ ਫਾਰਮਾਂ ਵਾਲਿਆਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ।ਉਹਨਾਂ ਕਿਹਾ ਕਿ 21 ਮਈ ਨੂੰ ਮੁਹਾਲੀ ਵਿਖੇ ਪੰਜਾਬ ਸਰਕਾਰ ਦੇ ਨੁੰਮਾਇੰਦਿਆਂ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸਰਕਾਰੀ ਨੁਮਾਇੰਦਿਆਂ ਨੇ 35 ਪੈਸੇ ਪ੍ਰਤੀ ਕਿਲੋ,ਫੈਟ ਮਗਰ ਡੇਅਰੀ ਫਾਰਮ ਨੂੰ ਦੇਣ ਦਾ ਵਾਅਦਾ ਕੀਤਾ ਸੀ ਪਰ ਪੰਜਾਬ ਸਰਕਾਰ ਇਸ ਤੋਂ ਮੁਕਰ ਰਹੀ ਹੈ।ਉਹਨਾਂ ਕਿਹਾ ਕਿ ਪੰਜਾਬ ਡੇਅਰੀ ਫੈਡਰੇਸ਼ਨ ਐਸੋਸੀਏਸ਼ਨ 24 ਅਗਸਤ ਬੁੱਧਵਾਰ ਨੂੰ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਗਾਏਗੀ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੰਪੀ ਸਕਿੰਨ ਬਿਮਾਰੀ ਬਾਰੇ ਵੀ ਡੇਅਰੀ ਫਾਰਮਾਂ ਵਾਸਤੇ ਕੋਈ ਸਹੂਲਤ ਨਹੀਂ ਦਿੱਤੀ।ਇਸ ਸਮੇਂ ਉਹਨਾਂ ਨਾਲ ਨਛੱਤਰ ਸਿੰਘ ਕਾਲਾ ਡਾਇਰੈਕਟਰ ਘੜਕਾ,ਪ੍ਰਭਦੀਪ ਸਿੰਘ ਪੰਨੂ,ਗੁਰਚਰਨ ਸਿੰਘ ਮਾਣਪੁਰਾ,ਦਲਜੀਤ ਸਿੰਘ ਮਾੜੀ ਬੋਹੜ ਵਾਲੀ,ਬੋਹੜ ਸਿੰਘ ਅਲਗੋਂ ਕੋਠੀ,ਰਛਪਾਲ ਸਿੰਘ ਜਿੰਦਾਵਾਲਾ,ਸਵਰਨ ਸਿੰਘ ਨਵੀਪੁਰ,ਪੁਸ਼ਪਿੰਦਰ ਸਿੰਘ ਬਾਗੜੀਆਂ ਆਦਿ ਹਾਜ਼ਰ ਸਨ।
Boota Singh Basi
President & Chief Editor