*ਪੰਜਾਬ ਦਾ ਸਮੁੱਚਾ ਮਨਿਸਟੀਰੀਅਲ ਕਾਮਾ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਕੇ ਵਿਧਾਨ ਸਭਾ ਵੱਲ ਕਰੇਗਾ ਮਾਰਚ*
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਅੱਜ ਮਿਤੀ 02/03/2024 ਨੂੰ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ,ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂ ਅਤੇ ਸੂਬਾ ਚੇਅਰਮੈਨ ਰਘਬੀਰ ਸਿੰਘ ਬਡਵਾਲ ਜੀ ਦੀ ਅਗਵਾਈ ਹੇਠ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਇਸ ਮੀਟਿੰਗ ਵਿੱਚ ਸਰਕਾਰ ਨੂੰ ਨੋਟਿਸ ਭੇਜਦਿਆਂ ਹੋਇਆਂ ਸੰਘਰਸ਼ ਸਬੰਧੀ ਫੈਸਲਾ ਕੀਤਾ ਗਿਆ ਕਿ 18/12/2023 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜਥੇਬੰਦੀ ਦੀ ਹੋਈ ਮੀਟਿੰਗ ਜਿਸ ਦੀ ਪ੍ਰੋਸੀਡਿੰਗ ਜੋ ਕਿ ਮਿਤੀ 29/01/2024 ਨੂੰ ਜਾਰੀ ਕੀਤੀ ਗਈ ਸੀ ਵਿੱਚ ਮੰਨੀਆਂ ਮੰਗਾਂ ਮਿਤੀ 06/03/2024 ਤੱਕ ਲਾਗੂ ਨਾ ਕੀਤੀਆਂ ਗਈਆਂ ਤਾਂ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਕੇ ਵਿਧਾਨ ਦਾ ਘਿਰਾਓ ਕੀਤਾ ਜਾਵੇਗਾ ਇਸ ਤੋਂ ਇਲਾਵਾ ਸਮੂਹ ਜਿਲਾ ਪ੍ਰਧਾਨ/ਜਨਰਲ ਸਕੱਤਰ ਜਿਲੇ ਵਿਚੋਂ ਵੱਡੀ ਗਿਣਤੀ ਵਿੱਚ ਸਾਥੀਆਂ ਨਾਲ ਐਮ.ਐਲ.ਏ/ਮੰਤਰੀਆਂ ਨੂੰ 18/12/2023 ਦੀ ਮੀਟਿੰਗ ਦੀ ਪ੍ਰੋਸੀਡਿੰਗ ਦੇ ਕੇ ਮੰਗਾਂ ਲਾਗੂ ਕਰਵਾਉਣ ਸਬੰਧੀ ਮਿਤੀ 05/03/2024 ਤੱਕ ਮੰਗ ਪੱਤਰ ਦੇਣਗੇ ਅਤੇ ਮਿਤੀ 04/03/2024 ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸੂਬਾ ਪੱਧਰੀ ਰੈਲੀ ਦੀ ਹਮਾਇਤ ਕੀਤੀ ਜਾਂਦੀ ਹੈ,ਜਿਸ ਵਿੱਚ ਸਮੁੱਚੇ ਪੰਜਾਬ ਵਿਚੋਂ ਮਨਿਸਟੀਰੀਅਲ ਕਾਮਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗਾ।
ਜੇਕਰ ਸਰਕਾਰ ਨੇ ਮੰਨੀਆਂ ਮੰਗਾਂ ਲਾਗੂ ਨਾ ਕਰਕੇ ਮੁਲਾਜ਼ਮ ਜਥੇਬੰਦੀਆਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਲੋਕ ਸਭਾ ਚੋਣਾ ਵਿੱਚ ਸਰਕਾਰ ਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਸੂਬਾ ਸਰਪ੍ਰਸਤ ਮਨੋਹਰ ਲਾਲ, ਸੀਨੀਅਰ ਮੀਤ ਪ੍ਰਧਾਨ,ਖੁਸ਼ਕਰਨਜੀਤ ਸਿੰਘ,ਮਨਜਿੰਦਰ ਸਿੰਘ ਸੰਧੂ,ਜਗਦੀਸ਼ ਠਾਕੁਰ ਸੂਬਾ ਸਕੱਤਰ ਜਨਰਲ,ਸੂਬਾ ਐਡੀਸ਼ਨਲ ਜਨਰਲ ਸਕੱਤਰ ਤੇਜਿੰਦਰ ਸਿੰਘ ਨੰਗਲ ਤੋਂ ਇਲਾਵਾ ਵੱਖ ਵੱਖ ਜਿਲਿਆਂ ਤੋਂ ਜਿਲਾ ਪ੍ਰਧਾਨ/ਜਨਰਲ ਸਕੱਤਰ /ਵਿਭਾਗੀ ਸੂਬਾਈ ਆਗੂਆਂ ਵਿਚ ਗੁਰਸੇਵਕ ਸਿੰਘ ਸਰਾਂ,ਅੰਗਰੇਜ ਸਿੰਘ ਰੰਧਾਵਾ,ਮਨਦੀਪ ਸਿੰਘ ਚੌਹਾਨ, ਸਾਵਨ ਸਿੰਘ,ਬਲਜਿੰਦਰ ਸਿੰਘ ਸੈਣੀ,ਅਮਰਪ੍ਰੀਤ ਸਿੰਘ, ਗੁਰਜੀਤ ਸਿੰਘ,ਪ੍ਰਦੀਪ ਵਿਨਾਇਕ, ਸੁਰਜੀਤ ਸਿੰਘ,ਸੁਖਦੇਵ ਚੰਦ ਕੰਬੋਜ,ਮੁਨੀਸ਼ ਕੁਮਾਰ,ਸੋਨੂੰ ਕੈਸ਼ਪ,ਰਜਨੀਸ਼ ਕੁਮਾਰ, ਕਰਨ ਜੈਨ,ਤੇਜਿੰਦਰ ਸਿੰਘ ਢਿਲੋਂ,ਸ਼ਰਮਾਂ,ਅਮਨ ਥਰੀਏਵਾਲ, ਗੁਰਜੀਤ ਸਿੰਘ ਰੰਧਾਵਾ, ਗੁਰਮੁੱਖ ਸਿੰਘ ਚਾਹਲ ਆਦਿ ਹਾਜ਼ਰ ਸਨ।
ਵੱਲੋ:-
ਅਮਰੀਕ ਸਿੰਘ ਸੰਧੂ ਸੂਬਾ ਪ੍ਰਧਾਨ
ਪਿੱਪਲ ਸਿੰਘ ਸੂਬਾ ਜਨਰਲ ਸਕੱਤਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ।