ਖੰਨਾ, 29 ਨਵੰਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ 18 ਮਹੀਨਿਆਂ ਦੇ ਕਾਰਜਕਾਲ ਵਿੱਚ ਹਰ ਵਰਗ ਆਪਣੇ ਆਪ ਨੂੰ ਅੱਜ ਠੱਗਿਆ ਹੋਇਆ ਮਹਿਸੂਸ ਕਰਦਾ ਪਿਆ ਹੈ, ਕਿਉਂਕਿ ਚੋਣਾਂ ਸਮੇਂ ਜਿਹੜੇ ਦਾਅਵੇ ਵਾਅਦੇ ਜਨਤਾ ਨਾਲ ਕੀਤੇ ਸਨ ਤੇ ਨਵਾਂ ਬਦਲਾਅ ਲਿਆਉਣ ਦੇ ਸੁਪਨੇ ਦਿਖਾਏ ਸਭ ਇਕ ਡਰਾਮਾ ਬਨਦੇ ਰਿਹ ਗਏ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਕੌਮੀ ਉਪ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਸ਼ਹਿਰ ਖੰਨਾ ਵਿੱਚ 2 ਵੱਖ ਵੱਖ ਭਾਈਚਾਰਕ ਸਮਾਗਮਾਂ ਵਿੱਚ ਸ਼ਾਮਲ ਹੋਣ ਉਪਰੰਤ ਵਿਸ਼ੇਸ਼ ਤੌਰ ਤੇ ਮੀਡੀਆ ਨਾਲ ਗੱਲਾਂ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ 18 ਮਹੀਨੇ ਦੇ ਰਾਜ ਵਿੱਚ ਲੋੜਵੰਦ ਤੇ ਗਰੀਬ ਪਰਿਵਾਰ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ, ਉਹ ਆਪਣੀ ਫਰਿਆਦ ਲੈ ਕੇ ਰਾਜਸੀ ਸੱਤਾਧਾਰੀ ਆਗੂਆਂ ਤੇ ਪ੍ਰਸਾਸਨਿਕ ਅਧਿਕਾਰੀਆਂ ਦੇ ਠੋਕਰਾਂ ਖਾਂਦੇ ਫਿਰਦੇ ਹਨ, ਬੁਢਾਪਾ ਪੈਨਸ਼ਨ ਬੰਦ, ਸ਼ਗਨ ਸਕੀਮ ਬੰਦ, ਆਟਾ ਦਾਲ ਸਕੀਮ ਬੰਦ, ਹਰ ਪਾਸੇ ਭਰਿਸ਼ਟਾਚਾਰ ਸਿਖਰਾਂ ਤੇ ਹੈ ਸਧਾਰਨ ਲੋਕਾਂ ਦੀ ਕਿਸੇ ਵੀ ਪਾਸੇ ਸੁਣਵਾਈ ਨਹੀਂ ਹੁੰਦੀ।
ਅਕਾਲੀ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਅਫ਼ਸਰਸ਼ਾਹੀ ਬੇਲਗਾਮ ਹੈ, ਅਪਰਾਧਿਕ ਘਟਨਾਵਾਂ ਰੋਜਾਨਾ ਵਾਪਰ ਰਹੀਆਂ ਕਤਲ, ਫਿਰੌਤੀਆਂ, ਲੁੱਟਾਂ-ਖੋਹਾਂ ਆਮ ਗੱਲਾਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਅਸਲ ਗੰਭੀਰ ਮਸਲਿਆਂ ਨੂੰ ਲੈਕੇ ਗੰਭੀਰ ਹੋਣ ਤੇ ਉਨ੍ਹਾਂ ਨੂੰ ਸੁਹਿਰਦਤਾ ਨਾਲ ਹੱਲ ਕਰਨ ਲਈ ਕਦਮ ਚੁੱਕਣ। ਉਨ੍ਹਾਂ ਨਾਲ ਹਰਪ੍ਰੀਤ ਸਿੰਘ ਸੋਹਲ, ਪਰਮਜੀਤ ਸਿੰਘ ਵਾਲੀਆ, ਹਰਜੀਤ ਸਿੰਘ ਸਰਾਂ, ਕੁਲਦੀਪ ਸਿੰਘ ਜੱਸਲ, ਤਰਲੋਚਨ ਸਿੰਘ, ਜਸਬੀਰ ਸਿੰਘ, ਰਾਮਨਾਥ ਸ਼ਰਮਾ, ਰਾਜਦੀਪ ਸਿੰਘ ਗਰਚਾ, ਭੁਪਿੰਦਰ ਸਿੰਘ, ਦਲਜੀਤ ਸਿੰਘ, ਕਮਲਜੀਤ ਸਿੰਘ ਹੈਪੀ, ਵਰੁਣ ਕੁਮਾਰ, ਨਰਿੰਦਰ ਸਿੰਘ, ਜਗਦੇਵ ਸਿੰਘ, ਰਣਜੀਤ ਸਿੰਘ ਸੰਧੂ, ਲੱਖਵਿਦਰ ਸਿੰਘ, ਕ੍ਰਿਸ਼ਨ ਕੁਮਾਰ ਕਾਲਾ, ਮਨੋਜ ਕੁਮਾਰ, ਪੁਨੀਤ ਵਰਮਾ, ਰਾਜਪਾਲ ਮਿੱਤਲ, ਅੰਗਰੇਜ਼ ਸਿੰਘ, ਸੁਖਜੀਤ ਸਿੰਘ ਆਦਿ ਵੀ ਮੌਜੂਦ ਸਨ।