ਜੰਡਿਆਲਾ ਗੁਰੂ ਹਲਕੇ ਦੇ ਪਿੰਡ ਰਾਣਾ ਕਲਾਂ ਅਤੇ ਮੱਲੀਆਂ ਵਿੱਚ ਕੀਤੀ ਵਿਕਾਸ ਕੰਮਾਂ ਦੀ ਸ਼ੁਰੂਆਤ
ਅੰਮਿ੍ਤਸਰ, 16 ਮਈ
ਬਿਜਲੀ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ ਹਰਭਜਨ ਸਿੰਘ ਈ ਟੀ ਓ ਨੇ ਗਰਮੀ ਦੇ ਦਿਨਾਂ ਵਿੱਚ ਬਿਜਲੀ ਸਪਲਾਈ ਸਬੰਧੀ ਵਿਭਾਗ ਦੀ ਯੋਜਨਾਬੰਦੀ ਬਾਰੇ ਬੋਲਦੇ ਕਿਹਾ ਕਿ ਪੰਜਾਬ ਦੇ ਥਰਮਲ ਪਲਾਟਾਂ ਕੋਲ ਇਸ ਵੇਲੇ 43 ਦਿਨਾਂ ਦੇ ਕੋਲ ਭੰਡਾਰ ਮੌਜੂਦ ਹਨ, ਜਦ ਕਿ ਪਹਿਲੇ ਸਮਿਆਂ ਵਿੱਚ ਦੋ ਚਾਰ ਦਿਨ ਤੋਂ ਵੱਧ ਕੋਲ ਭੰਡਾਰ ਵੀ ਨਹੀਂ ਸਨ ਹੁੰਦੇ। ਉਨ੍ਹਾਂ ਕਿਹਾ ਕਿ ਅਜਿਹਾ ਪੰਜਾਬ ਸਰਕਾਰ ਦੀ ਝਾਰਖੰਡ ਸਥਿਤ ਕੋਲ ਖਾਣ ਚਾਲੂ ਕਰਨ ਕਰਕੇ ਹੋਇਆ ਹੈ, ਜੋ ਕਿ ਲੰਮੇ ਸਮੇਂ ਤੋਂ ਬੰਦ ਪਈ ਸੀ। ਅੱਜ ਆਪਣੇ ਹਲਕੇ ਦੇ ਪਿੰਡ ਅੱਜ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਰਾਣਾ ਕਾਲਾ ਵਿਖੇ ਸਰਕਾਰੀ ਐਲੀਮੈਂਟੀ ਸਕੂਲ ਵਿੱਚ ਆਰ ਓ ਸਿਸਟਮ,
ਸੋਲਰ ਲਾਈਟਾਂ, ਸਮਸ਼ਾਨ ਘਾਟ ਵਿੱਚ ਬਾਥਰੂਮ, ਜਿੰਮ ਅਤੇ ਇੰਟਰਲਾਕ ਟਾਇਲਾਂ ਲਗਾਉਣ ਦੀ ਸ਼ੁਰੂਆਤ ਕਰਨ ਪੁੱਜੇ ਸ ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਅਗਵਾਈ ਨਾਲ ਝਾਰਖੰਡ ਵਿਚਲੀ ਕੋਲ ਖਾਣ ਚਾਲੂ ਹੋਣ ਨਾਲ ਨਾ ਸਿਰਫ਼ ਕੋਲ ਭੰਡਾਰ ਵਧਿਆ, ਬਲਕਿ ਅਰਬਾਂ ਰੁਪਏ ਦਾ ਸਰਕਾਰੀ ਖਜ਼ਾਨਾ ਵੀ ਬਚਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਲੋਕ ਭਲਾਈ ਦੇ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ ਅਤੇ ਇਸਦਾ ਮੁੱਖ ਕਾਰਨ ਇਹ ਹੈ ਕਿ ਇਕ ਇਕ ਪੈਸਾ ਲੋਕਾਂ ਉਤੇ ਲੱਗ ਰਿਹਾ ਹੈ। ਇਸ ਮਗਰੋਂ ਕੈਬਨਿਟ ਮੰਤਰੀ ਨੇ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਮੱਲੀਆਂ ਵਿਖੇ ਸਰਕਾਰੀ ਐਲੀਮੈਂਟੀ ਸਕੂਲ ਵਿਖੇ ਆਗਣਵਾੜੀ ਸੈਂਟਰ, ਜੋ ਕਿ 9.82 ਲੱਖ ਰੁਪਏ ਦੀ ਲਾਗਤ ਨਾਲ ਬਣਨਾ ਹੈ, ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਛੇਤੀ ਹੀ ਇੱਥੇ 32 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਇਆ ਜਾਵੇਗਾ। ਇਸ ਮੌਕੇ ਡੀ ਐਸ ਪੀ ਕੁਲਦੀਪ ਸਿੰਘ, ਐਕਸੀਅਨ ਪੀ ਐਸ ਪੀ ਸੀ ਐਲ, ਬੀ ਡੀ ਪੀ ਓ ਜੰਡਿਆਲਾ ਗੁਰੂ, ਐਸ ਐਚ ਓ ਜੰਡਿਆਲਾ ਗੁਰੂ , ਸੁਖਵਿੰਦਰ ਸਿੰਘ ਸ਼ਾਹ ਅਤੇ ਪਤਵੰਤੇ ਹਾਜ਼ਰ ਸਨ । ਉਨ੍ਹਾਂ ਲੋਕਾਂ ਦੇ ਮਸਲੇ, ਸ਼ਿਕਾਇਤਾਂ ਸੁਣੀਆਂ ਅਤੇ ਬਹੁਤਿਆਂ ਦਾ ਮੌਕੇ ਉਤੇ ਹੱਲ ਵੀ ਕਰਵਾਇਆ।
Boota Singh Basi
President & Chief Editor