ਪੰਜਾਬ ਦੇ ਨੋਜਵਾਨਾਂ ਨੂੰ ਆਪ ਸਰਕਾਰ ਵੱਲੋਂ ਨੋਕਰੀਆਂ ਵਿੱਚ ਧੱਫੇ ਤੇ ਗੁਆਂਢੀ ਸੂਬਿਆਂ ਦੇ ਨੋਜਵਾਨਾਂ ਨੂੰ ਦਿੱਤੇ ਜਾ ਰਹੇ ਗੱਫੇ-ਗਰਚਾ

0
370

ਚੰਡੀਗੜ੍ਹ, 9 ਸਤੰਬਰ – ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਨੋਕਰੀਆਂ ਦੀ ਭਰਤੀ ਵਿੱਚ ਬਾਹਰੀ ਸੂਬਿਆਂ ਦੇ ਨੋਜਵਾਨਾਂ ਨੂੰ ਦਿੱਤੀ ਜਾ ਰਹੀ ਤਰਜ਼ੀਹ ਪੰਜਾਬ ਦੇ ਨੋਜਵਾਨਾਂ ਨਾਲ ਧੋਖਾ ਹੈ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਵਿਸ਼ੇਸ ਤੌਰ ਤੇ ਕਿਹੀ ਉਨਾਂ ਕਿਹਾ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੇ ਝੂਠੇ ਸੁਪਨੇ ਵਿਖਾ ਕੇ ਸੱਤਾ ਵਿੱਚ ਆਈ ਆਪ ਸਰਕਾਰ ਹੁਣ ਪੰਜਾਬ ਦੇ ਨੋਜਵਾਨ ਵਰਗ ਨੂੰ ਅਣਗੋਲਿਆ ਕਰ ਰਹੀ ਹੈ। ਪਿੱਛਲੇ ਦਿਨੀਂ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੀਆਂ 6 ਆਸਾਮੀਆਂ ਵਿੱਚੋਂ 5 ਉਮੀਦਵਾਰ ਹਰਿਆਣੇ ਦੇ ਲਏ ਗਏ ਹਨ। ਜਿਹੜਾ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੱਕਾ ਹੈ। ਪੰਜਾਬੀਆਂ ਨੂੰ ਨਾ ਦੇ ਬਰਾਬਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਤੇ ਦੂਜੇ ਸੂਬੇ ਦੇ ਲੋਕਾਂ ਨੂੰ ਖੁਸ਼ ਕਰਕੇ ਆਪ ਦਾ ਅਧਾਰ ਮਜਬੂਤ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਗਰਚਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੰਮੇ ਸਮੇਂ ਤੋਂ ਕਹਿੰਦਾ ਆ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਦੂਜੇ ਰਾਜਾਂ ਦੀਆਂ ਚੋਣਾਂ ਤੇ ਅੰਨੇਵਾਹ ਵਹਾਇਆ ਜਾ ਰਿਹਾ ਹੈ, ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਮਗਰ ਮਗਰ ਫਿਰ ਕੇ ਸੂਬੇ ਦੇ ਹਿਤਾਂ ਨੂੰ ਮਧੋਲ ਰਹੇ ਹਨ।

LEAVE A REPLY

Please enter your comment!
Please enter your name here