ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੰਮੂ ਕਸ਼ਮੀਰ ਫੇਰੀ ਗ਼ੈਰ ਜਰੂਰੀ ਤੇ ਪੰਜਾਬ ਦੇ ਖਜਾਨੇ ਤੇ ਬੋਝ-ਗਰਚਾ

0
29
ਲੁਧਿਆਣਾ,15 ਅਕਤੂਬਰ – ਜੰਮੂ ਕਸ਼ਮੀਰ ਦੇ ਡੋਡਾ ਵਿਖੇ ਧੰਨਵਾਦੀ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਮੂਲੀਅਤ ਸੂਬੇ ਦੇ ਖਜਾਨੇ ਤੇ ਬੇਲੋੜਾ ਬੋਝ ਅਤੇ ਪੂਰੀ ਤਰਾਂ ਗ਼ੈਰ ਜਰੂਰੀ ਸੀ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਡੋਡਾ ਵਿਖੇ ਵਿਧਾਨ ਸਭਾ ਦੀ ਇੱਕ ਸੀਟ ਜਿੱਤਣ ਵਾਲੇ ਵਿਧਾਇਕ ਵੱਲੋਂ ਕੀਤੀ ਗਈ ਧੰਨਵਾਦੀ ਮੀਟਿੰਗ ‘ਚ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਮੂਲੀਅਤ ਤੇ ਟਿੱਪਣੀ ਕਰਦਿਆਂ ਕੀਤਾ। ਗਰਚਾ ਨੇ ਕਿਹਾ ਕੇ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਦਾ ਸਾਰਾ ਬੋਝ ਪੰਜਾਬ ਦੇ ਖਜਾਨੇ ਤੇ ਪਾਇਆ ਜਾ ਰਿਹਾ ਵੱਖ ਵੱਖ ਸੂਬਿਆਂ ‘ਚ ਪਾਰਟੀ ਦੇ ਚੋਣ ਪ੍ਰਚਾਰ ਲਈ ਪੰਜਾਬ ਦੇ ਮੁੱਖ ਮੰਤਰੀ ਸੂਬੇ ਦੇ ਹੈਲੀਕਾਪਟਰ ‘ਚ ਕੇਜਰੀਵਾਲ ਤੇ ਉਨ੍ਹਾਂ ਦੀ ਟੀਮ ਨੂੰ ਲੈਕੇ ਜਾਂਦੇ ਹਨ। ਅਰਵਿੰਦ ਕੇਜਰੀਵਾਲ ਦੇ ਜਮਾਨਤ ਤੇ ਬਾਹਰ ਆਉਣ ਤੋਂ ਬਾਦ ਲਗਾਤਾਰ ਸੂਬੇ ‘ਚ ਦਿੱਲੀ ਦਾ ਦਖਲ ਵੱਧਦਾ ਜਾ ਰਿਹਾ ਹੈ। ਸੀ ਐਮ ਓ ‘ਚ ਭਗਵੰਤ ਮਾਨ ਦੀ ਨਿੱਜੀ ਟੀਮ ਨੂੰ ਹਟਾ ਕੇ ਕੇਜਰੀਵਾਲ ਨੇ ਦਿੱਲੀ ਤੋਂ ਨਿਯੁਕਤੀਆਂ ਕਰਕੇ ਪੂਰੀ ਤਰ੍ਹਾਂ ਸੀ ਐਮ ਓ ਹਾਊਸ ਤੇ ਕਬਜਾ ਕਰ ਲਿਆ। ਕੇਜਰੀਵਾਲ ਦੇ ਬਾਹਰ ਆਉਣ ਤੇ ਦਿੱਲੀ ਵਿਖੇ ਰੱਖੇ ਗਏ ਸਮਾਗਮ ‘ਚ ਭਗਵੰਤ ਮਾਨ ਦਾ ਨਾ ਤਾਂ ਜ਼ਿਕਰ ਕੀਤਾ ਤੇ ਨਾ ਹੀ ਸੰਬੋਧਨ ਕਰਨ ਦਾ ਸਮਾਂ ਦਿੱਤਾ ਭਗਵੰਤ ਮਾਨ ਦੇ ਇਲਾਜ ਦੌਰਾਨ ਵੀ ਕੇਜਰੀਵਾਲ ਤੇ ਸਮੁੱਚੀ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਨੂੰ ਅੱਖੋਂ ਪਰੋਖੇ ਕੀਤਾ। ਅਰਵਿੰਦ ਕੇਜਰੀਵਾਲ ਗੈਰ ਸੰਵਿਧਾਨਿਕ ਤਰੀਕੇ ਨਾਲ ਮੰਤਰੀ ਮੰਡਲ ‘ਚ ਫੇਰਬਦਲ ਅਤੇ ਕੁਝ ਹੋਰ ਨਿਯੁਕਤੀਆਂ ਕੀਤੀਆਂ। ਭਗਵੰਤ ਮਾਨ ਸਿਰਫ ਡੱਮੀ ਮੁੱਖ ਮੰਤਰੀ ਬਣ ਕੇ ਰਹਿ ਗਏ ਹਨ ਅਪਣੀ ਕੁਰਸੀ ਬਚਾਉਣ ਲਈ ਭਗਵੰਤ ਮਾਨ ਨੇ ਸੀ ਐਮ ਓ ਹਾਊਸ ਗਹਿਣੇ ਕਰ ਦਿੱਤਾ ਹੈ। ਇੱਕ ਪਾਸੇ ਕੇਜਰੀਵਾਲ ਲਗਾਤਾਰ ਭਗਵੰਤ ਮਾਨ ਨੂੰ ਜਲੀਲ ਕਰ ਰਹੇ ਹਨ ਤੇ ਉਨ੍ਹਾਂ ਦੇ ਖੰਭ ਕੁਤਰ ਰਹੇ ਹਨ ਤੇ ਦੂਜੇ ਪਾਸੇ ਲੋੜ ਪੈਣ ਤੇ ਪੰਜਾਬ ਦੇ ਖਰਚੇ ਤੇ ਹਵਾਈ ਸਫ਼ਰ ਕਰਨ ਲਈ ਭਗਵੰਤ ਮਾਨ ਨੂੰ ਨਾਲ ਲੈ ਜਾਂਦੇ ਹਨ। ਭਗਵੰਤ ਮਾਨ ਨੂੰ ਇਖਲਾਕੀ ਤੌਰ ਤੇ ਇਸ ਮੀਟਿੰਗ ਵਿੱਚ ਜਾਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਜਮੀਰ ਜਗਾਉਣ ਦੀ ਲੋੜ ਹੈ ਤੇ ਦਿੱਲੀ ਦੇ ਵੱਧ ਰਹੇ ਦਖਲ ਦਾ ਵੀ ਵਿਰੋਧ ਕਰਨਾ ਚਾਹੀਦਾ। ਡੋਡਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਸਿਰਫ ਦਿੱਲੀ ਮਾਡਲ ਦਾ ਗੁਣਗਾਨ ਕੀਤਾ ਤੇ ਸਿੱਧੇ ਰੂਪ ਵਿੱਚ ਮੰਨ ਲਿਆ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੋਈ ਕੰਮ ਨਹੀਂ ਕੀਤਾ ਤੇ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਅਸਫਲ ਸਾਬਿਤ ਹੋਈ ਹੈ। ਜਿਹੜੇ ਭਗਵੰਤ ਮਾਨ ਆਪਣੇ ਭਾਸਨਾਂ ਅਤੇ ਇਸਤਿਹਾਰਾਂ ‘ਚ ਪੰਜਾਬ ਵਾਰੇ ਵੱਡੇ ਵੱਡੇ ਦਾਅਵੇ ਕਰਦੇ ਹਨ ਦਾ ਡੋਡਾ ਮੀਟਿੰਗ ਵਿੱਚ ਕੋਈ ਜ਼ਿਕਰ ਨਹੀਂ ਕੀਤਾ। ਇਸ ਤੋਂ ਸਾਫ ਜ਼ਾਹਿਰ ਹੈ ਕੇ ਪੰਜਾਬ ਵਿੱਚ ਆਪ ਸਰਕਾਰ ਫੇਲ੍ਹ ਸਾਬਤ ਹੋ ਗਈ ਹੈ ਅਤੇ ਅਰਵਿੰਦ ਕੇਜਰੀਵਾਲ ਆਉਣ ਵਾਲੇ ਸਮੇਂ ਵਿੱਚ ਇਸਦਾ ਠੀਕਰਾ ਭਗਵੰਤ ਮਾਨ ਦੇ ਸਿਰ ਭੰਨਣ ਦੀ ਤਿਆਰੀ ਕਰ ਰਹੇ ਹਨ ਜਦਕਿ ਭਗਵੰਤ ਮਾਨ ਦੇ ਨਾਲ ਨਾਲ ਕੇਜਰੀਵਾਲ ਤੇ ਉਨ੍ਹਾਂ ਦੀ ਪੰਜਾਬ ‘ਚ ਕੰਮ ਕਰ ਰਹੀ ਟੀਮ ਵੀ ਸਿੱਧੇ ਤੌਰ ਤੇ ਸਰਕਾਰ ਦੀ ਅਸਫਲਤਾ ਲਈ ਜੁੰਮੇਵਾਰ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਹੱਕ ਚ ਖੜਾ ਹੋਣ ਦੀ ਲੋੜ ਹੈ ਤੇ ਕੇਜਰੀਵਾਲ ਦੀ ਬੇਲੋੜੀ ਦਖ਼ਲ ਦਾ ਵਿਰੋਧ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਸੂਬੇ ਦੇ ਲੋਕਾਂ ਨੂੰ ਦੱਸਣ ਕੇ ਡੋਡਾ ਜਾਂ ਅਜਿਹੀਆਂ ਮੀਟਿੰਗਾਂ ਵਿੱਚਚ ਜਾਕੇ ਪੰਜਾਬ ਦਾ ਕਿਹੜਾ ਭਲਾ ਹੋਇਆ। ਆਰਥਿਕ ਪੱਖੋਂ ਪੱਛਡ ਰਹੇ ਪੰਜਾਬ ਦੇ ਖਜਾਨੇ ਦੀ ਦੁਰਵਰਤੋਂ ਤੇ ਰੋਕ ਲਾਉਣੀ ਚਾਹੀਦੀ ਹੈ। ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਪੰਜਾਬ ਦੇ ਹੈਲੀਕਾਪਟਰ ਦੀ ਵਰਤੋਂ ਵੀ ਬੰਦ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here