ਪੰਜਾਬ ਦੇ ਯੂਨੀਵਰਟੀਆਂ ਅਤੇ ਕਾਲਜਾ ਵਿਚ ਮਾਹਵਾਰੀ ਛੁੱਟੀ ਲਈ ਅਭਿਆਨ ਨੂੰ ਸਫਲ ਬਣਾਉਣ ਲਈ ਅਸੀ ਵਚਨਬੱਧ ਹਾਂ : ਕਰਨ ਰੰਧਾਵਾ

0
159
ਪੰਜਾਬ ਦੇ ਯੂਨੀਵਰਟੀਆਂ ਅਤੇ ਕਾਲਜਾ ਵਿਚ ਮਾਹਵਾਰੀ ਛੁੱਟੀ ਲਈ ਅਭਿਆਨ ਨੂੰ ਸਫਲ ਬਣਾਉਣ ਲਈ ਅਸੀ ਵਚਨਬੱਧ ਹਾਂ : ਕਰਨ ਰੰਧਾਵਾ
ਰਈਆ,
ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਮਾਹਵਾਰੀ ਦੀ ਸਮੱਸਿਆ ਕਾਰਨ ਔਰਤਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ, ਪਰ ਇਸ ਦਾ ਸਭ ਤੋ ਜਾਅਦਾ ਦਿੱਕਤਾਂ ਸਾਹਮਣਾ ਵਿਦਿਆਰਥਣਾ ਨੂੰ ਕਰਨਾ ਪੈਂਦਾ ਹੈ। ਇਸ ਲਈ ਉਹਨਾ ਨੂੰ ਮਾਹਵਾਰੀ ਛੁੱਟੀ ਦੀ ਲੋੜ ਹੈ ਤਾ ਕਿ ਉਹ ਆਰਾਮ ਨਾਲ ਆਪਣੀ ਪੜ੍ਹਾਈ ਨੂੰ ਕਰ ਸਕਣ । ਇੰਨਾ ਵਿਚਾਰਾ ਦਾ ਪ੍ਗਟਾਵਾ ਕਰਨ ਰੰਧਾਵਾ ਜੋ ਕਿ ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕੱਤਰ ਨੇ ਇਤਿਹਾਸਕ ਗੁਰਦਵਾਰਾ ਨੋਵੀ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਉਹਨਾ ਨੇ ਕਿਹਾ ਕੀ ਵਿਦਿਆਰਥਣਾ ਦੀਆ ਸਮੱਸਿਆਵਾ ਨੂੰ ਸਮਝਦੇ ਹੋਏ ਅਸੀ ਬਹੁਤ ਜਲਦ ਪੰਜਾਬ ਦੇ ਕਾਲਜਾ ਅਤੇ ਯੂਨੀਵਰਸਟਿਆਂ ਵਿਚ ਪਾਸ ਫਾਰ ਵੈਲ ਨਾਮ ਦਾ ਅਭਿਆਨ ਤਹਿਤ ਇਹ ਲਾਗੂ ਕਰਾਉਣ ਵਿਚ ਵਚਨਬੱਧ ਹੋਵਾਂਗੇ ਜੋ ਕਿ ਵਿਦਿਆਰਥਣਾ ਦੇ ਲਈ ਮਾਹਵਾਰੀ ਦੋਰਾਨ ਛੁੱਟੀ ਦੇ ਲਈ ਅਭਿਆਨ ਹੈ।  ਉਹਨਾ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਅਭਿਆਨ ਨਾਲ ਜੁੜਨ ਦੀ ਅਪੀਲ ਵੀ ਕੀਤੀ। ਉਨਾ ਦੱਸਿਆ ਕੀ ਵਿਦਿਆਰਥੀਆ ਦੇ ਮਿਲੇ ਸਹਿਯੋਗ ਨਾਲ ਵਿਦਿਆਰਥਣਾ ਲਈ ਇਹ ਛੁੱਟੀ ਪੰਜਾਬ ਯੂਨੀਵਰਸਿਟੀ ਵਿੱਚ ਵੀ ਲਾਗੂ ਹੋ ਚੁਕੀ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਲਾਗੂ ਕਰਵਾਉਣ ਲਈ ਸਾਥੀ ਵਿਦਿਆਰਥੀਆ ਦੇ ਸਹਿਯੋਗ ਨਾਲ ਯਤਨ ਕਰ ਰਹੇ ਹਨ ਅਤੇ ਇਹ ਅਭਿਆਨ ਸ਼ੁਰੂ ਹੋ ਚੁੱਕਾ ਹੈ।

LEAVE A REPLY

Please enter your comment!
Please enter your name here