ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਇਤਿਹਾਸਕ ਜਿੱਤ ਦਿਵਾਉਣ ਲਈ ਮਨ ਬਣਾ ਚੁੱਕੇ– ਹਰਜੀਤ ਸਿੰਘ ਸੰਧੂ

0
83
ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਣ ਦੇ ਫੈਸਲੇ ਦਾ ਭਾਜਪਾ ਆਗੂਆਂ ਨੇ ਕੀਤਾ ਜੋਰਦਾਰ ਸਵਾਗਤ, ਖੁਸ਼ੀ ਵਿੱਚ ਵੰਡੇ ਲੱਡੂ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,26 ਮਾਰਚ 2024
ਦੇਸ਼ ਦੀ ਸੱਤਾ ‘ਤੇ ਲਗਾਤਾਰ ਦੋ ਵਾਰ ਕੇਂਦਰ ਸਰਕਾਰ ਨੂੰ ਲੋਕ ਪੱਖੀ ਨੀਤੀਆਂ ਨਾਲ ਕਾਮਯਾਬ ਤਰੀਕੇ ਨਾਲ ਚਲਾ ਰਹੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਜੋ ਦੇਸ਼ ਲਈ ਕਰ ਦਿਖਾਇਆ ਹੈ,ਉਸ ਤੋਂ ਦੇਸ਼ ਦੀ ਜਨਤਾ ਬਹੁਤ ਹੀ ਖੁਸ਼ ਹੈ ਅਤੇ ਹੁਣ ਇਸ ਵਾਰ ਵੀ ਲੋਕ ਸਭਾ ਚੋਣਾਂ ਵਿੱਚ ਵੱਡੀ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣ ਜਾ ਰਹੀ ਹੈ।ਇਸੇ ਤਹਿਤ ਹੁਣ ਪੰਜਾਬ ਦੇ ਲੋਕ ਵੀ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਪਸੰਦੀਦਾ ਅਤੇ ਜਨਤਾ ਦੀ ਹਮਦਰਦ ਪਾਰਟੀ ਸਮਝ ਕੇ ਹੀ ਵੇਖ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਨੂੰ ਇਤਿਹਾਸਕ ਜਿੱਤ ਦਵਾਉਣ ਲਈ ਆਪਣਾ ਮਨ ਬਣਾ ਚੁੱਕੇ ਹਨ।ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਤਰਨਤਾਰਨ ਮੁੱਖ ਦਫਤਰ ਵਿਖੇ ਪੰਜਾਬ ਸੂਬੇ ਵਿੱਚ ਇਕੱਲਿਆਂ ਹੀ ਸਾਰੀਆਂ 13 ਲੋਕ ਸਭਾ ਸੀਟਾਂ ਤੇ ਚੋਣ ਲੜਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਜ਼ਿਲ੍ਹੇ ਦੇ ਭਾਜਪਾ ਆਗੂਆਂ ਤੇ ਵਰਕਰਾਂ  ਦੀ ਹਾਜਰੀ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਬਹੁਤ ਹੀ ਵੱਡੀ ਗਿਣਤੀ ਵਿੱਚ ਆਗੂਆਂ ਅਤੇ ਵਰਕਰਾਂ ਨੇ ਇਕੱਤਰ ਹੋ ਕੇ ਜਿੱਥੇ ਸਮੁੱਚੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਉੱਥੇ ਹੀ ਖੁਸ਼ੀ ਸਾਂਝੀ ਕਰਦਿਆਂ ਲੱਡੂ ਵੀ ਵੰਡੇ ਅਤੇ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ਼ ਵੀ ਦੁਆਇਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸੀਟ ਜਿੱਤ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਝੋਲੀ ਵਿੱਚ ਪਾਈ ਜਾਵੇਗੀ। ਇਸ ਮੌਕੇ ‘ਤੇ ਜਿਲਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ, ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ,ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਮੀਤ ਪ੍ਰਧਾਨ ਨੇਤਰਪਾਲ ਸਿੰਘ, ਮੀਤ ਪ੍ਰਧਾਨ ਅਤੁਲ ਜੈਨ, ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਸਕੱਤਰ ਸਵਿੰਦਰ ਸਿੰਘ ਪੰਨੂ,ਸਕੱਤਰ ਗੌਰਵ ਚੋਪੜਾ,ਯੁਵਾ ਮੋਰਚਾ ਜਿਲਾ ਪ੍ਰਧਾਨ ਦਿਨੇਸ਼ ਜੋਸ਼ੀ,ਕਿਸਾਨ ਮੋਰਚਾ ਜਿਲਾ ਪ੍ਰਧਾਨ ਗੁਰਸਾਹਿਬ ਸਿੰਘ,ਐਸਸੀ ਮੋਰਚਾ ਪ੍ਰਧਾਨ ਗੁਲਜਾਰ ਸਿੰਘ ਜਹਾਂਗੀਰ,ਐਸਸੀ ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਵਪਾਰ ਸੈਲ ਦੇ ਜਿਲਾ ਪ੍ਰਧਾਨ ਮੇਜਰ ਸਿੰਘ ਗਿੱਲ,ਮੰਡਲ ਪ੍ਰਧਾਨ ਪਵਨ ਕੁੰਦਰਾ,ਮੰਡਲ ਪ੍ਰਧਾਨ ਮੇਹਰ ਸਿੰਘ ਬਾਣੀਆ,ਮੰਡਲ ਪ੍ਰਧਾਨ ਪਵਨ ਦੇਵਗਨ ਚੋਹਲਾ ਸਾਹਿਬ,ਨੌਜਵਾਨ ਆਗੂ ਡਾ.ਮਨਦੀਪ ਸਿੰਘ ਠਰੂ, ਕਾਰਤਿਕ ਸ਼ਰਮਾ,ਲੱਕੀ ਸ਼ਰਮਾ,ਲਲਿਤ ਪ੍ਰੀਂਜਾ, ਨਵਦੀਪ ਸ਼ਰਮਾ, ਸਤਨਾਮ ਸਿੰਘ ਫਤਿਆਬਾਦ,ਜਸਕਰਨ ਨਈਅਰ,ਗੋਬਿੰਦ ਤਰਨਤਾਰਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਇਕੱਤਰ ਹੋ ਕੇ ਖੁਸ਼ੀ ਸਾਂਝੀ ਕੀਤੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ਼ ਵੀ ਦੁਆਇਆ।

LEAVE A REPLY

Please enter your comment!
Please enter your name here