ਪੰਜਾਬ ਦੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਇੰਸਪੈਕਟਰੀ ਰਾਜ ਤੋਂ ਮੁਕਤ ਕਰੇਗੀ ‘ਆਪ’ ਦੀ ਸਰਕਾਰ – ਮਨੀਸ ਸਿਸੋਦੀਆ

0
325

* ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਨੇ ਵਪਾਰੀਆਂ, ਕਾਰੋਬਾਰੀਆਂ ਅਤੇ ਉੱਦਮੀਆਂ ਨੂੰ ਦਿੱਤਾ ਭਰੋਸਾ
ਰੂਪਨਗਰ (ਸਾਂਝੀ ਸੋਚ ਬਿਊਰੋ) -ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਨੇ ਵੀਰਵਾਰ ਨੂੰ ਨਵਾਂ ਸ਼ਹਿਰ ਅਤੇ ਰੂਪਨਗਰ (ਰੋਪੜ) ਦੇ ਦੁਕਾਨਦਾਰਾਂ, ਵਪਾਰੀਆਂ, ਕਾਰੋਬਾਰੀਆਂ ਅਤੇ ਉੱਦਮੀਆਂ ਨੂੰ ਭਰੋਸਾ ਦਿੱਤਾ ਕਿ ਤਿੰਨ ਮਹੀਨਿਆਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਉਸ ਤੋਂ ਬਾਅਦ ਸੂਬੇ ਦੇ ਸਮੁੱਚੇ ਵਪਾਰ ਅਤੇ ਕਾਰੋਬਾਰ ਜਗਤ ਨੂੰ ਇੰਸਪੈਕਟਰੀ ਰਾਜ ਤੋਂ ਮੁਕੰਮਲ ਆਜਾਦੀ ਮਿਲ ਜਾਵੇਗੀ। ਇੰਸਪੈਕਟਰੀ ਰਾਜ ਦੀ ਆੜ ਵਿੱਚ ਦੁਕਾਨਾਂ, ਦਫਤਰਾਂ ਅਤੇ ਕਾਰਖਾਨਿਆਂ ’ਤੇ ਕੀਤੇ ਜਾਂਦੇ ‘ਰਿਕਵਰੀ ਰੇਡ‘ (ਛਾਪੇਮਾਰੀ) ਨੂੰ ਹਮੇਸਾ ਲਈ ਬੰਦ ਕਰ ਦਿੱਤਾ ਜਾਵੇਗਾ। ਆਪਣੇ ਪੰਜ ਰੋਜਾ ਪੰਜਾਬ ਦੌਰੇ ਦੇ ਆਖਰੀ ਦਿਨ ਮਨੀਸ ਸਿਸੋਦੀਆ ਦੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਗੱਲਬਾਤ ਪ੍ਰੋਗਰਾਮ ਦੌਰਾਨ ਦਰਜਨਾਂ ਕਾਰੋਬਾਰੀਆਂ-ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਦੱਸਿਆਂ ਅਤੇ ਉਨਾਂ ਦੇ ਠੋਸ ਹੱਲ ਬਾਰੇ ਸੁਝਾਅ ਦਿੱਤੇ। ਛੋਟੇ-ਵੱਡੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਵਪਾਰੀਆਂ ਅਤੇ ਉੱਦਮੀਆਂ ਨੇ ਪੰਜਾਬ ਦੀ ਸੱਤਾ ’ਤੇ ਕਾਬਜ ਸਿਆਸੀ ਪਾਰਟੀਆਂ ਦੇ ਵਪਾਰੀ ਵਰਗ ਪ੍ਰਤੀ ਰਵੱਈਏ ’ਤੇ ਨਰਾਜਗੀ ਪ੍ਰਗਟ ਕਰਦਿਆਂ ਇੰਸਪੈਕਟਰੀ ਰਾਜ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ। ਪੰਜਾਬ ਦੇ ਵਪਾਰੀ-ਕਾਰੋਬਾਰੀ ਅਤੇ ਉਦਯੋਗਪਤੀ ਇੰਸਪੈਕਟਰੀ ਰਾਜ ਦੀ ਆੜ ਵਿੱਚ ਕੀਤੇ ਜਾਣ ਵਾਲੇ ਛਾਪੇ ਅਤੇ ਵਸੂਲੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਪਰ ਨਾ ਤਾਂ ਅਕਾਲੀ-ਭਾਜਪਾ ਸਰਕਾਰ ਇਸ ਤੋਂ ਛੁਟਕਾਰਾ ਦਵਾ ਸਕੀ ਅਤੇ ਨਾ ਹੀ ਕਾਂਗਰਸ ਦੀ ਕੈਪਟਨ ਅਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਪਾਰੀਆਂ ਦੀ ਇਸ ਲੁੱਟ ਨੂੰ ਰੋਕ ਸਕੀ। ਇਸ ਮੌਕੇ ਮਨੀਸ ਸਿਸੋਦੀਆ ਨੇ ਕਿਹਾ, ’’ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇੰਸਪੈਕਟਰੀ ਰਾਜ ਵਰਗੇ ਭ੍ਰਿਸਟ ਕਾਰਜਾਂ ਲਈ ਕੋਈ ਥਾਂ ਨਹੀਂ ਹੈ। ਦਿੱਲੀ ਦਾ ਪਿਛਲੇ ਸੱਤ ਸਾਲਾਂ ਦਾ ਰਾਜ ਮੇਰੇ ਇਸ ਦਾਅਵੇ ਦੀ ਗਵਾਹੀ ਭਰਦਾ ਹੈ। ਇਸ ਲਈ ਜਿਵੇਂ ਹੀ ਸਾਲ 2022 ‘ਚ ‘ਆਪ‘ ਦੀ ਸਰਕਾਰ ਬਣੇਗੀ, ਉਸੇ ਦਿਨ ਇੰਸਪੈਕਟਰੀ ਰਾਜ ਖਤਮ ਹੋ ਜਾਵੇਗਾ।’’ ਮਨੀਸ ਸਿਸੋਦੀਆ ਨੇ ਕਿਹਾ ਕਿ ਉਨਾਂ ਨੇ ਦਿੱਲੀ ‘ਚ ਅਜਿਹਾ ਕਰ ਕੇ ਦਿਖਾਇਆ ਹੈ ਅਤੇ ਪੰਜਾਬ ‘ਚ ‘ਆਪ‘ ਦੀ ਸਰਕਾਰ ਬਣਦੇ ਹੀ ਇੱਥੇ ਵੀ ਕਰਨਗੇ। ਪੰਜਾਬ ‘ਚ ਸਾਰੀ ਚੋਰ ਖਿੜਕੀਆਂ ਜੋ ਦਲਾਲਾਂ ਦਾ ਪ੍ਰਵੇਸ਼ ਦਵਾਰ ਹੈ, ਉਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਮਨੀਸ ਸਿਸੋਦੀਆ ਨੇ ਕਿਹਾ ਕਿ ਵਪਾਰੀਆਂ-ਕਾਰੋਬਾਰਾਂ ਅਤੇ ਉੱਦਮੀਆਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਸਾਂਤਮਈ ਮਾਹੌਲ ਦੀ ਲੋੜ ਹੈ, ਉਨਾਂ ਨੂੰ ਆਪਣੇ ਇਲਾਕੇ ਦੇ ਵਿਕਾਸ ਅਤੇ ਸਰਕਾਰ ਤੋਂ ਵਿੱਤੀ ਮਦਦ ਦੀ ਲੋੜ ਹੈ, ਜੋ ‘ਆਪ‘ ਸਰਕਾਰ ਪਹਿਲੇ ਦਿਨ ਤੋਂ ਹੀ ਮੁਹੱਈਆ ਕਰਵਾਈ ਜਾਵੇਗੀ। ਸਾਲ 2015 ‘ਚ ਜਦੋਂ ਪਹਿਲੀ ਵਾਰ ਦਿੱਲੀ ‘ਚ ‘ਆਪ‘ ਦੀ ਸਰਕਾਰ ਬਣੀ ਸੀ ਤਾਂ ਦਿੱਲੀ ਦਾ ਬਜਟ ਸਿਰਫ 30 ਹਜਾਰ ਕਰੋੜ ਦਾ ਸੀ ਪਰ ਅਰਵਿੰਦ ਕੇਜਰੀਵਾਲ ਤੇ ਹੋਰ ਮੰਤਰੀਆਂ ਨੇ ਵਪਾਰੀਆਂ ਸਮੇਤ ਵੱਖ-ਵੱਖ ਵਰਗਾਂ ਨਾਲ ਮੀਟਿੰਗਾਂ ਕਰਕੇ ਨਾ ਸਿਰਫ 12-13 ਫੀਸਦੀ ਟੈਕਸ ਨੂੰ ਘਟਾ ਕੇ 5 ਫੀਸਦੀ ਤੱਕ ਕੀਤਾ। ਇਸ ਤੋਂ ਇਲਾਵਾ ਪੰਜ ਸਾਲਾਂ ਵਿੱਚ ਦਿੱਲੀ ਦਾ ਬਜਟ 30 ਹਜਾਰ ਕਰੋੜ ਰੁਪਏ ਵਧ ਕੇ 60 ਹਜਾਰ ਕਰੋੜ ਰੁਪਏ ਤੱਕ ਪਹੁੰਚਾਇਆ। ਮਨੀਸ ਸਿਸੋਦੀਆ ਨੇ ਦੱਸਿਆ ਕਿ ਦਿੱਲੀ ‘ਚ 144 ਸੁਵਿਧਾਵਾਂ ਘਰ ਤੱਕ ਪਹੁੰਚਾਇਆ ਜਾ ਰਹੀਆਂ ਹਨ ਅਤੇ 1076 ’ਤੇ ਸੰਪਰਕ ਕਰਕੇ ਘਰ ਬੈਠੇ ਕੰਮ ਕਰਵਾਉਣ ਦੀ ਰਵਾਇਤ ਸੁਰੂ ਕੀਤੀ ਗਈ ਹੈ। ਇਸੇ ਕਾਰਨ ਸੀ.ਬੀ.ਆਈ. ਵੱਲੋਂ ਇੱਕ ਵਾਰ ਉਨਾਂ ਦੇ ਘਰ ਛਾਪਾ ਵੀ ਮਾਰਿਆ ਗਿਆ ਸੀ ਪਰ ਇਹ ਇਮਾਨਦਾਰੀ ਦੀ ਮਿਸਾਲ ਹੈ ਕਿ ਅਣਥੱਕ ਕੋਸਸਿਾਂ ਤੋਂ ਬਾਅਦ ਵੀ ਜਾਂਚ ਏਜੰਸੀ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ। ਸਿਸੋਦੀਆ ਨੇ ਸਪੱਸਟ ਕੀਤਾ ਕਿ ਜੇਕਰ ਪੰਜਾਬ ‘ਚ ‘ਆਪ‘ ਦੀ ਸਰਕਾਰ ਬਣੀ ਤਾਂ ਨਵਾਂ ਪੰਜਾਬ ਉਲੀਕਿਆ ਜਾਵੇਗਾ ਅਤੇ ਉਸ ਤੋਂ ਬਾਅਦ ਪੰਜਾਬ ਅਤੇ ਪੰਜਾਬੀ ਬਾਕੀ ਸਾਰੀਆਂ ਪਾਰਟੀਆਂ ਨੂੰ ਭੁੱਲ ਜਾਣਗੇ। ਮਨੀਸ ਸਿਸੋਦੀਆ ਨੇ ਕਿਹਾ ਕਿ ਇਹ ਸਭ ਕੁਝ ਤਾਂ ਹੀ ਸੰਭਵ ਹੈ ਜਦੋਂ ਵਪਾਰੀਆਂ, ਕਾਰੋਬਾਰੀਆਂ ਅਤੇ ਉੱਦਮੀਆਂ ਸਮੇਤ ਹਰ ਵਰਗ ਦਾ ਸਮਰਥਨ ‘ਆਪ ‘ ਨੂੰ ਮਿਲੇ। ਜਦ ਉਦਯੋਗ ਤਰੱਕੀ ਕਰੇਗਾ, ਤਾਂ ਹੀ ਰੁਜਗਾਰ ਵਧੇਗਾ ਅਤੇ ਪੰਜਾਬ ਖੁਸਹਾਲ ਹੋਵੇਗਾ। ਇਸ ਮੌਕੇ ਸੰਜੀਵ ਰਾਣਾ ਜ਼ਿਲਾ ਪ੍ਰਧਾਨ ਟ੍ਰੇਡ ਐਂਡ ਇੰਡਸਟਰੀ ਜ਼ਿਲਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ, ਜ਼ਿਲਾ ਸਕੱਤਰ ਰਾਮ ਕੁਮਾਰ ਮੁਕਾਰੀ, ਹਲਕਾ ਵਿਧਾਇਕ ਅਮਰਜੀਤ ਸਿੰਘ, ਸੂਬਾ ਬੁਲਾਰਾ ਵਕੀਲ ਦਿਨੇਸ਼ ਚੱਢਾ, ਜਿਲਾ ਖਜਾਨਚੀ ਸੁਰਜਨ ਸਿੰਘ, ਜ਼ਿਲਾ ਮੀਡੀਆ ਇੰਚਾਰਜ ਸੁਦੀਪ ਵਿੱਜ, ਹਲਕਾ ਇੰਚਾਰਜ ਡਾਕਟਰ ਚਰਨਜੀਤ ਸਿੰਘ, ਸਵਰਨ ਸਿੰਘ ਸਾਂਪਲਾ, ਰਾਜਿੰਦਰ ਸਿੰਘ ਰਾਜਾ ਸੂਬਾ ਸੰਯੁਕਤ ਸੱਕਤਰ, ਸਾਹਰੀ ਪ੍ਰਧਾਨ ਸ਼ਿਵ ਕੁਮਾਰ ਲਾਲਪੁਰਾ, ਈਵੈਂਟ ਇੰਚਾਰਜ ਸੰਦੀਪ ਜੋਸ਼ੀ, ਜ਼ਿਲਾ ਪ੍ਰਧਾਨ ਮਹਿਲਾ ਵਿੰਗ ਊਸ਼ਾ ਰਾਣੀ, ਜ਼ਿਲਾ ਪ੍ਰਧਾਨ ਯੂੱਥ ਵਿੰਗ ਕਮਿੱਕਰ ਸਿੰਘ ਡਾਢੀ, ਆਪ ਆਗੂ ਜਰਨੈਲ ਸਿੰਘ ਔਲਖ,ਹਰਪ੍ਰੀਤ ਸਿੰਘ ਕਾਹਲੋਂ,ਸੰਤੋਖ ਸਿੰਘ ਵਾਲਿਆਂ,ਬਲਵਿੰਦਰ ਸਿੰਘ,ਰਣਜੀਤ ਸਿੰਘ,ਸਹੇਲ ਸਿੰਘ,ਜਸਵਿੰਦਰ ਕੌਰ ਸ਼ਾਹੀ ਆਦਿ ਸ਼ਾਮਲ ਸਨ?

LEAVE A REPLY

Please enter your comment!
Please enter your name here