ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਬ ਦੀ ਮੀਟਿੰਗ ਹੋਈ

0
200
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਬ ਰਜਿ: (169) ਦੀ ਇਕ ਅਹਿਮ ਮੀਟਿੰਗ ਜਰਨੈਲ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਸ੍ਰੀ ਸਟੇਟ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਦੌਰਾਨ ਨੰਬਰਦਾਰਾਂ ਨੇ ਫੈਸਲਾ ਲਿਆ ਕਿ ਜ਼ਿਲ੍ਹੇ ਦੇ ਸਾਰੇ ਨੰਬਰਦਾਰ 1 ਅਕਤੂਬਰ ਦਿਨ ਸ਼ਨੀਵਾਰ ਨੂੰ 11 ਵਜੇ ਸ੍ਰੀ ਸਟੇਟ ਗੁਰਦੁਆਰਾ ਸਾਹਿਬ ਵਿਖੇ ਇਜਲਾਸ ਵਿਚ ਇਕੱਠੇ ਹੋਣਗੇ। ਜਿਸ ਵਿਚ ਪੰਜਾਬ ਦੇ ਪ੍ਰਧਾਨ ਪਰਮਿੰਦਰ ਸਿੰਘ ਗਾਲਬ ਆਪਣੇ ਸਾਥੀਆਂ ਸਮੇਤ ਇਜਲਾਸ ਨੂੰ ਸੰਬੋਧਨ ਕਰਨਗੇ। ਇਸ ਮੌਕੇ ਜਰਨੈਲ ਸਿੰਘ ਬਾਜਵਾ ਨੇ ਕਿਹਾ ਕਿ ਜ਼ਿਲ੍ਹੇ ਦੇ ਨੰਬਰਦਾਰ ਵੱਧ ਤੋਂ ਵੱਧ ਇਸ ਇਜਲਾਸ ਵਿਚ ਸ਼ਾਮਿਲ ਹੋਣ ਤਾਂ ਜੋ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਸਕੀਏ। ਅੱਜ ਦੀ ਮੀਟਿੰਗ ਵਿਚ ਬਾਜਵਾ ਨੇ ਕਿਹਾ ਕਿ ਨੰਬਰਦਾਰਾਂ ਦਾ ਬਕਾਇਆ ਮਾਣ ਭੱਤਾ ਇਸ ਹਫ਼ਤੇ ਵਿਚ ਨੰਬਰਦਾਰਾਂ ਦੇ ਖਾਤਿਆਂ ਵਿਚ ਜਮ੍ਹਾਂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੰਬਰਦਾਰ ਬਾਡੀ ਵੱਲੋਂ ਜੋ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਫੈਸਲਾ 10 ਅਕਤੂਬਰ ਨੂੰ ਕੀਤਾ ਗਿਆ ਹੈ ਉਸ ਵਿਚ ਕਪੂਰਥਲਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿਚ ਨੰਬਰਦਾਰ ਸ਼ਾਮਿਲ ਹੋਣਗੇ, ਜਿਵੇਂ ਪਹਿਲਾਂ ਵੀ ਮੋਤੀ ਮਹਿਲ ਪਟਿਆਲਾ ਅਤੇ ਚਮਕੌਰ ਸਾਹਿਬ ਵਿਖੇ  ਚੰਨੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਸੀ। ਉਸ ਵਿਚ ਵੀ ਕਪੂਰਥਲਾ ਤੋਂ ਵੱਡੀ ਗਿਣਤੀ ਵਿਚ ਨੰਬਰਦਾਰ ਸ਼ਾਮਿਲ ਹੋਏ ਸਨ। ਉਨ੍ਹਾਂ ਕਿਹਾ ਕਿ ਘਿਰਾਓ ਤੋਂ ਬਾਅਦ ਜੇਕਰ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਨੰਬਰਦਾਰ ਭੁੱਖ ਹੜਤਾਲ ’ਤੇ ਬੈਠਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਜਰਨੈਲ ਸਿੰਘ ਬਾਜਵਾ ਨੇ ਕਿਹਾ ਕਿ ਮਾਲ ਮੰਤਰੀ ਪੰਜਾਬ ਸ੍ਰੀ ਜਿੰਪਾ ਅਤੇ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਨੂੰ ਵੀ ਮਿਲ ਚੁੱਕੇ ਹਾਂ ਪਰ ਇਸ ਦਾ ਕੋਈ ਚੰਗਾ ਨਤੀਜਾ ਨਹੀਂ ਨਿਕਲਿਆ ਹੈ। ਇਸ ਲਈ ਨੰਬਰਦਾਰਾਂ ਨੂੰ ਮਜ਼ਬੂਰ ਹੋ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਮੀਟਿੰਗ ਦੌਰਾਨ ਜਨਰਲ ਸਕੱਤਰ ਪੰਜਾਬ ਨੰਬਰਦਾਰ, ਬਸੰਤ ਸਿੰਘ ਕੋਲੀਆਂਵਾਲ, ਸੁਰਜੀਤ ਸਿੰਘ ਦੋਲੋਵਾਲ, ਬੂਟਾ ਸਿੰਘ ਠੀਕਰੀਵਾਲ, ਸੁਰਿੰਦਰ ਸਿੰਘ ਖਾਲੂ, ਪ੍ਰੀਤਮ ਸਿੰਘ ਚੱਕੋਕੀ, ਕੁੰਦਨ ਸਿੰਘ ਮਾਨਾਂ ਤਲਵੰਡੀ, ਬਲਬੀਰ ਸਿੰਘ ਠੀਕਰੀਵਾਲ, ਜਸਜੀਤ ਸਿੰਘ ਬਲ੍ਹੇਰ ਖਾਨਪੁਰ, ਮਨਜਿੰਦਰ ਸਿੰਘ ਮੱਲੋ ਕਾਦਰਾਬਾਦ, ਕੁਲਦੀਪ ਸਿੰਘ ਖਾਲੂ, ਛਿੰਦਰ ਸਿੰਘ ਕੋਲੀਆਂਵਾਲ, ਗੁਰਦੇਵ ਸਿੰਘ ਧੰਮ, ਮੇਹਰ ਸਿੰਘ ਮਹਿਮਦਵਾਲ, ਦਿਲਬਾਗ ਸਿੰਘ ਸ਼ਾਹਪੁਰ ਡੋਗਰਾਂ, ਗੁਰਮੀਤ ਸਿੰਘ ਹਮੀਰਾ, ਗੁਰਬਖਸ਼ ਸਿੰਘ ਲੱਖਣ ਕਲਾਂ (ਸਾਰੇ ਨੰਬਰਦਾਰ) ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here