ਪੰਜਾਬ ਭਰ ਦੇ ਵਿੱਚ ਦਸਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਅਤੇ ਇਹਨਾਂ ਨਤੀਜਿਆਂ ਦੇ ਵਿੱਚ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਧੀਆਂ ਨੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਇਆ ਹੈ। 

0
39
ਬਿਆਸ ਬਲਰਾਜ ਸਿੰਘ ਰਾਜਾ
ਪੰਜਾਬ ਪੱਧਰ ਦੇ ਉੱਤੇ ਐਲਾਨੇ ਗਏ ਇਹਨਾਂ ਨਤੀਜਿਆਂ ਦੇ ਵਿੱਚ ਤੀਸਰਾ ਸਥਾਨ ਹਾਸਿਲ ਕਰਨ ਵਾਲੇ ਕਰਮਨਪ੍ਰੀਤ ਕੌਰ ਜੋ ਕਿ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਦੀ ਵਿਦਿਆਰਥਨ ਹੈ ਵੱਲੋਂ ਪੰਜਾਬ ਭਰ ਦੇ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ ਗਿਆ ਹੈ ਬੇਟੀ ਦੀ ਇਸ ਵੱਡੀ ਪ੍ਰਾਪਤੀ ਤੇ ਸਕੂਲ ਅਤੇ ਮਾਪੇ ਬੇਹਦ ਖੁਸ਼ ਨਜ਼ਰ ਆ ਰਹੇ ਹਨ।।
ਇਸ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਵਿਦਿਆਰਥਨ ਕਰਨਲ ਪ੍ਰੀਤ ਕੌਰ ਨੇ ਦੱਸਿਆ ਕਿ ਉਹ ਅੱਠਵੀਂ ਕਲਾਸ ਦੇ ਵਿੱਚ ਵੀ ਟੋਪਰ ਰਹੇ ਸਨ ਅਤੇ ਅੱਜ ਵੀ ਉਹਨਾਂ ਵੱਲੋਂ ਮੁੜ ਸਕੂਲ ਸਟਾਫ ਅਤੇ ਪਰਿਵਾਰ ਦੇ ਆਸ਼ੀਰਵਾਦ ਸਦਕਾ ਪੰਜਾਬ ਭਰ ਦੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਗਿਆ ਹੈ ਇਸ ਦੇ ਨਾਲ ਹੀ ਕਰਮਨਪ੍ਰੀਤ ਨੇ ਦੱਸਿਆ ਕਿ ਉਸਦਾ ਸੁਪਨਾ ਹੈ ਕਿ ਉਹ ਅੱਗੇ ਭਵਿੱਖ ਦੇ ਵਿੱਚ ਇੱਕ ਚੰਗੀ ਪੁਲਿਸ ਅਫਸਰ ਬਣੇ ਅਤੇ ਪੁਲਿਸ ਅਫਸਰ ਬਣ ਕੇ ਆਪਣੇ ਸਮਾਜ ਦੀ ਸੇਵਾ ਕਰੇ।।
ਇਸ ਦੇ ਨਾਲ ਹੀ ਕਰਮਪ੍ਰੀਤ ਦੇ ਪਿਤਾ ਜਗਰੂਪ ਸਿੰਘ ਅਤੇ ਮਾਤਾ ਨੇ ਕਿਹਾ ਕਿ ਅੱਜ ਉਹ ਬੇਹਦ ਖੁਸ਼ ਹਨ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਹਨ ਕਿ ਪਰਮਾਤਮਾ ਨੇ ਉਹਨਾਂ ਨੂੰ ਅਜਿਹੇ ਬੱਚੇ ਦਿੱਤੇ ਹਨ ਜੋ ਅੱਜ ਉਹਨਾਂ ਦਾ ਨਾਮ ਰੋਸ਼ਨ ਕਰ ਰਹੇ ਹਨ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬੇਟੀ ਦੇ ਹਰ ਇੱਕ ਸੁਪਨੇ ਨੂੰ ਪੂਰਾ ਕਰਨ ਦੇ ਲਈ ਉਹ ਦਿਨ ਰਾਤ ਇੱਕ ਕਰਦੇ ਹਨ ਅਤੇ ਕਰਦੇ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਬੱਚਿਆਂ ਦੇ ਉੱਤੇ ਵਾਧੂ ਬੋਝ ਪਾਉਣ ਦੀ ਬਜਾਏ ਉਹਨਾਂ ਨੂੰ ਆਮ ਤੌਰ ਦੇ ਉੱਤੇ ਉਹਨਾਂ ਦੇ ਹਾਲਾਤ ਦੇ ਉੱਤੇ ਛੱਡਣਾ ਚਾਹੀਦਾ ਹੈ ਤਾਂ ਜੋ ਉਹ ਇੱਕ ਚੰਗੇ ਅਤੇ ਫਰੈਸ਼ ਮਾਇੰਡ ਦੇ ਨਾਲ ਆਪਣੀ ਪੜ੍ਹਾਈ ਕਰਨ ਔਰ ਚੰਗੇ ਨਤੀਜਿਆਂ ਦੇ ਨਾਲ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ।।
ਸਕੂਲ ਪ੍ਰਿੰਸੀਪਲ ਨੇ ਵੀ ਅੱਜ ਦੇ ਇਸ ਖਾਸ ਦਿਨ ਦੇ ਉੱਤੇ ਬੇਹਦ ਖੁਸ਼ੀ ਪ੍ਰਗਟ ਕੀਤੀ ਹੈ ਉਹਨਾਂ ਦੱਸਿਆ ਕਿ ਇਸ ਬੱਚੇ ਵੱਲੋਂ ਸ਼ੁਰੂ ਤੋਂ ਹੀ ਬੇਹਦ ਮਿਹਨਤ ਦੇ ਨਾਲ ਪੜ੍ਹਾਈ ਦੇ ਵਿੱਚ ਧਿਆਨ ਦਿੱਤਾ ਜਾਂਦਾ ਰਿਹਾ ਹੈ। ਅਤੇ ਉਹਨਾਂ ਦੇ ਹੋਰਨਾਂ ਬੱਚਿਆਂ ਵੱਲੋਂ ਵੀ ਬੀਤੇ ਸਮੇਂ ਦੌਰਾਨ ਲਗਾਤਾਰ ਮੈਰਿਟ ਸੂਚੀ ਦੇ ਵਿੱਚ ਆਪਣੇ ਨਾਮ ਰੁਸ਼ਨਾਏ ਗਏ ਹਨ ਅਤੇ ਅੱਜ ਉਹ ਆਪਣੇ ਆਪ ਅਤੇ ਆਪਣੇ ਸਟਾਫ ਦੇ ਉੱਤੇ ਬੇਹਦ ਫਖਰ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਮਿਹਨਤ ਦੇ ਸਦਕਾ ਅੱਜ ਉਹਨਾਂ ਦੇ ਸਕੂਲ ਦੀ ਬੇਟੀ ਪੰਜਾਬ ਭਰ ਦੇ ਵਿੱਚ ਤੀਸਰੇ ਸਥਾਨ ਦੇ ਉੱਤੇ ਆਪਣੀ ਜਗ੍ਹਾ ਬਣਾ ਸਕੀ ਹੈ ਉਹਨਾਂ ਕਿਹਾ ਕਿ ਭਵਿੱਖ ਦੇ ਵਿੱਚ ਵੀ ਸਾਡੀ ਕੋਸ਼ਿਸ਼ ਹੋਵੇਗੀ ਕਿ ਬੱਚਿਆਂ ਦੇ ਨੂੰ ਚੰਗੀ ਸਿੱਖਿਆ ਦੇ ਨਾਲ ਜੋੜਦਿਆਂ ਚੰਗੇ ਮੁਕਾਮ ਤੱਕ ਪਹੁੰਚਾਉਣ ਦੇ ਲਈ ਸਹਿਯੋਗ ਕਰਨ।

LEAVE A REPLY

Please enter your comment!
Please enter your name here