ਪੰਜਾਬ ਰਾਜ ਫਾਰਮੇਸੀ ਅਫਸਰ ਐਸ਼ੋਸ਼ੀਏਸ਼ਨ ਜਿਲਾ ਤਰਨ ਤਾਰਨ ਦੀ ਹੰਗਾਮੀ ਮੀਟਿੰਗ

0
169

ਜਿਲਾ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਮਰਹਾਣਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਹੋਈ ਜਿਸ ਵਿੱਚ ਫਾਰਮੇਸੀ ਅਫਸਰਾ ਨੂੰ ਆ ਰਹੀਆਂ ਮੁਸ਼ਕਲਾਂ ਜਿਵੇਂ ਕੇ ਜੇਲ੍ਹ ਡਿਉਟੀਆਂ ਸਮੇਤ ਫਾਰਮੇਸੀ ਅਫਸਰਾਂ ਦੀ ਗਿਣਤੀ ਘੱਟ ਹੋਣ ਕਾਰਣ ਵਾਧੂ ਬੋਝ ਆਦਿ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ , ਇਸ ਤੋਂ ਇਲਾਵਾ ਫਾਰਮੇਸੀ ਅਫਸਰਾ ਦੀ ਬਲਾਕ ਚੋਣ ਸਬੰਧੀ ਵੀ ਜਿਲਾ ਐਸ਼ੋਸ਼ੀਏਸ਼ਨ ਵੱਲੋ ਵਿਚਾਰ ਵਟਾਂਦਰਾ ਕੀਤਾ ਗਿਆ ਪ੍ਰੈੱਸ ਨੂੰ ਜਾਣਕਾਰੀ ਦੇਂਦਿਆ ਜਿਲਾ ਸਕੱਤਰ ਨਵਕਿਰਨ ਨੇ ਦੱਸਿਆ ਜੇਲ ਪ੍ਰਸਾਸ਼ਨ ਦੀ ਮੰਗ ਅਨੁਸਾਰ ਸੱਤ ਫਾਰਮੇਸੀ ਅਫਸਰਾ ਦੀ ਡਿਊਟੀ ਜੇਲ ਵਿੱਚ ਲਗਾਉਣ ਦੀ ਤਜਵੀਜ਼ ਬਣਾਈ ਜਾ ਰਹੀ ਹੈ ਜਿਸ ਵਿੱਚ ਪਹਿਲਾ ਤੋਂ ਹੀ ਵਾਧੂ ਬੋਝ ਹੇਠ ਚੱਲ ਰਹੇ ਫਾਰਮੇਸੀ ਅਫਸਰਾ ਤੇ ਹੋਰ ਬੋਝ ਪਾਇਆ ਜਾ ਰਿਹਾ ਹੈ ਜਿਸ ਨਾਲ ਜਿਲੇ ਭਰ ਦੀਆਂ ਸਿਹਤ ਸੇਵਾਵਾਂ ਬਹੁਤ ਹੀ ਬੁਰੀ ਤਰਾਂ ਪ੍ਰਭਾਵਿਤ ਹੋਣ ਜਾ ਰਹੀਆਂ ਹਨ ਕਿਉਂ ਕੇ ਪਹਿਲਾ ਹੀ ਸਰਕਾਰ ਦੀ ਤਜਵੀਜ਼ ਅਨੁਸਾਰ ਜਿਲੇ ਵਿੱਚ ਫਾਰਮੇਸੀ ਅਫਸਰ ਆਮ ਆਦਮੀ ਕਲੀਨਿਕ ਵਿੱਚ ਵੀ ਡਿਊਟੀ ਨਿਭਾਂ ਰਹੇ ਹਨ ਸਮੂਹ ਫਾਰਮੇਸੀ ਅਫਸਰਾ ਨੇ ਸਿਵਲ ਸਰਜਨ ਡਾ ਦਿਲਬਾਗ ਸਿੰਘ ਜੀ ਨਾਲ ਵਿਚਾਰ ਵਟਾਂਦਰਾ ਕਰਕੇ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਾਇਆ ਅਤੇ ਸਿਵਲ ਸਰਜਨ ਸਾਹਿਬ ਵੱਲੋਂ ਫਾਰਮੇਸੀ ਕੇਡਰ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਗਿਆ ਇਸ ਸਮੇ ਜਸਵਿੰਦਰ ਸਿੰਘ ਸੀ ਫਾਰਮੇਸੀ ਅਫਸਰ ਅਰਵਿੰਦਰ ਸਿੰਘ ਆਡੀਟਰ ਨਵਦੀਪ ਸਿੰਘ ਕਸੇਲ ਟਵਿਕਲ ਸਿੰਘ ਰਣਜੀਤ ਸਿੰਘ ਬਾਠ ਸੁਖਪਾਲ ਸਿੰਘ ਚੀਮਾ ਜਸਕੀਰਤ ਸਰਹਾਲੀ ਪਰਮਜੀਤ ਸਿੰਘ ਵਰਿੰਦਰਪਾਲ ਸਾਹਿਬ ਸਿੰਘ ਮਨਵੀਰ ਸਿੰਘ ਰਮਿਦਰ ਸਿੰਘ ਰਾਹੁਲ ਅਰੋੜਾ ਗੁਰਦੇਵ ਸਿੰਘ ਗੁਰਸ਼ਰਨ ਸਿੰਘ ਅਰਸ਼ਮੀਤ ਕੋਰ ਨਵਪ੍ਰੀਤ ਸਿੰਘ ਸੁਰਸਿੰਘ ਫਾਰਮੇਸੀ ਅਫਸਰ ਹਾਜਿਰ ਸਨ

LEAVE A REPLY

Please enter your comment!
Please enter your name here