ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀ ਦਲ ਵੱਲੋਂ ਨਵੇਂ ਐਸਡੀਓ ਦਾ ਸਵਾਗਤ

0
116

ਬਾਬਾ ਬਕਾਲਾ ਸਾਹਿਬ, ਸੁਖਵਿੰਦਰ ਬਾਵਾ
ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਸਬ ਡਵੀਜ਼ਨ ਬੁਟਾਰੀ ਵਿਖੇ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਗੁਰਭੇਜ ਸਿੰਘ ਸਰਕਲ ਪ੍ਰਧਾਨ ਤਰਨਤਾਰਨ ਨੇ ਕੀਤੀ। ਜਿਸ ਵਿੱਚ ਉਨ੍ਹਾਂ ਨੇ ਨਵੇਂ ਐਸਡੀਓ ਜਗਜੀਤ ਸਿੰਘ ਦਾ ਸੁਆਗਤ ਕੀਤਾ ਅਤੇ ਉਹਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਰਦੇਵ ਸਿੰਘ ਨਾਗੋਕੇ ਜਰਨਲ ਸਕੱਤਰ ਪੰਜਾਬ, ਤਜਿੰਦਰ ਸਿੰਘ ਪਹੁੰਚੇ। ਮੀਟਿੰਗ ਵਿੱਚ ਇਹਨਾਂ ਆਗੂਆਂ ਨੇ ਐਸਐਸਏ ਤੋਂ ਐੱਸਐੱਸਉ ਬਣਾਏ ਜਾਣ ਅਤੇ ਲਾਇਨਮੇੈਨ ਤੋਂ ਜੇਈ ਬਣਾਏ ਜਾਣ ਨਵੀਂ ਭਰਤੀ ਦੀ ਮੰਗ ਵੀ ਕੀਤੀ। ਇਸ ਮੌਕੇ ਸੁਰਜੀਤ ਸਿੰਘ ਉੱਪਲ, ਕੁਲਵਿੰਦਰ ਸਿੰਘ ਕੰਗ, ਹਰਭਜਨ ਸਿੰਘ ਤਰਸਿੱਕਾ, ਰਾਕੇਸ਼ ਕੁਮਾਰ ਟਾਂਗਰੀ, ਨਿਰਵੈਲ ਸਿੰਘ ਭਿੰਡਰ, ਸੁਖਬੀਰ ਸਿੰਘ ਕੋਟਲੀ, ਸੁਖਵਿੰਦਰ ਸਿੰਘ ਝਾੜੂਨੰਗਲ, ਬਲਜੀਤ ਸਿੰਘ ਅਤੇ ਗਗਨ ਦੀਪ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here