ਪੰਜਾਬ ਵਿੱਚ ਇਤਿਹਾਸਕ ਇਮਾਰਤਾਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ: ਗੌਰਵ ਸ਼ਰਮਾ

0
43
ਪੰਜਾਬ ਵਿੱਚ ਇਤਿਹਾਸਕ ਇਮਾਰਤਾਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ: ਗੌਰਵ ਸ਼ਰਮਾ
ਅੰਮ੍ਰਿਤਸਰ (ਸਵਿੰਦਰ ਸਿੰਘ) ਵਿਸ਼ਵ ਵਿਰਾਸਤ ਦਿਵਸ ਹਰ ਸਾਲ 18 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਇਮਾਰਤਾਂ ਅਤੇ ਸਥਾਨਾਂ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਵੀ ਇਨ੍ਹਾਂ ਵਿਲੱਖਣ ਥਾਵਾਂ ਅਤੇ ਇਮਾਰਤਾਂ ਨੂੰ ਦੇਖਣ ਦਾ ਮੌਕਾ ਮਿਲ ਸਕੇ।
ਪੰਜਾਬ ਸਟੇਟ ਜਨਰਲ ਕਾਸਟ ਕਮਿਸ਼ਨ ਦੇ ਮੈਂਬਰ ਗੌਰਵ ਸ਼ਰਮਾ ਨੇ ਕਿਹਾ ਕਿ ਅੱਜ ਇੱਕ ਇਤਿਹਾਸਕ ਦਿਨ ਹੈ। ਗੁਰੂ ਨਗਰੀ ਅੰਮ੍ਰਿਤਸਰ ਵੀ ਇੱਕ ਇਤਿਹਾਸਕ ਸ਼ਹਿਰ ਹੈ ਜਿਸ ਵਿੱਚ ਅਜਿਹੀਆਂ ਬਹੁਤ ਸਾਰੀਆਂ ਇਮਾਰਤਾਂ ਹਨ ਜੋ ਸਾਡੇ ਇਤਿਹਾਸ ਨੂੰ ਦਰਸਾਉਂਦੀਆਂ ਹਨ, ਅੰਮ੍ਰਿਤਸਰ ਵਿੱਚ ਅਜੇ ਵੀ ਕੁਝ ਇਮਾਰਤਾਂ ਹਨ ਜਿਨ੍ਹਾਂ ਨੂੰ  ਸੁਰੱਖਿਅਤ ਰੱਖਣ ਦੀ ਲੋੜ ਹੈ ਜਿਵੇਂ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ, ਇਤਿਹਾਸਕ ਜਲਿਆਂਵਾਲਾ ਬਾਗ, ਅਟਾਰੀ ਵਾਹਗਾ ਬਾਰਡਰ, ਸ਼ਰਧਾਲੂ ਇੱਥੇ ਧਾਰਮਿਕ ਅਸ਼ਥਾਨਾ ਅਤੇ ਸੈਲਾਨੀ ਇੱਥੇ ਆਉਂਦੇ ਹਨ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਚੰਗੀ ਆਮਦਨ ਹੁੰਦੀ ਹੈ।
ਗੌਰਵ ਸ਼ਰਮਾ ਨੇ ਕਿਹਾ ਕਿ ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਹਨ ਜਿਨ੍ਹਾਂ ਦੀ ਦੇਖਭਾਲ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਜਿਵੇ ਕਿ ਸਰਾਏ ਅਮਾਨਤ ਖਾਨ, ਪੁਲ ਮੋਰਾ  ਤੋਂ ਇਲਾਵਾ, ਇੱਥੇ ਹੋਰ ਵੀ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਹਨ ਜੇਕਰ ਸਰਕਾਰ ਇਨ੍ਹਾਂ ਥਾਵਾਂ ਵੱਲ ਸਹੀ ਧਿਆਨ ਦੇਵੇ ਤਾ ਸਾਡਾ ਟੂਰਿਜਮ ਹੋਰ ਵੀ ਵੱਧ ਸਕਦਾ ਹੈ ਅਤੇ ਪੰਜਾਬ ਹੋਰ ਤਰੱਕੀ ਕਰੇਗਾ!

LEAVE A REPLY

Please enter your comment!
Please enter your name here