ਪੰਜਾਬ ਵਿੱਚ ਵਪਾਰੀਆਂ ਨੂੰ ਕਿਸੇ ਵੀ ਕਿਸਮ ਦੀ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ -ਵਨੀਤ ਵਰਮਾ

0
246

ਬਾਬਾ ਬਕਾਲਾ ਸਾਹਿਬ, ਸੁਖਵਿੰਦਰ ਬਾਵਾ
ਅੱਜ ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਦੇ ਸਿਟੀ ਪ੍ਰਧਾਨ ਅਤੇ ਰਈਆ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਵਨੀਤ ਵਰਮਾ , ਮੈਡਮ ਅਰਸਦੀਪ ਕੌਰ, ਸੁਰਿੰਦਰ ਸਿੰਘ ਮਟੋਰ ਨਾਲ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਪ੍ਰਧਾਨ ਵਨੀਤ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ: ਭਗਵੰਤ ਸਿੰਘ ਮਾਨ ਜੀ ਦੀ ਰਹਿਨੁਮਾਈ ਹੇਠ ਪੰਜਾਬ ਵਿੱਚ ਵਪਾਰੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੇ ਤਰੰਤ ਹੱਲ ਲਈ ਸੂਬੇ ਵਿੱਚ ਬਹੁਤ ਹੀ ਜਲਦ ਬੂਥ ਲੇਵਲ ਤੱਕ ਵਪਾਰ ਮੰਡਲ ਦੀਆਂ ਟੀਮਾਂ ਪੂਰੀ ਮਜਬੂਤੀ ਨਾਲ ਤਿਆਰ ਕਰ ਦਿੱਤੀਆਂ ਜਾਣਗੀਆਂ, ਜਿਸ ਵਿੱਚ ਆਮ ਦੁਕਾਨਦਾਰ, ਮੰਡੀਆਂ ਦੀਆਂ ਅੜਤਾ, ਸ਼ਾਮਲ ਸਕੇਲ ਇੰਡਸਟਰੀ ਆਦਿ ਹਰ ਤਰ੍ਹਾਂ ਦਾ ਵਪਾਰ ਹੋਵੇਗਾ, ਉਸਨੂੰ ਸਰਕਾਰ ਪੂਰੀ ਤਰ੍ਹਾਂ ਸਹਿਯੋਗ ਕਰੇਗੀ ਅਤੇ ਆਮ ਆਦਮੀ ਪਾਰਟੀ ਦਾ ਇਹ ਢਾਂਚਾ ਏਨ੍ਹਾਂ ਮਜਬੂਤ ਹੋਵੇਗਾ ਕਿ ਵਪਾਰੀਆਂ ਦੀਆਂ ਸਾਰੀਆਂ ਮੁਸਕਿਲਾਂ ਸਿਟੀ ਲੇਵਲ ਜਾਂ ਜਿਲ੍ਹਾ ਲੇਵਲ ਤੇ ਹੀ ਬਹੁਤ ਹੀ ਘੱਟ ਸਮੇਂ ਵਿੱਚ ਹੱਲ ਕਰਵਾਈਆਂ ਜਾਣਗੀਆਂ। ਜੇਕਰ ਫਿਰ ਵੀ ਕਿਸੇ ਵਪਾਰੀ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਉਹਨਾਂ ਕਿਹਾ ਕਿ ਪੂਰੀ ਸਟੇਟ ਟੀਮ ਅਤੇ ਸਰਕਾਰ ਵਪਾਰੀਆਂ ਦੀ ਹਰ ਮੁਸ਼ਕਿਲ ਵਿੱਚ ਉਹਨਾਂ ਦਾ ਸਾਥ ਦੇਵੇਗੀ ਅਤੇ ਸਰਕਾਰ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ । ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਬਹੁਤ ਲੰਬੇ ਸਮੇਂ ਤੋਂ ਵਪਾਰੀਆਂ ਨਾਲ ਧੱਕਸਾਹੀ ਕਰਦੀਆਂ ਆ ਰਹੀਆਂ ਸਨ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲ ਅਜਿਹੀਆਂ ਪਾਲਸੀਆਂ ਲਿਆਦੀਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਵਪਾਰੀ ਦਿਨ ਦੁੱਗੀਣੀ ਅਤੇ ਰਾਤ ਚੁਗਣੀ ਤਰੱਕੀ ਕਰਨਗੇ । ਸੁਰਜੀਤ ਕੰਗ ਨੇ ਦੱਸਿਆ ਕਿ 2022 ਦੀਆਂ ਚੋਣਾਂ ਵਿੱਚ ਵੀ ਪੰਜਾਬ ਪ੍ਰਧਾਨ ਵਨੀਤ ਵਰਮਾ ਅਤੇ ਉਹਨਾਂ ਦੀ ਸਮੂਹ ਟੀਮ ਪੂਰੀ ਮੇਹਨਤ ਅਤੇ ਤਨਦੇਹੀ ਨਾਲ ਦਿਨ ਰਾਤ ਪਾਰਟੀ ਲਈ ਕੰਮ ਕਰਦੀ ਰਹੀ, ਜਿਸ ਕਾਰਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਬਹੁਤ ਬਹੁਤ ਵੱਡੇ ਫ਼ਤਵੇਂ ਨਾਲ ਪੰਜਾਬ ਦੀ ਸੱਤਾ ਵਿੱਚ ਆਈ । ਇਸ ਮੌਕੇ ਉਹਨਾਂ ਨਾਲ ਹਰਪ੍ਰੀਤ ਸਿੰਘ ਭਿੰਡਰ, ਜਗਤਾਰ ਸਿੰਘ ਬਿੱਲਾ, ਅਜੀਤ ਸਿੰਘ ਮਾਹਲਾ ਡਾ. ਸਰਬਜੀਤ ਸਿੰਘ, ਗੁਰਮੁਖ ਸਿੰਘ ਮਾਨ, ਅਵਤਾਰ ਸਿੰਘ ਵਿਰਕ ਆਦਿ ਆਗੂ ਹਾਜਰ ਸਨ I

LEAVE A REPLY

Please enter your comment!
Please enter your name here