ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਜ਼ਿਲਾ ਓਵਰਆਲ ਪਹਿਲੇ ਸਥਾਨ ਤੇ ਰਿਹਾ : ਕੋਚ ਧਲਵਿੰਦਰ ਸਿੰਘ ਫਤਿਹ

0
121

4 ਗੋਲਡ, 2 ਸਿਲਵਰ ਅਤੇ 5 ਬ੍ਰਾਊਨਜ਼ ਮੈਡਲ ਕੀਤੇ ਹਾਸਿਲ

ਬਿਆਸ,ਰਾਜਿੰਦਰ ਰਿਖੀ
ਬੀਤੇ ਦਿਨੀ ਬੰਗਾ ਵਿਖੇ ਹੋਈ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੇ ਸਮੂਹ ਬੱਚਿਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ।ਉਕਤ ਜਾਣਕਾਰੀ ਸਾਂਝੇ ਕਰਦਿਆਂ ਫਤਿਹ ਮਾਰਸ਼ਲ ਆਰਟ ਅਕੈਡਮੀ ਬਿਆਸ ਦੇ ਕੋਚ ਧਲਵਿੰਦਰ ਸਿੰਘ ਫਤਿਹ ਨੇ ਦੱਸਿਆ ਕਿ ਉਕਤ ਚੈਂਪੀਅਨਸ਼ਿਪ ਵਿੱਚ ਕੁੱਲ 22 ਜ਼ਿਲ੍ਹਿਆਂ ਦੇ ਬੱਚਿਆਂ ਨੇ ਭਾਗ ਲਿਆ।ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਜ਼ਿਲੇ ਦੇ ਬੱਚਿਆਂ ਨੇ ਬੇਹੱਦ ਸਖਤ ਮਿਹਨਤ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਕੇ ਓਵਰ ਆਲ ਪਹਿਲਾ ਸਥਾਨ ਹਾਸਲ ਕੀਤਾ ਹੈ।
ਕੋਚ ਧਲਵਿੰਦਰ ਸਿੰਘ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਫਤਿਹ ਮਾਰਸ਼ਲ ਆਰਟ ਅਕੈਡਮੀ ਬਿਆਸ ਵਲੋਂ ਭਾਗ ਲੈਣ ਵਾਲੇ ਬੱਚਿਆਂ ਲਵਨੂਰ ਮਾਹੀ, ਸੀਰਤਜੋਤ ਕੌਰ, ਖੁਸ਼ਪ੍ਰੀਤ ਕੌਰ, ਸੁਮੇਧ ਸਿੰਘ ਨੇ ਗੋਲਡ ਮੈਡਲ, ਐਮ.ਐਸ, ਗੁਲਨੂਰ ਨੇ ਸਿਲਵਰ ਅਤੇ ਕੇ.ਉਮੇਧ ਸਿੰਘ, ਕੇ.ਵੈਸ਼ਾਲੀ (1 ਕਾਤਾ), ਸੁਖਮਨ ਸਿੰਘ, ਬੀ ਐੱਸ ਨੇ ਬ੍ਰਾਊਨਜ਼ ਮੈਡਲ ਹਾਸਿਲ ਕੀਤੇ ਹਨ।ਉਨ੍ਹਾਂ ਦੱਸਿਆ ਕਿ ਟੀਮ ਵਲੋਂ ਕੁੱਲ 4 ਗੋਲਡ, 2 ਸਿਲਵਰ ਅਤੇ 5 ਬ੍ਰਾਊਨਜ਼ ਮੈਡਲ ਹਾਸਿਲ ਕੀਤੇ ਗਏ ਹਨ।ਜਿਸ ਨਾਲ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਹੋਇਆ ਹੈ।ਉਨ੍ਹਾਂ ਕਿਹਾ ਕਿ ਅਕੈਡਮੀ ਦੀ ਟੀਮ ਵਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਮਿਹਨਤ ਨਾਲ ਤਿਆਰੀ ਕਰਦਿਆਂ ਚੰਗੇ ਮੁਕਾਮ ਹਾਸਿਲ ਕੀਤੇ ਜਾਣਗੇ।

LEAVE A REPLY

Please enter your comment!
Please enter your name here