ਬੱਚਿਆ ਦੇ ਸਰਵਪੱਖੀ ਵਿਕਾਸ ਅਤੇ ਸਕਾਰਾਤਮਕ ਵਿਵਹਾਰ ਲਈ ਕੀਤੇ ਜਾ ਰਹੇ ਹਨ ਵੱਖ-ਵੱਖ ਉਪਰਾਲੇ
ਕਾਨੂੰਨੀ ਵਿਵਾਦ ਵਿੱਚ ਫਸੇ ਬੱਚਿਆ ਦੀ ਸਾਂਭ-ਸੰਭਾਲ ‘ਚ ਅਬਰਜ਼ਵੇਸ਼ਨ ਹੋਮ ਨਿਭਾ ਰਹੇ ਵਿਸ਼ੇਸ਼ ਭੂਮਿਕਾ
ਚੰਡੀਗੜ੍ਹ, 24 ਜੁਲਾਈ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜੁਵੇਨਾਇਲ ਜ਼ਸਟਿਸ ਐਕਟ, 2015 ਦੇ ਤਹਿਤ ਕਾਨੂੰਨੀ ਵਿਵਾਦ ਵਿੱਚ ਸ਼ਾਮਿਲ ਬੱਚਿਆ ਦੀ ਸਾਂਭ ਸੰਭਾਲ, ਸਰਬਪੱਖੀ ਵਿਕਾਸ ਅਤੇ ਉਨ੍ਹਾਂ ‘ਚ ਸਕਾਰਾਤਮਕ ਵਿਵਹਾਰ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਰਾਜ ਵਿੱਚ ਜੁਵੇਨਾਇਲ ਜ਼ਸਟਿਸ ਐਕਟ, 2015 ਦੇ ਤਹਿਤ ਕਾਨੂੰਨੀ ਵਿਵਾਦ ਵਿੱਚ ਸ਼ਾਮਿਲ ਬੱਚਿਆ ਦੇ ਰੱਖ ਰਖਾਵ ਅਤੇ ਸਾਂਭ ਸੰਭਾਲ ਲਈ 4 ਅਬਜਰਵੇਸ਼ਨ ਹੋਮ ਹੁਸ਼ਿਆਰਪੁਰ, ਲੁਧਿਆਣਾ ਅਤੇ ਫਰੀਦਕੋਟ ਫਾਰ ਬੁਆਇਜ, ਅਬਜਰਵੇਸ਼ਨ ਹੋਮ ਜਲੰਧਰ ਫਾਰ ਗਰਲਜ਼ ਅਤੇ 2 ਸਪੈਸ਼ਲ ਹੋਮ ਹੁਸ਼ਿਆਰਪੁਰ ਫਾਰ ਬੁਆਇਜ ਅਤੇ ਅੰਮ੍ਰਿਤਸਰ ਫਾਰ ਗਰਲਜ਼ ਚਲਾਏ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਕਾਰਾਤਮਕ ਵਿਵਹਾਰ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਬੱਚਿਆ ਲਈ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੌਰਾਨ ਕਾਰਪੋਰੇਟ ਅਦਾਰਿਆ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਮੰਤਰੀ ਨੇ ਕਾਰਪੋਰੇਟ ਅਦਾਰਿਆਂ ਦੀ ਸਹਿਯੋਗ ਦੇਣ ਦੀ ਸ਼ਲਾਘਾ ਕੀਤੀ ਅਤੇ ਹੋਰ ਚਾਹਵਾਨ ਅਦਾਰਿਆ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।