ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਵੈਨਕੂਟਰ (ਬੀਸੀ)
ਲੰਘੇ ਸਨੀਵਾਰ ਵੈਨਕੂਵਰ ਬੀਸੀ ਦੇ ਪੁਰਾਣੇ ਗੁਰੂਘਰ ਗੁਰਦਵਾਰਾ ਅਕਾਲੀ ਸਿੰਘ ਵਿਖੇ ਉੱਘੇ ਪੱਤਰਕਾਰ ਸ. ਗੁਰਦੀਪ ਸਿੰਘ ਗਰੇਵਾਲ ਅਤੇ ਸਰਦਾਰਨੀ ਬਲਜਿੰਦਰ ਕੌਰ ਗਰੇਵਾਲ ਦੇ ਬੇਟੇ ਹਰਜੀਤ ਸਿੰਘ ਗਰੇਵਾਲ ਦਾ ਸੁੱਭ ਵਿਆਹ ਸ. ਜਸਵੰਤ ਸਿੰਘ ਢਿਲੋ ਅਤੇ ਸਰਦਾਰਨੀ ਹਰਪ੍ਰੀਤ ਕੌਰ ਢਿਲੋ ਦੀ ਬੇਟੀ ਗੁਰਲੀਨ ਕੌਰ ਢਿਲੋ ਜਿਹੜੀ ਕਿ ਹੁਣ ਗਰੇਵਾਲ ਬਣ ਚੁੱਕੀ ਹੈ, ਨਾਲ ਸਿੱਖੀ ਰੌਹ ਰੀਤਾਂ ਮੁਤਾਬਿਕ ਹੋਇਆ। ਇਸ ਮੌਕੇ ਇਲਾਕੇ ਦੀਆਂ ਮੀਡੀਏ ਨਾਲ ਜੁੜੀਆਂ ਬਹੁਤ ਸਾਰੀਆਂ ਸਖਸ਼ੀਅਤਾਂ ਪਹੁੰਚੀਆਂ ਹੋਈਆਂ ਸਨ। ਇਸ ਵਿਆਹ ਵਿੱਚ ਹੋਰ ਪਤਵੰਤੇ ਸੱਜਣਾਂ ਤੋਂ ਬਿਨਾਂ ਕਨੇਡਾ ਦੇ ਸਿਰਕੱਢ ਰਾਜਨੀਤਕ ਲੀਡਰ ਨੇ ਵੀ ਸ਼ਿਰਕਤ ਕੀਤੀ ਅਤੇ ਅਨੰਦ ਕਾਰਜ਼ ਦੀ ਰਸਮ ਮਗਰੋ ਬੀਸੀ ਦੇ ਹਿੱਲਥ ਮਨਿਸਟਰ ਏਡਰੀਅਨ ਡਿਕਸ ਨੇ ਵਿਉਹਤਾ ਜੋੜੀ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਬੇਟੀ ਗੁਰਲੀਨ ਦੇ ਨਾਨਾ ਜੀ ਸ. ਗੁਰਨਾਮ ਸਿੰਘ ਖੰਘੂੜਾ ਨੇ ਸਿੱਖਿਆ ਬੋਲੀ, ਅਤੇ ਕੈਲੀਫੋਰਨੀਆਂ ਤੋ ਪੱਤਰਕਾਰ ਨੀਟਾ ਮਾਛੀਕੇ ਨੇ ਦੋਹਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ। ਹਫ਼ਤਾ ਭਰ ਚੱਲੇ ਵਿਆਹ ਦੌਰਾਨ ਰਿਸ਼ਤੇਦਾਰ-ਮਿੱਤਰ ਇੰਗਲੈਂਡ, ਆਸਟਰੇਲੀਆ, ਇੰਡੀਆ, ਅਮਰੀਕਾ ਅਤੇ ਕਨੇਡਾ ਦੇ ਵੱਖੋ ਵੱਖ ਸ਼ਹਿਰਾਂ ਤੋਂ ਦੋਹਾਂ ਪਰਿਵਾਰਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ।
Boota Singh Basi
President & Chief Editor