ਪੱਪੀ ਪਰਾਸ਼ਰ ਨੇ ਸੰਗੋਵਾਲ, ਜਰਖੜ ,ਰਣੀਆ, ਕੈਂਡ ਵਿਖੇ ਕੀਤੇ ਵੱਡੇ ਚੋਣ ਜਲਸੇ

0
214
ਪੱਪੀ ਪਰਾਸ਼ਰ ਨੇ ਸੰਗੋਵਾਲ, ਜਰਖੜ ,ਰਣੀਆ, ਕੈਂਡ ਵਿਖੇ ਕੀਤੇ ਵੱਡੇ ਚੋਣ ਜਲਸੇ

 ਹਲਕਾ ਲੋਕ ਸਭਾ ਲੁਧਿਆਣਾ —-ਪੱਪੀ ਪਰਾਸ਼ਰ ਨੇ ਜਰਖੜ, ਸੰਗੋਵਾਲ, ਰਣੀਆ, ਕੈਂਡ, ਜੱਸੋਵਾਲ,ਖੇੜੀ  ਵਿਖੇ ਕੀਤਾ ਵੱਡੇ ਚੋਣ  ਜਲਸਿਆਂ ਨੂੰ ਸੰਬੋਧਨ
 ਜਿੱਤਣ ਤੋਂ ਬਾਅਦ ਹਲਕਾ ਗਿੱਲ ਦੀ ਨੁਹਾਰ ਬਦਲਾਂਗੇ –ਪੱਪੀ /  ਵਿਧਾਇਕ  ਸੰਗੋਵਾਲ
 ਲੁਧਿਆਣਾ 3 ਮਈ (                 )
 ਆਮ ਆਦਮੀ ਪਾਰਟੀ ਦੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ   ਉਮੀਦਵਾਰ ਸ੍ਰੀ  ਅਸ਼ੌਕ ਪਰਾਸ਼ਰ ਪੱਪੀ ਸ਼ਾਹਪੁਰੀਆ  ਦੇ ਹੱਕ ਵਿੱਚ  ਹਲਕਾ  ਗਿੱਲ ਦੇ ਪਿੰਡ ਸੰਗੋਵਾਲ, ਜਰਖੜ ,ਰਣੀਆਂ, ਕੈਂਡ , ਜੱਸੋਵਾਲ, ਖੇੜੀ ਆਦਿ ਪਿੰਡਾਂ ਦੇ ਵਿੱਚ ਹੋਏ ਵੱਡੇ ਚੋਣ ਜਲਸਿਆਂ ਨੂੰ  ਸੰਬੋਧਨ ਕਰਦਿਆਂ ਸ੍ਰੀ  ਅਸ਼ੋਕ ਪ੍ਰਾਸਰ ਪੱਪੀ ਸ਼ਾਹਪੁਰੀਆ ਅਤੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਖਿਆ ਕਿ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਹਲਕਾ ਗਿੱਲ ਦੀ ਨੁਹਾਰ  ਬਦਲੇਗੀ ,  ਐਮਪੀ ਕੋਟੇ ਦੇ ਅਖਤਿਆਰੀ ਫੰਡ ਵੱਡੇ ਪੱਧਰ ਤੇ ਹਲਕਾ ਗਿੱਲ ਦੇ ਵਿਕਾਸ ਉੱਤੇ ਲਾਏ ਜਾਣਗੇ ।
                ਪਿੰਡ ਜਰਖੜ ਅਤੇ ਸੰਗੋਵਾਲ ਵਿਖੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ   ਸ੍ਰੀ ਅਸ਼ੋਕ ਪਰਾਸ਼ਰ  ਪੱਪੀ ਸ਼ਾਹਪੁਰੀਆ  ਨੇ ਆਖਿਆ ਕਿ ਹੁਣ ਤੱਕ ਰਵਾਇਤੀ ਪਾਰਟੀਆਂ ਨੇ ਸਵਾਏ ਲਾਰਿਆਂ ਤੋਂ ਪੰਜਾਬ ਨੂੰ ਕੁਝ ਨਹੀਂ ਦਿੱਤਾ ਹੈ  ਜਦ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਆਪਣੇ ਕੀਤੇ 90% ਵਾਅਦੇ ਪੂਰੇ ਕਰ ਦਿੱਤੇ ਹਨ ।  ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਖਿਆ ਕਿ ਬਿਜਲੀ ਬਿਲਾਂ ਦੀ ਮਾਫੀ, ਮਹੱਲਾ ਕਲੀਨਿਕ  ਦੀ ਸਹੂਲਤ , ਟੋਲ ਪਲਾਜੇ ਬੰਦ ਹੋਣਾ , ਸੂਏ ਕੱਸੀਆਂ ਦਾ ਪੱਕੇ ਹੋਣਾ, ਨੌਜਵਾਨਾਂ ਲਈ 42 ਹਜਾਰ ਨੌਕਰੀਆਂ ਦਾ ਮਿਲਣਾ ,  ਕਿਸਾਨਾਂ ਦੀਆਂ ਫਸਲਾਂ ਦੇ ਮੰਡੀਆਂ ਵਿੱਚ ਵਧੀਆ ਪ੍ਰਬੰਧ ਹੋਣਾ ,  ਵਿਧਾਇਕਾਂ ਦੀਆਂ ਵਾਧੂ ਪੈਨਸਨਾਂ ਬੰਦ ਕਰਨਾ ਅਤੇ ਖਿਡਾਰੀਆਂ ਲਈ ਚੰਗੀਆਂ ਨੌਕਰੀਆਂ    ਦੇਣਾ  ਆਦਿ ਵਿਕਾਸ ਕੰਮਾਂ ਦੇ ਅਧਾਰ ਤੇ ਆਮ ਆਦਮੀ ਪਾਰਟੀ ਲੋਕਾਂ ਤੋਂ ਵੋਟਾਂ ਮੰਗ ਰਹੀ ਹੈ ।  ਉਹਨਾਂ ਆਖਿਆ ਕਿ 2027 ਤੱਕ ਹਲਕਾ ਗਿੱਲ  ਵਿਕਾਸ ਪੱਖੋਂ ਇੱਕ ਨਮੂਨੇ ਦਾ ਹਲਕਾ ਹੋਵੇਗਾ ।  ਇਸ ਮੌਕੇ ਹੋਰ ਵੱਖ ਵੱਖ ਚੋਣ ਜਲਸਿਆਂ ਨੂੰ ਜਗਰੂਪ ਸਿੰਘ ਜਰਖੜ ਮੀਤ ਪ੍ਰਧਾਨ  ਆਮ ਆਦਮੀ ਪਾਰਟੀ ਖੇਡ ਵਿੰਗ,ਮਨਜੀਤ ਸਿੰਘ ਬੁਟਹਾਰੀ ,  ਦਾਰਾ ਸਿੰਘ ਸੰਗੋਵਾਲ ,  ਸ਼ਿੰਦਾ ਲਹਿਰਾ, ਜਗਦੀਪ ਸਿੰਘ ਕਾਲਾ ਘਵੱਦੀ ਆਦਿ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।  ਇਸ ਮੌਕੇ ਮਨਮੋਹਣ ਸਿੰਘ ਪੱਪੂ ਕਾਲਖ ,  ਗੁਰਜੀਤ ਸਿੰਘ  ਗਿੱਲ  ਲਾਦੀਆਂ,  ਜਸਵਿੰਦਰ ਸਿੰਘ ਜੱਸੀ ਪੀਏ , ਰਘਵੀਰ ਸਿੰਘ ਖਾਨਪੁਰ, ਸੰਦੀਪ ਸਿੰਘ  ਪੰਧੇਰ ਜਰਖੜ ,ਸਾਬੀ ਜਰਖੜ ,ਕੁਲਦੀਪ ਸਿੰਘ ਘਵਁਦੀ,  ਸੁਖਦੇਵ ਸਿੰਘ ਡੇਹਲੋ ,  ਦਵਿੰਦਰ ਪਾਲ ਸਿੰਘ ਲਾਡੀ ਸੰਗੋਵਾਲ,  ਰਜਿੰਦਰ ਸਿੰਘ ਮੰਤਰੀ , ਕਰਤਾਰ ਸਿੰਘ ਸੰਗੋਵਾਲ ,ਬਾਬਾ ਨਿਰਮਲ ਸਿੰਘ ਸੰਗੋਵਾਲ ਗੁਰਵਿੰਦਰ ਸਿੰਘ ਕੈਂਡ, ਬੰਤ ਸਿੰਘ ਜੱਸੋਵਾਲ ,ਜਗਜੀਤ ਸਿੰਘ ਜਸੋਵਾਲ, ਮਹਿੰਦਰ ਸਿੰਘ ਕੈਂਡ, ਲਾਲਾ ਜੱਸੋਵਾਲ, ਨੀਟੂ ਜੱਸੋਵਾਲ ,ਸ਼ੋਮਾ ਖੇੜੀ ,ਕਿੰਦਾ ਖੇੜੀ ਸੋਨੀ ਗਿੱਲ ,ਗੁਰਪਾਲ ਸਿੰਘ ਖੇੜੀ ,  ਸ਼ਿੰਗਾਰਾ ਸਿੰਘ ਜਰਖੜ ,  ਸੋਨੂ ਗਿੱਲ  ਆਦਿ ਇਲਾਕੇ ਦੇ ਪਤਵੰਤੇ ਪੰਚ ਸਰਪੰਚ ਅਤੇ ਉਹ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਸ਼ਾਹਪੁਰੀਆ ਨੇ ਪਿੰਡ ਸਰੀਂਹ ਵਿਖੇ ਸਵਰਗੀ ਜੀਤ ਸਿੰਘ  ਦੀ ਬੇਵਕਤੀ ਮੌਤ ਤੇ  ਆਪਣੀ ਹਾਜ਼ਰੀ ਭਰਦਿਆਂ  ਵਿਦੇਸ਼ਾਂ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ।

LEAVE A REPLY

Please enter your comment!
Please enter your name here