ਫਰਿਜਨੋ ਕੈਲੀਫੋਰਨੀਆ ਯੂਐਸਏ ਸਪੋਰਟਸ ਕਲੱਬ ਵੱਲੋਂ ਕਰਵਾਏ ਖੇਡ ਮੇਲੇ ਚਕਬੱਡੀ ਤੇ ਰੱਸਾਕੱਸ਼ੀ ਚ ਫਰਿਜਨੋ ਪਹਿਲੇ ਸਥਾਨ ਤੇ ਰਿਹਾ।

0
173

ਸੈਕਰਾਮੈਂਟੋ, ਕੈਲੀਫੋਰਨੀਆਂ(ਹੁਸਨ ਲੜੋਅ ਬੰਗਾ)
ਫਰਿਜਨੋ ਦੇ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਵਿੱਚ ਸਥਾਨਿਕ ਫਰਿਜਨੋ ਕੈਲੀਫੋਰਨੀਆ ਯੂਐਸਏ ਸਪੋਰਟਸ ਕਲੱਬ ਵੱਲੋਂ ਪਹਿਲਾ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਚੋਟੀ ਦੇ ਖਿਡਾਰੀ ਪਹੁੰਚੇ ਹੋਏ ਸਨ। ਇਹਨਾਂ ਮੁਕਾਬਲਿਆਂ ਵਿੱਚ ਜਿੱਥੇ ਚਾਰ ਓਪਨ ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ, ਓਥੇ ਹੀ 2 ਅੰਡਰ ਟਵੱਟੀਵੰਨ ਦੀਆਂ ਟੀਮਾਂ ਪਹੁੰਚੀਆਂ ਹੋਈਆ ਸਨ। ਕਬੱਡੀ ਮੁਕਾਬਲਿਆਂ ਤੋਂ ਬਿਨਾਂ ਰੱਸਾਕਸ਼ੀ ਦੇ ਦਿਲਕਸ਼ ਮੁਕਾਬਲੇ ਵੀ ਵੇਖਣ ਨੂੰ ਮਿਲੇ। ਰੱਸਾਕਸ਼ੀ ਵਿੱਚ ਫਰਿਜਨੋ ਦੀ ਟੀਮ ਸਿਲਮਾਂ ਦੀ ਟੀਮ ਨੂੰ ਹਰਾਕੇ ਜੇਤੂ ਰਹੀ। ਅੰਡਰ 21 ਕਬੱਡੀ ਮੈਚਾ ਦੌਰਾਨ, ਫ਼ਾਈਨਲ ਮੈਚ ਬਹੁਤ ਫਸਵਾਂ ਰਿਹਾ ਅਤੇ ਫਰਿਜ਼ਨੋ ਨੇ ਸੈਕਰਾਮੈਂਟੋ ਦੀ ਕਲੱਬ ਨੂੰ 43-30 ਦੇ ਸਕੋਰ ਨਾਲ ਹਰਾਕੇ ਇਹ ਮੈਚ ਜਿੱਤਿਆ। ਕਬੱਡੀ ਓਪਨ ਦੇ ਮੈਚ ਵੇਖਣ ਲਈ ਦਰਸ਼ਕ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਇਹਨਾਂ ਰੁਮਾਂਚਕ ਮੁਕਾਬਲਿਆਂ ਦੌਰਾਨ ਮੈਨਟੀਕਾ ਦੀ ਟੀਮ ਨੇ ਫਰਿਜਨੋ ਨੂੰ ਮਾਤ ਦਿੰਦਿਆਂ ਫ਼ਾਈਨਲ ਮੈਚ ਸਾਢੇ ਠਾਈ ਦੇ ਮੁਕਾਬਲੇ ਸਤਾਈ ਪੁਆਇੰਟਾਂ ਨਾਲ ਜਿੱਤਕੇ ਕੱਪ ਆਪਣੇ ਨਾਮ ਕੀਤਾ।ਪ੍ਰਬੰਧਕਾਂ ਵੱਲੋਂ ਸਮੂਹ ਟੀਮਾਂ, ਸਪਾਂਸਰ, ਰੈਫਰੀ ਸਹਿਬਾਨ, ਕੁਮੈਂਟੇਟਰਾ ਅਤੇ ਵਲੰਟੀਅਰ ਵੀਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਟੂਰਨਾਂਮੈਂਟ ਨੂੰ ਰੌਚਿਕ ਬਣਾਉਣ ਲਈ ਕੁਮੈਂਟੇਟਰ ਸਵਰਨ ਮੱਲਾ ਅਤੇ ਗੁਰਪ੍ਰੀਤ ਪੱਡਾ ਨੇ ਆਪਣੇ ਟੋਟਕਿਆਂ ਨਾਲ ਖ਼ੂਬ ਰੰਗ ਬੰਨਿਆ। ਪਰਾਈਮ ਟਰੱਕ ਡ੍ਰਾਈਵਿੰਗ ਸਕੂਲ ਵਾਲੇ ਰਛਪਾਲ ਸਿੰਘ ਸਹੋਤਾ ਵੱਲੋਂ ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤਿਆ। ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਨੇ ਗਰਮੀ ਤੋਂ ਰਾਹਤ ਦੇਣ ਲਈ ਸਕੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ, ਲਾਈ ਰੂਅਫ਼ਜਾ ਅਤੇ ਆਈਸ ਕਰੀਮ ਦੀ ਛਬੀਲ ਖਾਸ ਖਿੱਚ ਦਾ ਕੇਂਦਰ ਰਹੀ। ਗਰੀਨ ਪਾਰਕਵਾਲੇ ਹਰਚੰਦ ਦਿਊਲ ਅਤੇ ਤਰਲੋਚਨ ਸਿੰਘ ਨੇ ਲੰਗਰ ਦੀ ਸੇਵਾ ਕੀਤੀ। ਇਸ ਟੂਰਨਾਮੈਂਟ ਨੂੰ ਸਿਰੇ ਚਾੜਨ ਲਈ ਕਬੱਡੀ ਪ੍ਰਮੋਟਰ ਨਾਜਰ ਸਿੰਘ ਸਹੋਤਾ, ਖੇਡ ਲੇਖਕ ਅਮਰਜੀਤ ਸਿੰਘ ਦੌਧਰ, ਜੀਤਾ ਜੰਗੀਆਣਾ ਅਤੇ ਕਾਲਾ ਡੋਡ ਨੇ ਅਹਿਮ ਰੋਲ ਅਦਾ ਕੀਤਾ। ਕਬੱਡੀ ਓਪਨ ਦਾ ਪਹਿਲਾ ਇਨਾਮ ਜੇ. ਐਸ. ਟੀ. ਟਰੱਰ ਪਰਮਿੰਟਸ ਅਤੇ ਜੇ ਐਸ ਇੰਸੋਰੈਂਸ ਵਾਲੇ ਜਗਦੀਪ ਸਿੰਘ ਨੇ ਦਿੱਤਾ। ਦੂਸਰਾ ਇਨਾਮ ਜੀਡੀ ਟਰੱਕਿੰਗ ਵੱਲੋ ਦਿੱਤਾ ਗਿਆ। ਤੀਸਰਾ ਇਨਾਮ ਜੇ ਐਨ ਟ੍ਰਾਂਸਪੋਰਟ ਵਾਲੇ ਜਸਪਾਲ ਸਿੰਘ ਧਾਲੀਵਾਲ, ਖੁਸ਼ ਧਾਲੀਵਾਲ, ਬਲਪ੍ਰੀਤ ਸਿੰਘ ਅਤੇ ਵੱਲੋ ਦਿੱਤਾ ਗਿਆ। ਅੰਡਰ ਟਵੱਟੀ ਵੰਨ ਦਾ ਪਹਿਲਾ ਇਨਾਮ ਪੀਸੀਏ ਫਰਿਜਨੋ ਵੱਲੋ ਦਿੱਤਾ ਗਿਆ। ਰੱਸਾਕਸ਼ੀ ਦਾ ਪਹਿਲਾ ਇਨਾਮ ਜੱਸੀ ਸਟੋਨ ਟਰੱਕਿੰਗ ਵੱਲੋ ਦਿੱਤਾ ਗਿਆ। ਇਸ ਮੌਕੇ ਸਾਬਕਾ ਕਬੱਡੀ ਖਿਡਾਰੀਆਂ ਬੱਲੀ ਮਹੇੜੂ, ਬਲਵਿੰਦਰ ਭਲਵਾਨ, ਜਰਨੈਲ ਜੈਲਾ ਸਿਲਮਾ, ਰਾਮਾ ਸਮਰਾਲਾ, ਗੀਤਾ ਸੁਖਦੌਲਤ, ਗੁਰਪ੍ਰੀਤ ਬੈਂਸ, ਜੱਸਾ ਭਲਵਾਨ ਮੌਲਾ ਕਦੋਲਾ ਜੱਟਾਂ ਆਦਿ ਪਲੇਅਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਰੈਫ਼ਰੀਆਂ ਵਿੱਚ ਦਲਵੀਰ ਚੌਧਰੀ, ਮੰਦਰ ਲੰਡੇਕੇ, ਵੀਰੂ ਵੱਡਾ ਘਰ, ਮੇਸ਼ੀ ਭਲਵਾਨ ਅਤੇ ਕਬੱਡੀ ਕੋਚ ਬਾਬਾ ਨੇ ਸੇਵਾਵਾਂ ਬਾਖੂਬੀ ਨਿਭਾਈਆਂ। ਵਰਲਡ ਕੱਪ ਦੀਆਂ ਖਿਡਾਰਨਾਂ ਰਾਮ ਬਤੇਰੀ (ਸਮੈਣ ਹਰਿਆਣਾ), ਮੀਨੂੰ (ਜੀਂਦ ਹਰਿਆਣਾ) ਅਤੇ ਸੁੱਖੀ ਲਿੱਦੜਾ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਤ ਕੀਤਾ ਗਿਆ। ਬਾਕੀ ਮੁਕਾਬਲਿਆ ਦੌਰਾਨ ਓਪਨ ਕਬੱਡੀ ਦਾ ਮੈਚ ਫਰਿਜਨੋ ਅਤੇ ਬੇਕਰਸਫੀਲਡ ਦੀਆਂ ਟੀਮਾਂ ਦਰਮਿਆਨ ਹੋਇਆ ਜਿਹੜਾ ਫਰਿਜਨੋ ਨੇ 35-31 ਦੇ ਫਰਕ ਨਾਲ ਜਿੱਤਿਆ। ਦੂਸਰਾ ਮੈਚ ਮੈਨਟੀਕਾ ਅਤੇ ਯੂਬਾ ਸਿਟੀ ਦਰਮਿਆਨ ਖੇਡਿਆ ਗਿਆ ਜਿਹੜਾ ਮੈਨਟੀਕਾ ਨੇ ਸਾਢੇ ਪੈਂਤੀ ਅਤੇ ਪੈਂਤੀ ਦੇ ਸਕੋਰ ਨਾਲ ਅੱਧੇ ਪੁਆਇੰਟ ਤੇ ਜਿੱਤਿਆ। ਤੀਸਰਾ ਮੈਚ ਫਰਿਜਨੋ ਤੇ ਮੈਨਟੀਕਾ ਦਰਮਿਆਨ ਹੋਇਆ ਜਿਹੜਾ ਫਰਿਜਨੋ ਨੇ 36-30 ਨਾਲ ਜਿੱਤਿਆ। ਚੌਥਾ ਮੈਚ ਬੇਕਰਸਫੀਲ ਅਤੇ ਯੂਬਾ ਸਿਟੀ ਦਰਮਿਆਨ ਖੜਕਿਆ ਤੇ ਜਿਹੜਾ ਯੂਬਾ ਸਿਟੀ ਨੇ 44-34 ਨਾਲ ਜਿੱਤਿਆ ਅਤੇ ਪੰਜਵਾਂ ਤੇ ਫਾਇਨਲ ਮੈਚ ਫਰਿਜਨੋ ਅਤੇ ਮੈਨਟੀਕਾ ਦਰਮਿਆਨ ਹੋਇਆ ਜਿਹੜਾ ਮੈਨਟੀਕਾ ਨੇ ਡੇਢ ਪੁਆਇੰਟ ਤੇ ਜਿੱਤਕੇ ਕੱਪ ਆਪਣੇ ਨਾਮ ਕੀਤਾ। ਇਸ ਟੂਰਨਾਮੈਂਟ ਵਿੱਚ ਜਲੰਧਰ ਦੇ ਸਾਬਕਾ ਐਸ ਐਸਪੀ ਕੁਲਵੰਤ ਸਿੰਘ ਲੰਬੜ ਨੇ ਵਿਸ਼ੇਸ਼ ਸ਼ਿਰਕਕ ਕੀਤੀ।ਕਬੱਡੀ ਪ੍ਰੋਮੋਟਰ ਨਾਜਰ ਸਿੰਘ ਸਹੋਤਾ ਅਤੇ ਫਰਿਜਨੋ ਕੈਲੀਫੋਰਨੀਆ ਯੂਐਸਏ ਸਪੋਰਟਸ ਕਲੱਬ ਨੇ ਮੈਕਸੀਕਨ ਮੂਲ ਦੇ ਅਮੈਰਕਿਨ ਕਬੱਡੀ ਖਿਡਾਰੀ ਹਾਸੂਸ ਚਾਵੇਜ ਦੀ ਮੌਤ ਤੇ ਡਾਢੇ ਦੁੱਖ ਦਾ ਪ੍ਰਗਟ ਕੀਤਾ।

LEAVE A REPLY

Please enter your comment!
Please enter your name here