ਫਰਿਜਨੋ ਦੀ ਦਿਓਲ  ਫੈਮਲੀ ਨੂੰ ਸਦਮਾਂ

0
216

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ / ਫਰਿਜਨੋ (ਕੈਲੀਫੋਰਨੀਆਂ) -ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੋਪਾਰਾਏ ਕਲਾਂ ਦੇ ਫਰਿਜਨੋ ਵਸਦੇ ਦਿਓਲ ਪਰਿਵਾਰ ਨੂੰ ਪਿਛਲੇ ਦਿਨੀ ਉਸ ਵਕਤ ਭਾਰੀ ਸਦਮਾਂ ਲੱਗਾ ਜਦੋਂ ਇਸ ਪਰਿਵਾਰ ਦੇ ਬਜ਼ੁਰਗ ਬਾਪੂ ਪ੍ਰਿੰਸੀਪਲ ਸੁਰਜੀਤ ਸਿੰਘ ਦਿਓਲ, 99 ਸਾਲ ਦੀ ਉਮਰ ਭੋਗਕੇ ਚੜਾਈ ਕਰ ਗਏ। ਬਾਪੂ ਜੀ ਪਿਛਲੇ ਲੰਮੇ ਸਮੇਂ ਤੋਂ ਫਰਿਜਨੋ ਵਿਖੇ ਪਰਿਵਾਰ ਸਮੇਤ ਰਹਿ ਰਹੇ ਸਨ। ਉਹ ਪਿੱਛੇ ਹਰਿਆ ਭਰਿਆ ਵੱਡਾ ਪਰਿਵਾਰ ਛੱਡ ਗਏ ਹਨ। ਬਾਪੂ ਜੀ ਨੇ ਹੇਰਾਂ ਹਾਈ ਸਕੂਲ ‘ਚ ਬਤੌਰ ਪ੍ਰਿੰਸੀਪਲ 40 ਸਾਲ ਸੇਵਾਵਾਂ ਨਿਭਾਈਆਂ। ਬਾਪੂ ਜੀ ਤੋਂ ਪੜ੍ਹਕੇ ਬਹੁਤ ਸਾਰੇ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਵਿੱਚ ਸਫਲ ਜ਼ਿੰਦਗੀ ਬਤੀਤ ਕਰ ਰਹੇ ਹਨ। ਦਿਓਲ ਪਰਿਵਾਰ ਦੇ ਬੱਚੇ ਵੀ ਬੜੇ ਪੜ੍ਹੇ ਲਿਖੇ, ਸਵ. ਬਾਪੂ ਸੁਰਜੀਤ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਦੇ  ਦਿਓਲ ਪਰਿਵਾਰ ਦਾ ਨਾਂ ਰੌਸ਼ਨ ਕਰ ਰਹੇ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਕਰਮਨ ਸ਼ਹਿਰ ਦੀ ਬਹੁਪੱਖੀ ਸ਼ਖ਼ਸੀਅਤ ਬਿੱਲ ਨਿੱਝਰ ਦੀ ਪਤਨੀ ਸਵ. ਬਾਪੂ ਸੁਰਜੀਤ ਸਿੰਘ ਦਿਊਲ ਦੀ ਪੋਤੀ ਹੈ। ਬਾਪੂ ਜੀ ਦੀ ਦੇਹ ਦਾ ਅੰਤਿਮ ਸਸਕਾਰ ਮਿਤੀ 15 ਸਤੰਬਰ ਦਿਨ ਵੀਰਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਂਮ (4800 E Clayton Ave, Fowler, CA 93625) ਵਿਖੇ ਸਵੇਰ 11 ਵਜੇ ਤੋਂ ਦੁਪਿਹਰ 1 ਵਜੇ ਦਰਮਿਆਨ ਹੋਵੇਗਾ। ਉਪਰੰਤ ਭੋਗ ਅਤੇ ਅੰਤਿਮ ਅਰਦਾਸ ਗੁਰਦਵਾਰਾ ਸਿੰਘ ਸਭਾ (4827 N Parkway Dr, Fresno, CA 93722) ਵਿਖੇ ਹੋਵੇਗੀ। ਦੁੱਖ ਸਾਂਝਾ ਕਰਨ ਲਈ ਜਾ ਹੋਰ ਵਧੇਰੇ ਜਾਣਕਾਰੀ ਲਈ ਤੁਸੀ 559-681-5591 ‘ਤੇ ਸੰਪਰਕ ਕਰ ਸਕਦੇ ਹੋ।

LEAVE A REPLY

Please enter your comment!
Please enter your name here