ਫਰਿਜਨੋ ਵਿਖੇ ਕਾਰ ਹਾਦਸੇ ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

0
264

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜਨੋ / (ਕੈਲੀਫੋਰਨੀਆਂ) -ਅਮਰੀਕਾ ਦੀ ਕੈਲੀਫੋਰਨੀਆਂ ਸਟੇਟ ਦੇ ਸ਼ਹਿਰ ਫਰਿਜ਼ਨੋ ’ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ’ਚ ਦੋ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀਆਂ ਮਾਵਾਂ ਤੇ ਧੀਆਂ ਹਨ, ਜਦਕਿ ਤੀਜਾ ਉਨ੍ਹਾਂ ਦਾ ਰਿਸ਼ਤੇਦਾਰ (ਕੁੜੀ ਦਾ ਸਹੁਰਾ) ਸੀ। ਜਿਨ੍ਹਾਂ ਦੀ ਪਛਾਣ ਬੀਬੀ ਬਲਵੀਰ ਕੌਰ (ਰੁੜਕਾ ਕਲਾਂ ਤੋਂ ਸਾਬਕਾ ਬਲਾਕ ਸੰਮਤੀ ਮੈਂਬਰ) ਪਤਨੀ ਬਲਜੀਤ ਸਿੰਘ ਸਾਬਕਾ ਤਹਿਸੀਲਦਾਰ, ਉਨ੍ਹਾਂ ਦੀ ਪੁੱਤਰੀ ਪ੍ਰੀਤਜੀਤ ਕੌਰ (55) ਅਤੇ ਅਜੀਤ ਸਿੰਘ ਰਾਣਾ ਵਾਸੀ ਜੱਸੋ ਮਾਜਰਾ ਸ਼ਾਮਿਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਪਰਿਵਾਰ ਦੀ ਗੱਡੀ ਨੇ ਸੀਡਰ ਅਤੇ ਫਲੋਰਿਲ ਐਵੇਨਿਊ ਤੇ ਸਟਾਪ ਸਾਈਨ ਮਿੱਸ ਕਰ ਦਿੱਤਾ ਅਤੇ ਦੂਸਰੇ ਪਾਸਿਓਂ ਆਉਂਦੇ ਤੇਜ ਰਫ਼ਤਾਰ ਟਰੱਕ ਨਾਲ ਟੱਕਰ ਹੋ ਗਈ। ਟੱਕਰ ਏਨੀ ਭਿਆਨਕ ਸੀ ਕਾਰ ਨੂੰ ਅੱਗ ਗਈ ਅਤੇ ਇੱਕ ਤਰਾਂ ਦਾ ਬਲਾਸਟ ਹੋ ਗਿਆ ਅਤੇ ਕਾਰ ਨੂੰ ਅੱਗ ਪੈ ਗਈ, ਅਤੇ ਤਿੰਨੇ ਜਾਣੇ ਅੱਗ ਵਿੱਚ ਝੁਲ਼ਸਣ ਕਾਰਨ ਮੌਤ ਦੇ ਮੂੰਹ ਜਾ ਪਏ। ਇਸ ਦੁਖਦਾਈ ਖ਼ਬਰ ਕਾਰਨ ਫਰਿਜ਼ਨੋ ਏਰੀਏ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ ਵਿੱਚ ਹੈ।

LEAVE A REPLY

Please enter your comment!
Please enter your name here