ਫਰਿਜ਼ਨੋ ਨਿਵਾਸੀ ਸ. ਅਰਵਿੰਦਰ ਸਹੋਤਾ ਦੇ ਪੁੱਤਰ ਦਿਲਪ੍ਰੀਤ ਦੇ ਵਿਆਹ ‘ਤੇ ਲੱਗੀਆ ਰੌਣਕਾ

0
342

ਰਿਸ਼ਤੇਦਾਰਾ, ਦੋਸ਼ਤਾ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਦਿੱਤਾ ਅਸੀਰਵਾਦ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੀਤੇ ਦਿਨੀ ਫਰਿਜ਼ਨੋ ਨਿਵਾਸੀ ਸ. ਅਰਵਿੰਦਰ ਸਿੰਘ ਸਹੋਤਾ ਦੇ ਲਾਡਲੇ ਸਪੁੱਤਰ ਦਿਲਪ੍ਰੀਤ ਸਿੰਘ ਸਹੋਤਾ (ਪੋਤਰਾ ਸ. ਨਿਰਮਲ ਸਿੰਘ ਸਹੋਤਾ ਅਤੇ ਭਤੀਜਾ ਨਰਿੰਦਰ ਸਿੰਘ ਨਿੱਕ ਸਹੋਤਾ) ਦਾ ਵਿਆਹ ਪੂਰਨ ਗੁਰ ਮਰਿਯਾਦਾ ਨਾਲ ਵਸਿੰਗਟਨ ਦੇ “ਗੁਰਦੁਆਰਾ ਸਿੰਘ ਸਭਾ ਆਫ ਵਸਿੰਗਟਨ” ਵਿਖੇ ਸ. ਗਗਨਦੀਪ ਸਿੰਘ ਬੈਂਸ ਦੀ ਲਾਡਲੀ ਬੇਟੀ ਹਰਕਿਰਤ ਕੌਰ ਬੈਂਸ ਨਾਲ ਹੋਇਆ। ਇਸ ਉਪਰੰਤ ਪਰਿਵਾਰ ਵੱਲੋਂ ਸਮੂੰਹ ਰਿਸ਼ਤੇਦਾਰਾਂ ਅਤੇ ਦੋਸ਼ਤਾ ਨੂੰ ਸ਼ਾਨਦਾਰ ਪਾਰਟੀ ਫਰਿਜ਼ਨੋ ਦੇ ਗੋਲਡਨ ਪੈਲਸ ਵਿੱਚ ਦਿੱਤੀ ਗਈ। ਜਿੱਥੇ ਸਮੂੰਹ ਪਰਿਵਾਰਕ ਰਿਸ਼ਤੇਦਾਰਾਂ ਅਤੇ ਮਿੱਤਰ-ਸੁਨੇਹੀਆਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ, ਉੱਥੇ ਹੋਰ ਇਲਾਕੇ ਭਰ ਦੀਆਂ ਅਮੈਰੀਕਨ ਅਤੇ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਰਾਜਨੀਤਿਕ ਅਤੇ ਸਮਾਜਿਕ ਸਖਸੀਅਤਾਂ ਨੇ ਵੀ ਆ ਕੇ ਨਵ-ਵਿਆਹੇ ਬੱਚਿਆ ਨੂੰ ਪਿਆਰ ਦਿੱਤਾ। ਇਸ ਖੁਸ਼ੀ ਭਰੇ ਮਹੌਲ ਵਿੱਚ ਸ਼ਾਨਦਾਰ ਪਾਰਟੀ ਦਾ ਸਭ ਨੇ ਭਰਪੂਰ ਅਨੰਦ ਮਾਣਿਆ। ਸਹੋਤਾ ਪਰਿਵਾਰ ਦਾ ਪਿਛੋਕੜ ਪੰਜਾਬ ਤੋਂ ਜਿਲਾਂ ਜਲੰਧਰ ਦੇ ਪਿੰਡ ਬੜਾ ਤੋਂ ਹੈ। ਜੋ ਬਹੁਤ ਲੰਮੇ ਅਰਸੇ ਤੋਂ ਕੈਲੇਫੋਰਨੀਆਂ ਦੇ ਸ਼ਹਿਰ ਸ਼ੈਲਮਾਂ ਅਤੇ ਫਰਿਜ਼ਨੋ ਵਿੱਚ ਰਹਿ ਰਹੇ ਹਨ। ਇਹ ਇਲਾਕੇ ਦੇ ਭਾਈਚਾਰਕ, ਧਾਰਮਿਕ ਅਤੇ ਰਾਜਨੀਤਿਕ ਕਾਰਜਾਂ ਵਿੱਚ ਹਿੱਸਾ ਲੈ ਪੰਜਾਬੀ ਭਾਈਚਾਰੇ ਦਾ ਮਾਣ ਵਧਾਉਣ ਵਾਲਾ ਪਰਿਵਾਰ ਹੈ। ਜੋ ਲੰਮੇ ਅਰਸੇ ਤੋਂ ਗੁਰਦੁਆਰਾ ਸੈਲਮਾਂ ਨਾਲ ਜੁੜਿਆ ਹੋਇਆ ਹੈ। ਇਸ ਸਮੇਂ ਸਾਰੇ ਹਾਜ਼ਰ ਨਜਦੀਕੀਆਂ ਨੇ ਮਿਲ ਕੇ ਸਹੋਤਾ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ। ਮੇਰੇ ਅਤੇ ਸਾਡੇ ਮੀਡੀਆਂ ਗਰੁੱਪ “ਧਾਲੀਆਂ ਅਤੇ ਮਾਛੀਕੇ ਮੀਡੀਆਂ ਅਮਰੀਕਾ” ਵੱਲੋਂ ਸਮੂੰਹ ਸਹੋਤਾ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ। ਪਰਮਾਤਮਾ ਇਸ ਨਵ-ਵਿਆਹੀ ਜੋੜੀ ਨੂੰ ਖੁਸ਼ੀਆਂ ਅਤੇ ਚੜਦੀਕਲਾ ਬਖਸ਼ੇ।

LEAVE A REPLY

Please enter your comment!
Please enter your name here