ਫਰਿਜ਼ਨੋ ਵਿੱਚ “ਮਹਿਫਲ-ਏ-ਦਿਵਾਲੀ” ਦੌਰਾਨ ਲੱਗੀਆਂ ਰੌਣਕਾਂ

0
110

ਫਰਿਜ਼ਨੋ ਵਿੱਚ “ਮਹਿਫਲ-ਏ-ਦਿਵਾਲੀ” ਦੌਰਾਨ ਲੱਗੀਆਂ ਰੌਣਕਾਂ

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਭਾਰਤੀ ਸੱਭਿਆਚਾਰ ਵੱਖ-ਵੱਖ ਰਸਮਾਂ ਅਤੇ ਤਿਉਹਾਰਾਂ ਨਾਲ ਭਰਿਆ ਪਿਆ ਹੈ ਅਤੇ ਇੱਥੋਂ ਦੇ ਜਨਮੇਂ ਲੋਕਾਂ ਨੂੰ ਬਹਾਨਾ ਚਾਹੀਦਾ ਹੁੰਦਾ ਕਿ ਇੰਨਾਂ ਨੂੰ ਕਿਵੇ ਰਲ ਮਨਾਇਆ ਜਾਵੇ। ਦੀਵਾਲੀ ਦਾ ਤਿਉਹਾਰ ਵੀ ਅਜਿਹਾ ਹੀ ਇੱਕ ਖਾਸ ਤਿਉਹਾਰ ਹੈ ਜਿਸ ਨੂੰ ਹਰ ਕੋਈ ਆਪਣੇ-ਆਪਣੇ ਤਰੀਕੇ ਅਤੇ ਵਿਸ਼ਵਾਸ ਅਨੁਸਾਰ ਮਨਾਉਂਦਾ ਹੈ। ਕੁਝ ਲੋਕ ਆਪਣੇ ਧਰਮ ਅਸਥਾਨਾਂ ‘ਤੇ ਜਾ ਕੇ ਮਨਾਉਂਦੇ ਹਨ ਅਤੇ ਕੁਝ ਇੰਨ੍ਹਾਂ ਹੀ ਤਿਉਹਾਰਾਂ ਨੂੰ ਆਪਣੇ ਮੰਨੋਰੰਜ਼ਨ ਵਜੋਂ ਮਨਾਉਂਦੇ ਹਨ।
             ਬੀਤੇ ਦਿਨੀ ਕੁਝ ਖਾਸ ਸਾਹਿੱਤਕ ਅਤੇ ਸੰਗੀਤਕ ਹਸਤੀਆਂ ਨੇ ਰਲ ਗਾਇਕ ਗੌਗੀ ਸੰਧੂ ਦੇ ਉੱਦਮ ਸਦਕਾ “ਮਹਿਫਲ-ਏ-ਦਿਵਾਲੀ” ਦਾ ਆਗਾਜ਼ ਕੀਤਾ।  ਇਸ ਪ੍ਰੋਗਰਾਮ ਦੀ ਖ਼ਾਸੀਅਤ ਇਹ ਸੀ ਕਿ ਇਹ ਪ੍ਰੋਗਰਾਮ ਪਹਿਲੀ ਵਾਰ ਗਾਇਕਾਂ ਦੁਆਰਾ, ਗਾਇਕਾਂ ਦੇ ਸਨਮਾਨ ਹਿੱਤ ਰੱਖਿਆ ਗਿਆ ਸੀ। ਇਸ ਵਿੱਚ ਸ਼ਾਮਲ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਸਭ ਕਲਾਕਾਰ ਸ਼ਾਮਲ ਸਨ। ਜਿੰਨ੍ਹਾਂ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਬਾ-ਕਮਾਲ ਗਾਇਆ। ਇਸ ਤੋਂ ਇਲਾਵਾ ਦੋਗਾਣਾ ਜੋੜੀਆਂ ਨੇ ਵੀ ਗਾ ਮਹੌਲ ਨੂੰ ਰੰਗੀਨ ਬਣਾਇਆ। ਇਸ ਮਹਿਫਲ ਵਿੱਚ ਹਾਜ਼ਰੀਨ ਕਲਾਕਾਰਾ ਨੇ ਆਪਣੀ ਗਾਇਕੀ ਦੇ ਨਾਲ-ਨਾਲ ਪੰਜਾਬੀ ਅਤੇ ਹਿੰਦੀ ਕਰਿਊਕੀ ਸਟਾਈਲ ਵਿੱਚ ਗਾਉਂਦੇ ਹੋਏ ਸਭ ਨੂੰ ਨੱਚਣ ਲਾਈ ਰੱਖਿਆ।
               ਇਸ ਸਮੇਂ ਕਲਾਕਾਰਾਂ ਦੀ ਮਹਿਫਲ ਵਿੱਚ ਪੂਨਮ ਮਲਹੋਤਰਾ,  ਜੁਨੀਆਰ ਕਿਸ਼ੋਰ, ਮੀਮੀ ਗਰਿਨ,  ਜੋਤੀ ਸਿੰਘ,  ਜਸਵੰਤ ਜੱਸੀ, ਮਲਿਕ ਅਵਾਨ,  ਮਨਪ੍ਰੀਤ ਕੋਰ,  ਅਰਸ ਖ਼ਾਨ, ਅਮਰ ਸੱਬਰਵਾਲ,  ਕਮਲ ਸੰਬਰਵਾਈ,  ਟਰੀਸ਼ਾ, ਸੁੱਖ, ਦਿਲਜੀਤ ਅਤੇ ਮਾਸਟਰ ਲੈਡਿਨ ਆਦਿਕ ਨੇ ਰੌਣਕਾਂ ਲਾਈਆ।
                     ਮਹਿਫਲ ਦੀ ਸਮਾਪਤੀ ‘ਤੇ ਮੁੱਖ ਪ੍ਰਬੰਧਕ ਗੌਗੀ ਸੰਧੂ ਅਤੇ ਰਾਣੀ ਸੰਧੂ ਵੱਲੋਂ ਰਾਤਰੀਂ ਦੇ ਸੁਆਦਿਸ਼ਟ ਖਾਣੇ ਦੇ ਨਾਲ-ਨਾਲ ਸਭ ਨੂੰ ਦਿਵਾਲੀ ਦੀਆਂ ਮਿਠਿਆਈਆਂ ਦੇ ਡੱਬੇ ਦੇ ਕੇ ਨਿਵਾਜ਼ਿਆ ਗਿਆ। ਅੰਤ ਗਾਉਂਦੇ, ਹੱਸਦੇ ਖੇਡਦੇ ਅਤੇ ਨੱਚਦੇ ਮਹਿਫਲ ਯਾਦਗਾਰੀ ਹੋ ਨਿਬੜੀ।

LEAVE A REPLY

Please enter your comment!
Please enter your name here