ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਇੱਕ ਐਨੀਮਲ ਸ਼ੈਲਟਰ ਦੇ ਨੇੜੇ ਹਾਈਵੇਅ 99 ‘ਤੇ ਘਾਹ ਨੂੰ ਲੱਗੀ ਅੱਗ ਕਾਰਨ ਸਟਾਫ ਵਿੱਚ ਹਫੜਾ ਦਫੜੀ ਮੱਚ ਗਈ। ਇਸ ਅੱਗ ਕਾਰਨ ਪਸ਼ੂਆਂ ਦੇ ਇਸ ਸ਼ੈਲਟਰ ਲਈ ਖਤਰਾ ਪੈਦਾ ਹੋ ਗਿਆ ਸੀ। ਇਸ ਸਬੰਧੀ ਫਰਿਜ਼ਨੋ ਫਾਇਰ ਵਿਭਾਗ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਸਵੇਰੇ ਲਗਭਗ 9:30 ਵਜੇ, ਬੇਲਮੋਂਟ ਐਵੇਨਿਊ ਅਤੇ ਹਾਈਵੇ 180 ਦੇ ਵਿਚਕਾਰ ਹਾਈਵੇ 99 ਦੇ ਨਾਲ ਖੜ੍ਹੇ ਘਾਹ ਦੀਆਂ ਕਈ ਅੱਗਾਂ ਲੱਗੀਆਂ। ਇਨ੍ਹਾਂ ਵਿੱਚੋਂ ਦੋ ਅੱਗਾਂ ਹਾਈਵੇ 99 ਅਤੇ ਨੀਲਸਨ ਦੇ ਨੇੜੇ ਲੱਗੀਆਂ, ਜਿੱਥੇ ਫਰਿਜ਼ਨੋ ਹਿਊਮਨ ਐਨੀਮਲ ਸਰਵਿਸਿਜ਼ ਸ਼ੈਲਟਰ ਹਾਈਵੇ ਨੇੜੇ ਸਥਿਤ ਹੈ ਜਦਕਿ ਸ਼ੈਲਟਰ ਦਾ ਮੁੱਖ ਦਫਤਰ ਅੱਗ ਤੋਂ ਕੁੱਝ ਦੂਰੀ ‘ਤੇ ਹੀ ਸਥਿਤ ਸੀ। ਇਸ ਐਨੀਮਲ ਸ਼ੈਲਟਰ ਦੇ ਕਰਮਚਾਰੀਆਂ ਨੇ ਵੀ ਅੱਗ ਬੁਝਾਉਣ ਦੇ ਯਤਨ ਕੀਤੇ ਅਤੇ ਫਾਇਰ ਵਿਭਾਗ ਦੁਆਰਾ ਕਾਰਵਾਈ ਕਰਦਿਆਂ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ। ਅਧਿਕਾਰੀਆਂ ਅਨੁਸਾਰ ਇਸ ਅੱਗ ਦੀ ਵਜ੍ਹਾ ਨਾਲ ਐਨੀਮਲ ਸ਼ੈਲਟਰ ਜਾਂ ਕਿਸੇ ਕਰਮਚਾਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
Boota Singh Basi
President & Chief Editor