ਫਲੋਰੀਡਾ ਗੋਲੀਕਾਡ ਵਿਚੋ ਬਚੇ ਵਿਦਿਆਰਥੀਆਂ ਨੇ ਗੰਨ ਕਲਚਰ ਨੂੰ ਖਤਮ ਕਰਨ ਲਈ ਵਾਈਟ ਹਾਊਸ ਤੇ ਕੈਪੀਟਲ ਹਿੱਲ ਤੇ ਵਿਰੋਧ ਪ੍ਰਦਰਸ਼ਨ ਕੀਤਾ।

0
207

ਵਸ਼ਿਗਟਨ ਡੀ ਸੀ-(ਮਾਣਕੂ/ਗਿੱਲ) ਅਮਰੀਕਾ ਦੇ ਸਕੂਲਾਂ ਵਿੱਚ ਗੋਲੀਕਾਡ ਬਹੁਤ ਹੋ ਰਹੇ ਹਨ।ਜਿਸ ਕਰਕੇ ਬੱਚਿਆਂ ਤੇ ਮਾਪਿਆ ਵਿੱਚ ਭਾਰੀ ਸਹਿਮ ਹੈ।ਭਾਵੇ ਰਾਜਨੀਤਕ ਪਾਰਟੀਆਂ ਇਸ ਸੰਬੰਧੀ ਗੰਭੀਰਤਾ ਨਾਲ ਸੋਚ ਵਿਚਾਰਾ ਵਿੱਚ ਲੱਗੀਆਂ ਹੋਈਆਂ ਹਨ।ਪਰ ਕਿਸੇ ਨਤੀਜੇ ਤੇ ਪਹੁੰਚ ਸਕੀਆਂ ਹਨ। ਜਿਸ ਦੇ ਇਵਜ਼ਾਨੇ ਵਿਦਿਆਰਥੀ ਵੀ ਵਿਰੋਧ ਵੱਲ ਤੁਰ ਪਏ ਹਨ।ਪਰ ਇਸ ਵਾਰ ਇਹ ਵਿਰੋਧ ਉਹ ਵਿਦਿਆਰਥੀ ਕਰ ਰਹੇ ਸਨ। ਜੋ ਫਲੋਰੀਡਾ ਸਕੂਲ ਦੇ ਗੋਲੀਕਾਡ ਵਿੱਚੋਂ ਬਚ ਗਏ ਸਨ।
ਇਹ ਵਿਦਿਆਰਥੀਆਂ ਨੇ ਸਕੂਲ ਬੱਸ ਨੂੰ ਇਸ ਢੰਗ ਨਾਲ ਬਣਾਇਆ ਸੀ । ਜਿਸ ਵਿੱਚ ਉਹ ਸਾਰਾ ਕੁਝ ਮੋਜੂਦ ਸੀ ਜੋ ਵਿਰੋਧ ਲਈ ਚਾਹੀਦਾ ਸੀ।ਵਿਦਿਆਰਥੀਆਂ ਵੱਲੋਂ ਵਾਈਸ ਹਾਊਸ ਦੇ ਸਾਹਮਣੇ ਭਾਵੁਕ ਭਾਸ਼ਣ ਗੰਨ ਕਲਚਰ ਤੇ ਦਿੱਤਾ ਤੇ ਗੰਨ ਵਿਰੋਧੀ ਹੋਰਡਿੰਗ ਦਿਖਾਕੇ ਭੀੜ ਨੂੰ ਖ਼ੂਬ ਇਕੱਠਾ ਕੀਤਾ ਹੈ।ਬੱਚਿਆਂ ਨੇ ਕਿਹਾ ਅਪਨਾ ਟੀ ਵੀ ਜਦੋਂ ਲਗਾਉਂਦੇ ਹੋ ਤਾ ਤੁਹਾਨੂੰ ਇਹ ਸੁਣਨ ਨੂੰ ਮਿਲਦਾ ਹੈ।ਅੱਜ ਗੋਲੀਬਾਰੀ ਮੰਦਰ ਵਿੱਚ ਹੋਈ ਹੈ। ਅੱਜ ਮਾਲ ਵਿੱਚ ਗੋਲੀਬਾਰੀ ਹੋਈ ਕਦੇ ਸਕੂਲ ਵਿੱਚ ਗੋਲੀਬਾਰੀ ਹੋਈ ਹੈ। ਇਹ ਗੋਲੀਬਾਰੀ ਕਦੋਂ ਤੱਕ ਜਾਰੀ ਰਹੇਗੀ। ਸਰਕਾਰ ਦਾ ਕੋਈ ਫਰਜ ਨਹੀਂ ਹੈ, ਕਿ ਇਸ ਨੂੰ ਰੋਕਿਆ ਜਾਵੇ।ਕਦੋਂ ਸਰਕਾਰ ਰੋਕੇਗੀ। ਜਦੋਂ ਪੂਰਾ ਅਮਰੀਕਾ ਸੜਕਾਂ ਤੇ ਆ ਗਿਆ।
ਅੱਜ ਲੋਕਾ ਦੇ ਸਮਰਥਨ ਕਰਕੇ ਵਿੱਦਿਆਰਥੀਆ ਦੀ ਹੋਸਲਾ ਅਫਜਾਈ ਹੋਈ ਤੇ ਸਰਕਾਰ ਦੀ ਭੰਡੀ ਕੀਤੀ ਗਈ ਹੈ। ਵਿਦਿਆਰਥੀਆਂ ਨੇ ਕਿਹਾ ਕਿ ਗੰਨ ਕਲਚਰ ਤੇ ਸਖ਼ਤੀ ਕਰਕੇ ਜਾਨਾਂ ਬਚਾਉਣੀਆਂ ਚਾਹੀਦੀਆਂ ਹਨ। ਸਰਕਾਰ ਇਸ ਸੰਬੰਧੀ ਢਿੱਲ ਦਿਖਾ ਰਹੀ ਹੈ। ਜੋ ਮੋਜੂਦਾ ਸਮੇ ਲਈ ਖਤਰਾ ਹੈ। ਪੁਲਿਸ ਨੇ ਵਾਈਟ ਹਾਊਸ ਦੇ ਸਾਹਮਣੇ ਵਾਲਾ ਰਸਤਾ ਬੰਦ ਕਰਕੇ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਕਰਨ ਦਿੱਤਾ ਤੇ ਗੰਨ ਕਲਚਰ ਪ੍ਰਤੀ ਅਪਨੇ ਵਿਚਾਰ ਪ੍ਰਗਟ ਕਰਨ ਦਾ ਭਰਪੂਰ ਮੋਕਾ ਵੀ ਦਿੱਤਾ। ਤਾਂ ਜੋ ਵਿਦਿਆਰਥੀਆਂ ਦੀ ਗੱਲ,ਗੰਨ ਕਲਚਰ ਨੂੰ ਰੋਕਣ ਲਈ ਸਰਕਾਰ ਦੇ ਕੰਨਾ ਵਿੱਚ ਪੈ ਸਕੇ।
ਜਿਕਰਯੋਗ ਹੈ ਕਿ ਇਹ ਗੰਨ ਕਲਚਰ ਰੋਕਣ ਦਾ ਪ੍ਰਦਰਸ਼ਨ ਲਗਾਤਾਰ ਵਾਈਟ ਹਾਊਸ ਉਪਰੰਤ ਕੈਪੀਟਲ ਹਿੱਲ ਤੇ ਹੋਇਆ ਹੈ। ਵਿਦਿਆਰਥੀ ਦੀ ਗੰਨ ਕਲਚਰ ਰੋਕਣ ਦੇ ਪ੍ਰਦਰਸ਼ਨ ਨੇ ਵਸ਼ਿਗਟਨ ਡੀ ਸੀ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਆਸ ਹੈ ਕਿ ਸਰਕਾਰ ਇਸ ਸੰਬੰਧੀ ਜ਼ਰੂਰ ਕੋਈ ਠੋਸ ਕਦਮ ਚੁੱਕਣ ਦੀ ਕੋਸ਼ਿਸ ਕਰੇਗੀ। ਹਾਲ ਦੀ ਘੜੀ ਸਕੂਲੀ ਗੋਲੀ ਕਾਂਡ ਵਿਚੋ ਜੀਵਤ ਵਿਦਿਆਰਥੀਆਂ ਨੇ ,ਪੰਜ ਸਾਲਾ ਬਾਦ ਇਹ ਪ੍ਰਦਰਸ਼ਨ ਕਰਕੇ ਮਾਨਵਤਾ ਦੀ ਰੱਖਿਆ ਦਾ ਬੋਲਬਾਲਾ ਵਿਰੋਧ ਪ੍ਰਦਰਸ਼ਨ ਰਾਹੀ ਕੀਤਾ ਹੈ। ਜੋ ਆਉਣ ਵਾਲੇ ਸਮੇ ,ਵਿਦਿਆਰਥੀਆਂ ਦਾ ਗੰਨ ਕਲਚਰ ਪ੍ਰਤੀ, ਵਿਰੋਧ ਪ੍ਰਦਰਸ਼ਨ ਸਰਕਾਰ ਨੂੰ ਕਾਨੂੰਨ ਬਣਾਉਣ ਲਈ ਮਜਬੂਰ ਕਰੇਗਾ।

LEAVE A REPLY

Please enter your comment!
Please enter your name here